ਪੰਜਾਬ ਦੇ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ, ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦਾ ਨਤੀਜਾ 2025

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਕੀਤਾ ਐਲਾਨ, 91% ਵਿਦਿਆਰਥੀ ਪਾਸ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ, ਜਿਸ ਵਿੱਚ 91% ਵਿਦਿਆਰਥੀਆਂ ਨੇ ਪਾਸ ਕੀਤਾ ਹੈ। ਇਸ ਸਾਲ ਦੇ ਨਤੀਜਿਆਂ ਵਿੱਚ ਲੜਕੀਆਂ ਨੇ ਲੜਕਿਆਂ ਨੂੰ ਪਛਾੜ ਦਿੱਤਾ ਹੈ, ਜਿੱਥੇ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 94.32% ਰਹੀ, ਜਦਕਿ ਲੜਕਿਆਂ ਦੀ 88.08% ਰਹੀ।

ਸਟ੍ਰੀਮ ਅਨੁਸਾਰ ਨਤੀਜਿਆਂ ਦੀ ਗੱਲ ਕਰੀਏ ਤਾਂ, ਸਾਇੰਸ ਸਟ੍ਰੀਮ ਵਿੱਚ 98.52% ਵਿਦਿਆਰਥੀ ਪਾਸ ਹੋਏ, ਕਾਮਰਸ ਵਿੱਚ 96.83%, ਆਰਟਸ ਵਿੱਚ 87.58%, ਅਤੇ ਵੋਕੇਸ਼ਨਲ ਵਿੱਚ 90.00% ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ।

ਸਕੂਲ ਅਤੇ ਖੇਤਰ ਅਨੁਸਾਰ ਨਤੀਜਿਆਂ ਵਿੱਚ ਪ੍ਰਾਈਵੇਟ ਸਕੂਲਾਂ ਦਾ ਪਾਸ ਪ੍ਰਤੀਸ਼ਤ 92.47% ਰਿਹਾ, ਸਰਕਾਰੀ ਸਕੂਲਾਂ ਦਾ 91.01%, ਗ੍ਰਾਮੀਣ ਖੇਤਰਾਂ ਵਿੱਚ 91.20%, ਅਤੇ ਸ਼ਹਿਰੀ ਖੇਤਰਾਂ ਵਿੱਚ 90.74% ਰਿਹਾ।

ਕੁੱਲ 2,65,388 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ, ਜਿਨ੍ਹਾਂ ਵਿੱਚੋਂ 2,41,506 ਪਾਸ ਹੋਏ, 5,950 ਫੇਲ ਹੋਏ, ਅਤੇ 17,844 ਨੂੰ ਕੰਪਾਰਟਮੈਂਟ ਮਿਲਿਆ। ਇਸ ਸਾਲ 17,844 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਆਈ ਹੈ, ਜਦਕਿ 5,950 ਵਿਦਿਆਰਥੀ ਫੇਲ ਹੋਏ ਹਨ।

ਤਿੰਨ ਸਿਖਰਲੀਆਂ ਲੜਕੀਆਂ ਨੇ ਬਰਨਾਲਾ ਦੀ ਹਰਸੀਰਤ ਕੌਰ ਨੇ 500 ਵਿੱਚੋਂ 500 ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।

ਫਿਰੋਜ਼ਪੁਰ ਦੀ ਕਸੋਆਨਾ ਦੀ ਮਨਵੀਰ ਕੌਰ ਨੇ 500 ਵਿੱਚੋਂ 498 ਅੰਕ (99.6%) ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਉਹ ਐਸਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਕਸੋਆਨਾ ਦੀ ਵਿਦਿਆਰਥਣ ਹੈ। ਇਸੇ ਤਰ੍ਹਾਂ, ਮਾਨਸਾ ਦੀ ਸ੍ਰੀ ਤਾਰਾ ਚੰਦ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ, ਤੀਰਥੀ ਦੀ ਵਿਦਿਆਰਥਣ ਅਸ਼ੀ ਨੇ 500 ਵਿੱਚ 498 ਅੰਕ ਲੈ ਕੇ ਦੂਜਾ ਸਥਾਨ ਸਾਂਝਾ ਕੀਤਾ।

ਇਸ ਸਾਲ ਦੇ ਨਤੀਜਿਆਂ ਨੇ ਸਾਬਤ ਕੀਤਾ ਹੈ ਕਿ ਲੜਕੀਆਂ ਸਿੱਖਿਆ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ ਅਤੇ ਅੱਗੇ ਦੀ ਪੜ੍ਹਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।

 ਪੰਜਾਬ ਦੇ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ, ਵਿਦਿਆਰਥੀਆਂ ਨੇ ਮਾਰੀਆਂ ਮੱਲਾਂ


ਚੰਡੀਗੜ੍ਹ:( ਜਾਬਸ ਆਫ ਟੁਡੇ ( ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਈ 2025 ਵਿੱਚ ਲਈਆਂ ਗਈਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਇਨ੍ਹਾਂ ਨਤੀਜਿਆਂ ਵਿੱਚ ਲੜਕੀਆਂ ਨੇ ਇੱਕ ਵਾਰ ਫਿਰ ਬਾਜ਼ੀ ਮਾਰੀ ਹੈ।


**ਪਹਿਲਾ ਸਥਾਨ:**

ਸੂਬੇ ਭਰ ਵਿੱਚੋਂ ਪਹਿਲਾ ਸਥਾਨ ਬਰਨਾਲਾ ਦੇ ਸਰਬ ਹਿਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ  ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਰ ਸੀਰਤ ਕੌਰ  ਕੌਰ ਸਪੁੱਤਰੀ ਸਿਮਰਦੀਪ ਸਿੰਘ ਨੇ ਹਾਸਲ ਕੀਤਾ ਹੈ। ਹਰਮਨਦੀਪ ਕੌਰ ਨੇ ਕੁੱਲ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ 100% ਨੰਬਰਾਂ ਨਾਲ ਇਹ ਮੱਲ ਮਾਰੀ ਹੈ।( ਜਾਬਸ ਆਫ ਟੁਡੇ) 


**ਦੂਜਾ ਸਥਾਨ:**

ਦੂਜੇ ਸਥਾਨ 'ਤੇ 500 ਵਿੱਚੋਂ 498 ਅੰਕ (99.60%) ਪ੍ਰਾਪਤ ਕੀਤੇ ਹਨ। ਇਹ ਸਥਾਨ ਫਰੀਦਕੋਟ ਦੇ ਐਸ ਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫਿਰੋਜ਼ਪੁਰ  ਦੀ  ਮਨਵੀਰ ਕੌਰ ਸਪੁੱਤਰੀ ਗੁਰਜੰਟ ਸਿੰਘ‌  ਵੱਲੋਂ ਪ੍ਰਾਪਤ ਕੀਤਾ ਗਿਆ ਹੈ। 

ਤੀਜੇ ਸਥਾਨ ਤੇ :-

ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਰਸ਼ ਪੁੱਤਰੀ ਸ਼੍ਰੀ ਕਰਮਜੀਤ ਸਿੰਘ ਵੱਲੋਂ 498 ਨੰਬਰ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ।

PSEB Class 12 Result 2025 will be available today, around 3:00 PM IST.

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends