SCHOOL OF APPLIED LEARNING ( SoAL) : 40 ਸਕੂਲਾਂ ਵਿੱਚ ਸ਼ੁਰੂ ਹੋਵੇਗਾ ਸਕੂਲ ਆਫ ਅਪਲਾਈਡ ਲਰਨਿੰਗ (SoAL) ਪ੍ਰਾਜੈਕਟ

 ਸਕੂਲਾਂ ਲਈ ਆਰਕੀਟੈਕਚਰਲ ਡਰਾਇੰਗਜ਼ ਤਿਆਰ ਕਰਨ ਲਈ ਹਦਾਇਤਾਂ

ਚੰਡੀਗੜ੍ਹ, 4 ਸਤੰਬਰ 2024:  ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ 40 ਚੁਣੇ ਹੋਏ ਸਕੂਲਾਂ ਵਿੱਚ ਸਕੂਲ ਆਫ ਅਪਲਾਈਡ ਲਰਨਿੰਗ (SoAL) ਪ੍ਰਾਜੈਕਟ ਦੇ ਤਹਿਤ ਲੈਬਾਂ ਅਤੇ ਕਮਰਿਆਂ ਦੇ ਨਿਰਮਾਣ ਲਈ ਆਰਕੀਟੈਕਚਰਲ ਡਰਾਇੰਗਜ਼ ਤਿਆਰ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ।



ਬੋਰਡ ਨੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਜ਼ਿਲ੍ਹੇ ਦੇ ਜੂਨੀਅਰ ਇੰਜਨੀਅਰਾਂ (JE) ਨੂੰ ਸਬੰਧਤ ਸਕੂਲਾਂ ਦੇ ਕੈਂਪਸ ਦੀ ਸਾਈਟ ਪਲਾਨ ਦੀਆਂ ਆਰਕੀਟੈਕਚਰਲ ਡਰਾਇੰਗਜ਼ ਆਟੋਕੈਡ ਵਿੱਚ ਤਿਆਰ ਕਰਨ ਲਈ ਕਹਿਣ। ਇਹ ਡਰਾਇੰਗਜ਼ 10 ਸਤੰਬਰ, 2024 ਤੱਕ ਸਿੱਖਿਆ ਵਿਭਾਗ ਦੇ ਨਿਸ਼ਚਿਤ ਈਮੇਲ ਪਤੇ 'ਤੇ ਭੇਜੀਆਂ ਜਾਣੀਆਂ ਚਾਹੀਦੀਆਂ ਹਨ।


ਇਹ ਕਦਮ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਉਦੇਸ਼ ਨਾਲ ਉਠਾਇਆ ਗਿਆ ਹੈ। ਸਰਕਾਰ ਵੱਲੋਂ ਸਕੂਲਾਂ ਨੂੰ ਜਲਦੀ ਹੀ ਗ੍ਰਾਂਟ ਜਾਰੀ ਕੀਤੀ ਜਾਵੇਗੀ, ਜਿਸ ਨਾਲ ਇਹ ਪ੍ਰਾਜੈਕਟ ਲਾਗੂ ਕੀਤਾ ਜਾ ਸਕੇਗਾ।

Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends