"ਸੂਬੇ ਵਿਚ ਸੰਘਣੀ ਧੁੰਦ ਦਾ ਅਲਰਟ
ਚੰਡੀਗੜ੍ਹ 26 ਨਵੰਬਰ
ਪੰਜਾਬ ਦੇ ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਅਲਰਟ 27 ਤੋਂ 29 ਨਵੰਬਰ 2024 ਤੱਕ ਦੇ ਦਿਨਾਂ ਲਈ ਜਾਰੀ ਹੈ। ਇਸ ਦੌਰਾਨ ਕੁਝ ਖੇਤਰਾਂ ਵਿੱਚ ਘੱਟ ਦ੍ਰਿਸ਼ਟਾ ਹੋਣ ਦੀ ਸੰਭਾਵਨਾ ਹੈ।
27 ਨਵੰਬਰ 2024
ਅੰਮ੍ਰਿਤਸਰ, ਤਰਨਤਾਰਨ, ਰੂਪਨਗਰ, ਨਵਾਂਸ਼ਹਿਰ ਤੇ ਹੋਰ ਕੁਝ ਜਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਸਥਿਤੀ ਬਣ ਸਕਦੀ ਹੈ।
28 ਨਵੰਬਰ 2024
ਮੋਗਾ, ਲੁਧਿਆਣਾ, ਬਰਨਾਲਾ ਤੇ ਬਠਿੰਡਾ ਵਿੱਚ ਵੀ ਸੰਘਣੀ ਧੁੰਦ ਦੇ ਆਸਾਰ ਹਨ।
29 ਨਵੰਬਰ 2024
ਕਈ ਮੱਧ ਅਤੇ ਉੱਤਰੀ ਜਿਲ੍ਹਿਆਂ ਵਿੱਚ ਧੁੰਦ ਦੇ ਮੱਦੇਨਜ਼ਰ ਚੇਤਾਵਨੀ ਜਾਰੀ ਹੈ।
ਮੌਸਮ ਦੇ ਪੂਰਵਾਨੁਮਾਨ ਅਨੁਸਾਰ
ਮੌਸਮ ਵਿਭਾਗ ਮੁਤਾਬਕ, ਧੁੰਦ ਵਾਲੇ ਖੇਤਰਾਂ ਵਿੱਚ ਯਾਤਰੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਸੂਬੇ ਦੇ ਬਾਕੀ ਹਿੱਸਿਆਂ ਵਿੱਚ ਮੌਸਮ ਸੁੱਖਾ ਰਹੇਗਾ।