ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਐਸੋਸੀਏਸ਼ਨ ਪੰਜਾਬ (ਸਿੱਖਿਆ ਵਿਭਾਗ) ਨਕੋਦਰ - ਸ਼ਾਹਕੋਟ ਦੀ ਚੋਣ

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਐਸੋਸੀਏਸ਼ਨ ਪੰਜਾਬ (ਸਿੱਖਿਆ ਵਿਭਾਗ) ਨਕੋਦਰ - ਸ਼ਾਹਕੋਟ ਦੀ ਚੋਣ 

ਨਕੋਦਰ, 17 ਮਈ ( ਜਾਬਸ ਆਫ ਟੁਡੇ) 

(ਨਕੋਦਰ) ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਐਸੋਸੀਏਸ਼ਨ ਪੰਜਾਬ (ਸਿੱਖਿਆ ਵਿਭਾਗ),ਪੰਜਾਬ ਵੱਲੋਂ ਜਿਲ੍ਹਾ ਜਲੰਧਰ ਵਿੱਚ ਤਹਿਸੀਲ ਨਕੋਦਰ-ਸ਼ਾਹਕੋਟ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ  ਕੀਤੀ ਗਈ ਜਿਸ ਵਿੱਚ ਸਾਰੇ ਸਕੂਲਾਂ ਤੋਂ ਆਏ ਕਲਰਕਾਂ/ਜੂਨੀਅਰ ਸਹਾਇਕਾਂ/ਸੀਨੀਅਰ ਸਹਾਇਕਾਂ ਵੱਲੋਂ ਸ.ਮਨਜਿੰਦਰ ਸਿੰਘ ਕਲਰਕ/ਜੂਨੀਅਰ ਸਹਾਇਕ, ਸਕੰਸਸਸ ਸ਼ੰਕਰ ਨੂੰ ਬਤੌਰ ਪ੍ਰਧਾਨ ਅਤੇ ਸ.ਬਲਬੀਰ ਸਿੰਘ ਜੂਨੀਅਰ ਸਹਾਇਕ, ਦਫ.ਬੀ.ਪੀ.ਈ.ਓ ਸ਼ਾਹਕੋਟ-1 ਨੂੰ ਜਨਰਲ ਸਕੱਤਰ ਤਹਿਸੀਲ ਨਕੋਦਰ-ਸ਼ਾਹਕੋਟ ਲਈ ਚੁਣਿਆ ਗਿਆ।ਇਸ ਮੌਕੇ ’ਤੇ ਸ਼੍ਰੀ ਸੁਰਿੰਦਰ ਰਤਨ, ਸਰਪ੍ਰਸਤ-ਕਮ-ਸੁਪਰਡੈਂਟ, ਦਫ.ਜਿਲ੍ਹਾ ਸਿੱਖਿਆ ਅਫਸਰ (ਸ.ਸ.) ਜਲੰਧਰ ਵੱਲੋਂ ਚੋਣ ਦੀ ਪ੍ਰਕਿਰਿਆ ਦੀ ਅਗਵਾਈ ਕਰਦਿਆਂ ਚੁਣੇ ਨਵੇਂ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਐਸੋਸੀਏਸ਼ਨ ਲਈ ਤਨਦੇਹੀ ਨਾਲ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ।



ਸਮੂਹ ਤਹਿਸੀਲ ਨਕੋਦਰ-ਸ਼ਾਹਕੋਟ ਦੇ ਹਾਜਰ ਮੈਂਬਰਾਂ ਵੱਲੋਂ ਸ਼੍ਰੀ ਸੁਰਿੰਦਰ ਰਤਨ, ਸਰਪ੍ਰਸਤ ਜੀ ਦਾ ਅਤੇ ਜਿਲ੍ਹਾ ਪ੍ਰਧਾਨ ਸ਼੍ਰੀ ਸੁਖਜੀਤ ਸਿੰਘ,ਕਲਰਕ/ਜੂਨੀਅਰ ਸਹਾਇਕ,ਦਫਤਰ ਜਿਲ੍ਹਾ ਸਿੱਖਿਆ ਅਫਸਰ (ਸ.ਸ.) ਜਲੰਧਰ ਦਾ ਵਿਸ਼ੇਸ਼ ਤੌਰ ’ ਸਨਮਾਨ ਕੀਤਾ ਗਿਆ।ਇਸ ਸਾਰੇ ਪ੍ਰੋਗਰਾਮ ਦੀ ਸਟੇਜ ਸੈਕਟਰੀ ਦੀ ਭੂਮਿਕਾ ਸ.ਸਰਬਪ੍ਰੀਤ ਸਿੰਘ ਢੀਂਡਸਾ, ਜੂਨੀਅਰ ਸਹਾਇਕ , ਸਸਸਸ ਭੁੱਲਰ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ’ਤੇ ਉਹਨਾਂ ਨੇ ਪਰਮਜੀਤ ਸਿੰਘ ਸੰਧੂ ਅਤੇ ਰਾਜਵਿੰਦਰ ਕੌਰ ਧਰਮਪਤਨੀ ਸ਼੍ਰੀ ਜਤਿੰਦਰ ਸਿੰਘ ਜੋਨੀ,ਜੂਨੀਅਰ ਸਹਾਇਕ,ਸਸਸਸ ਮਲਸੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends