ਪੰਜਾਬ ਦੇ ਸਕੂਲਾਂ 'ਚ ਦੁਪਹਿਰ ਦੇ ਖਾਣੇ ਦਾ ਨਵਾਂ ਮੀਨੂ ਜਾਰੀ
ਚੰਡੀਗੜ੍ਹ 1 ਜਨਵਰੀ 2025 ( ਜਾਬਸ ਆਫ ਟੁਡੇ) ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਵੱਲੋਂ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਦੁਪਹਿਰ ਦੇ ਭੋਜਨ (ਮਿਡ ਡੇ ਮੀਲ) ਲਈ ਹਫ਼ਤਾਵਾਰੀ ਮੀਨੂ ਜਾਰੀ ਕੀਤਾ ਗਿਆ ਹੈ। ਇਹ ਨਵਾਂ ਮੀਨੂ 01/01/2025 ਤੋਂ 31/01/2025 ਤੱਕ ਲਾਗੂ ਰਹੇਗਾ।
ਨਵੇਂ ਮੀਨੂ ਅਨੁਸਾਰ, ਵਿਦਿਆਰਥੀਆਂ ਨੂੰ ਹਰ ਰੋਜ਼ ਵੱਖ-ਵੱਖ ਪੌਸ਼ਟਿਕ ਭੋਜਨ ਦਿੱਤਾ ਜਾਵੇਗਾ। ਮੀਨੂ ਇਸ ਪ੍ਰਕਾਰ ਹੈ:
ਸੋਮਵਾਰ: ਦਾਲ (ਮੌਸਮੀ ਸਬਜ਼ੀਆਂ) ਅਤੇ ਰੋਟੀ
ਮੰਗਲਵਾਰ: ਰਾਜਮਾਹ, ਚਾਵਲ ਅਤੇ ਖੀਰ
ਬੁੱਧਵਾਰ: ਕਾਲੇ ਛੋਲੇ/ਚਿੱਟੇ ਛੋਲੇ (ਆਲੂ ਨਾਲ ਮਿਲਾ ਕੇ) ਅਤੇ ਪੂਰੀ/ਦੇਸੀ ਘਿਓ ਦਾ ਹਲਵਾ
ਵੀਰਵਾਰ: ਕੜੀ (ਆਲੂ ਅਤੇ ਪਿਆਜ਼ ਦੇ ਪਕੌੜੇ) ਅਤੇ ਚਾਵਲ
ਸ਼ੁੱਕਰਵਾਰ: ਮੌਸਮੀ ਸਬਜ਼ੀ ਅਤੇ ਰੋਟੀ
ਸ਼ਨੀਵਾਰ: ਦਾਲ ਮਾਹ ਛੋਲੇ, ਚਾਵਲ ਅਤੇ ਖੀਰ
ਵਿਭਾਗ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਕੂਲਾਂ ਵਿੱਚ ਮਿਡ ਡੇ ਮੀਲ ਇੰਚਾਰਜ ਇਹ ਯਕੀਨੀ ਬਣਾਉਣ ਕਿ ਮੀਨੂ ਅਨੁਸਾਰ ਹੀ ਭੋਜਨ ਤਿਆਰ ਕੀਤਾ ਜਾਵੇ। ਜੇਕਰ ਕਿਸੇ ਸਕੂਲ ਵਿੱਚ ਹਦਾਇਤਾਂ ਦੀ ਉਲੰਘਣਾ ਪਾਈ ਗਈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪਿੰਡ ਦੇ ਸਰਪੰਚਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਨੂੰ ਵੀ ਦੁਪਹਿਰ ਦੇ ਭੋਜਨ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ ਹੈ।
S.No. | Day | Menu |
---|---|---|
1 | Monday | Dal (Seasonal vegetables) and Chapatti |
2 | Tuesday | Rajmah, Rice and Kheer |
3 | Wednesday | Black Channa/white channa (mixed with potato) and Puri/Chapatti with Desi Ghee Da Halwa |
4 | Thursday | Kadhi (mixed with Potato and Onion Pakoras) and Rice |
5 | Friday | Seasonal Vegetable and Chapatti |
6 | Saturday | Dal Mah Channa and Rice and Kheer |