ਹੜਤਾਲੀ ਕਰਮਚਾਰੀਆਂ ਦੀ ਨਹੀਂ ਲਗੇਗੀ ਹਾਜ਼ਰੀ ਸਿੱਖਿਆ ਸਕੱਤਰ ਵੱਲੋਂ ਸਖ਼ਤ ਹੁਕਮ ਜਾਰੀ
ਪਟਿਆਲਾ, 23 ਦਸੰਬਰ 2024 ( ਜਾਬਸ ਆਫ ਟੁਡੇ) ਜ਼ਿਲ੍ਹਾ ਸਿੱਖਿਆ ਅਫ਼ਸਰ (ਐਲਿਮੈਂਟਰੀ) ਨੇ ਸਾਰੇ ਬਲਾਕ ਪੱਧਰੀ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਦੇ ਬਲਾਕਾਂ ਅਧੀਨ ਜੋ ਕਰਮਚਾਰੀ ਕਲਮ ਛੋਡ ਹੜਤਾਲ 'ਤੇ ਹਨ, ਉਨ੍ਹਾਂ ਨੂੰ ਹਾਜ਼ਰੀ ਨਾ ਲਗਾਉਣ ਦਿੱਤੀ ਜਾਵੇ।
ਇਹ ਹੁਕਮ ਸਿੱਖਿਆ ਸਕੱਤਰ ਵੱਲੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅੱਜ ਮਿਤੀ 23-12-2024 ਨੂੰ ਹੋਈ ਜੂਮ ਮੀਟਿੰਗ ਦੌਰਾਨ ਸਿੱਖਿਆ ਸਕੱਤਰ ਵੱਲੋਂ ਇਹ ਆਦੇਸ਼ ਪ੍ਰਾਪਤ ਹੋਏ ਹਨ।