ETT TO HT &HT TO CHT PROMOTION 2025 : ਈ ਟੀ ਟੀ ਤੋਂ ਐਚ ਟੀ ਅਤੇ ਐਚ ਟੀ ਤੋਂ ਸੀ ਐਚ ਟੀ ਦੀਆਂ ਪ੍ਰਮੋਸ਼ਨਾਂ ਸ਼ੁਰੂ, ਹਦਾਇਤਾਂ ਜਾਰੀ
ਈ ਟੀ ਟੀ ਤੋਂ ਐਚ ਟੀ ਅਤੇ ਐਚ ਟੀ ਤੋਂ ਸੀ ਐਚ ਟੀ ਦੀਆਂ ਪ੍ਰਮੋਸ਼ਨਾਂ ਕਰਨ ਸੰਬਧੀ ਹਦਾਇਤਾਂ ਹੇਠਾਂ ਲਿਖੇ ਅਨੁਸਾਰ ਦਿੱਤੀਆਂ ਗਈਆਂ ਹਨ।
1. ਪ੍ਰਮੇਸ਼ਨ ਕੋਟੇ ਤਹਿਤ ਈ ਟੀ ਟੀ ਤੋਂ ਐਚ ਟੀ ਅਤੇ ਐਚ ਟੀ ਤੋਂ ਸੀ ਐਚ ਟੀ ਦੀਆਂ ਜਿਲ੍ਹਾ ਵਾਈਜ ਬਣਦੀਆਂ ਅਸਾਮੀਆਂ ਤੇ ਹੀ ਤਰੱਕੀਆਂ ਕੀਤੀਆਂ ਜਾਣ।.
2. ਜਿਲ੍ਹੇ ਵਿੱਚ ਈ ਟੀ ਟੀ ਤੋਂ ਐਚ ਟੀ ਅਤੇ ਐਚ ਟੀ ਤੋਂ ਸੀ ਐਚ ਟੀ ਦੀਆਂ ਤਰੱਕੀਆਂ ਸਬੰਧੀ ਕਿਸੇ ਵੀ ਕੋਰਟ ਕੇਸ ਵਿੱਚ ਮਾਣਯੋਗ ਕੋਰਟ ਵੱਲੋਂ ਪ੍ਰਮੋਸ਼ਨਾਂ ਸਬੰਧੀ ਸਟੇਅ ਨਾ ਲਗਾਈ ਗਈ ਹੋਵੇ।
3. ਇਨ੍ਹਾਂ ਕਾਡਰਾਂ ਦੇ ਤਰੱਕੀ ਸਬੰਧੀ ਰੋਸਟਰ ਰਜਿਸਟਰ ਨਿਯਮਾਂ / ਹਦਾਇਤਾਂ ਅਨੁਸਾਰ ਤਿਆਰ ਕੀਤਾ ਹੋਵੇ ਅਤੇ ਰਾਖਵੇਂ ਨੁਕਤਿਆਂ ਸਬੰਧੀ ਬਣਦਾ ਬੈਕਲਾਗ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਚੈੱਕ ਅਤੇ ਵੈਟ ਕਰਵਾ ਕੇ ਹੀ ਤਰੱਕੀਆਂ ਕੀਤੀਆਂ ਜਾਣ।
4. ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਇਸ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਇਹ ਤਰੱਕੀਆਂ ਕੀਤੀਆਂ ਜਾਣ।
5. ਤਰੱਕੀਆਂ ਕਰਦੇ ਸਮੇਂ ਜਿਲ੍ਹੇ ਵੱਲੋਂ ਰੂਲਾਂ ਅਨੁਸਾਰ ਤਿਆਰ ਕੀਤੀਆਂ ਅਤੇ ਵਿਧੀ ਅਪਣਾਉਂਦੇ ਹੋਏ ਸੀਨੀਆਰਤਾ ਸੂਚੀਆ ਦੀ ਪਾਤਰਤਾ ਸਬੰਧੀ ਸੰਬੰਧਤ ਜਿ: ਸਿ: ਅ: (ਐ:ਸਿ) ਨਿੱਜੀ ਤੌਰ ਤੇ ਜਿੰਮੇਵਾਰ ਹੋਣਗੇ।
6. ਈ ਟੀ ਟੀ ਤੋਂ ਐਚ ਟੀ ਅਤੇ ਐਚ ਟੀ ਤੋਂ ਸੀ ਐਚ ਟੀ ਦੀਆਂ ਪ੍ਰਮੋਸ਼ਨਾਂ Punjab State Elementary Education Group C Service Rules 2018 ਅਤੇ ਸੋਧੇ ਰੂਲਾਂ ਅਨੁਸਾਰ ਕੀਤੀਆਂ ਜਾਣ।
7. ਈ ਟੀ ਟੀ ਤੋਂ ਐਚ ਟੀ ਅਤੇ ਐਚ ਟੀ ਤੋਂ ਸੀ ਐਚ ਟੀ ਦੀਆਂ ਪ੍ਰਮੋਸ਼ਨਾਂ ਗਠਿਤ ਕੀਤੀ ਗਈ ਕਮੇਟੀ ਦੀ ਪ੍ਰਵਾਨਗੀ ਉਪਰੰਤ ਹੀ ਕੀਤੀਆਂ ਜਾਣ।
8. ਸਿੰਗਲ ਟੀਚਰ ਸਕੂਲ ਜਿਸ ਵਿੱਚ ਕੇਵਲ ਇੱਕ ਈ ਟੀ ਟੀ ਕੰਮ ਕਰ ਰਿਹਾ ਹੈ, ਦੀ ਪ੍ਰਮੋਸ਼ਨ ਦੀ ਸੂਰਤ ਵਿੱਚ ਉਸ ਦੀ ਜਗ੍ਹਾ ਤੇ ਆਰਜੀ ਪ੍ਰਬੰਧ ਦੀ ਤਜਵੀਜ਼ ਪ੍ਰਵਾਨਗੀ ਲਈ ਇਸ ਦਫਤਰ ਨੂੰ ਭੇਜੀ ਜਾਵੇ।
ਉਕਤ ਤੋਂ ਇਲਾਵਾ ਆਪਨੂੰ ਇਹ ਵੀ ਲਿਖਿਆ ਜਾਂਦਾ ਹੈ, ਕਿ ਆਪਣੇ-ਆਪਣੇ ਜ਼ਿਲੇ ਦੇ ਐਚ ਟੀ ਅਤੇ ਸੀ ਐਚ ਟੀ ਕਾਡਰ ਦੀਆ ਤੱਰਕੀ ਕੋਟੇ ਅਧੀਨ ਉਨੱਤੀਆਂ ਕਰਨ ਲਈ ਤਿਆਰ ਕੀਤੀਆ ਜਾਣ ਵਾਲੀਆ ਸੂਚੀਆਂ ਵਿੱਚ ਘੱਟੋ-ਘੱਟ ਅਗਲੇ ਤਿੰਨ ਮਹੀਨਿਆਂ ਤੱਕ ਰਿਟਾਇਰ ਹੋਣ ਵਾਲੇ ਕਰਮਚਾਰੀ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਿਆ ਜਾਵੇ,ਭਾਵ ਅਗੇਤੇ ਤੌਰ ਤੇ ਪੱਦ ਉਨੱਤੀ ਦਾ ਪੈਨਲ ਤਿਆਰ ਹੋਣਾ ਚਾਹੀਦਾ ਹੈ। ਇਸ ਨੂੰ ਪਰਮ ਅਗੇਤ ਦਿੱਤੀ ਜਾਵੇ ।
