37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਕੱਢੇ ਕਾਰਨ ਦੱਸੋ ਨੋਟਿਸ ਖਾਰਜ

37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਕੱਢੇ ਕਾਰਨ ਦੱਸੋ ਨੋਟਿਸ ਖਾਰਜ 







ਫ਼ਿਰੋਜ਼ਪੁਰ ਦੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਵੱਲੋਂ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਨਾਮ ਦੀ ਆੜ ਹੇਠ ਜ਼ਿਲੇ ਦੇ 37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਕੱਢੇ ਕਾਰਨ ਦੱਸੋ ਨੋਟਿਸ ਦੇ ਸੰਬੰਧ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਫ਼ਿਰੋਜ਼ਪੁਰ ਦਾ ਵਫਦ ਜ਼ਿਲਾ ਪ੍ਰਧਾਨ ਰਾਜੀਵ ਕੁਮਾਰ ਹਾਂਡਾ ਦੀ ਅਗਵਾਈ ਵਿੱਚ, ਪ੍ਰਿੰਸੀਪਲ ਗੁਰਮੇਲ ਸਿੰਘ, ਪ੍ਰਿੰਸੀਪਲ ਹਰਫੂਲ ਸਿੰਘ, ਪ੍ਰਿੰਸੀਪਲ ਰਮਾਂ, ਮੁੱਖ-ਅਧਿਆਪਕ ਕਪਿਲ ਸਾਨਨ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਸ਼ਿਵਾਨੀ ਨੂੰ ਨਾਲ ਲੈ ਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀ ਸੰਜੀਵ ਕੁਮਾਰ ਨੂੰ ਮਿਲਿਆ। ਆਪਣਾ ਤਰਕ ਰੱਖਦੇ ਹੋਏ ਯੂਨੀਅਨ ਆਗੂਆਂ ਨੇ ਕਿਹਾ ਸਿੱਖਿਆ ਵਿਭਾਗ ਦੀ ਨੀਤੀ ਦੇ ਅਨੁਸਾਰ ਬੋਰਡ ਦੀਆਂ ਜਮਾਤਾਂ 5ਵੀਂ, 8ਵੀਂ ਅਤੇ 10ਵੀਂ ਦੇ ਵਿਦਿਆਰਥੀ ਪਹਿਲੀ ਅਪ੍ਰੈਲ ਨੂੰ ਅਗਲੀਆਂ ਜਮਾਤਾਂ ਵਿੱਚ ਈ-ਪੰਜਾਬ ਸਕੂਲ ਵੈੱਬਸਾਈਟ 'ਤੇ ਫਿਚ ਕਰਕੇ ਆਰਜੀ ਦਾਖਲ ਕਰ ਲਏ ਜਾਂਦੇ ਹਨ।
 ਬਹੁਤ ਸਾਰੇ ਕਾਰਨਾਂ ਕਰਕੇ ਜਿਵੇਂ ਬੱਚਿਆਂ ਦੀਆਂ ਪਰਿਵਾਰਿਕ ਸਮੱਸਿਆਵਾਂ, ਸੈਕੰਡਰੀ ਸਕੂਲਾਂ ਵਿੱਚ ਕੋਰਸਾਂ ਅਤੇ ਲੈਕਚਰਾਰਾਂ ਦੀ ਘਾਟ, ਐਂਮੀਨੈੱਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਮਿਲੇ ਦਾਖਲੇ ਕਾਰਨ, ਰੁਜ਼ਗਾਰ ਦੀ ਪ੍ਰਾਪਤੀ ਲਈ ਦੂਸਰੇ ਖੇਤਰਾਂ ਵਿੱਚ ਪਲਾਇਨ, ਅਨੁਸ਼ਾਸਨਹੀਣਤਾ ਆਦਿ ਕਾਰਨਾਂ ਕਰਕੇ ਹਰ ਸਾਲ ਹੀ ਕੁਝ ਬੱਚੇ ਆਪਣਾ ਨਾਮ ਸਕੂਲ ਵਿੱਚੋਂ ਕਟਵਾ ਲੈਂਦੇ ਹਨ ਜਾਂ ਜਿਹੜੇ ਫਿਚ ਕੀਤੇ ਵਿਦਿਆਰਥੀ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਦਾਖਲੇ ਦੀ ਅੰਤਿਮ ਮਿਤੀ ਤੱਕ ਵੀ ਦਾਖਲੇ ਲਈ ਪਹੁੰਚ ਨਹੀਂ ਕਰਦੇ ਤਾਂ ਸਕੂਲਾਂ ਵੱਲੋਂ ਉਹਨਾਂ ਵਿਦਿਆਰਥੀਆਂ ਦੇ ਨਾਮ ਸਕੂਲ ਅਤੇ ਈ-ਪੰਜਾਬ ਸਕੂਲ ਵੈੱਬਸਾਈਟ ਤੋਂ ਕੱਟ ਦਿੱਤੇ ਜਾਂਦੇ ਹਨ।
ਆਗੂਆਂ ਨੇ ਕਿਹਾ ਕਿ ਪਰ ਕੱਲ੍ਹ ਮਿਤੀ 18 ਜੁਲਾਈ 2024 ਨੂੰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਵੱਲੋਂ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਨਾਮ ਦੀ ਆੜ ਹੇਠ ਜ਼ਿਲੇ ਦੇ 37 ਪ੍ਰਿੰਸੀਪਲਾਂ, ਮੁੱਖ-ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਜਿੰਨਾ ਨੇ 2 ਤੋਂ 20 ਤੱਕ ਵਿਦਿਆਰਥੀਆਂ ਦੇ ਨਾਮ ਕੱਟੇ ਹਨ ਨੂੰ ਕਾਰਨ ਦੱਸੋ ਨੋਟਿਸ ਕੱਢਣਾ ਅਤਿ-ਨਿੰਦਣਯੋਗ ਕਾਰਵਾਈ ਹੈ ਜਦ ਕਿ ਇਹਨਾਂ ਵਿੱਚੋਂ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 1000 ਤੋਂ ਲੈ ਕੇ 1800 ਤੱਕ ਹੈ।
ਮੌਕੇ 'ਤੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਸ੍ਰੀ ਸੰਜੀਵ ਕੁਮਾਰ ਨੇ ਯੂਨੀਅਨ ਦੇ ਵਫ਼ਦ, ਪ੍ਰਿੰਸੀਪਲਾਂ ਅਤੇ ਮੁੱਖ-ਅਧਿਆਪਕਾਂ ਨੂੰ ਵਿਸ਼ਵਾਸ ਦਵਾਇਆ ਕਿ ਸਾਰੇ ਨੋਟਿਸ ਖਾਰਜ ਕੀਤੇ ਜਾ ਰਹੇ ਅਤੇ ਸਮੂਹ ਸਕੂਲ ਮੁੱਖੀ ਸ਼ਾਨਦਾਰ ਕੰਮ ਕਰ ਰਹੇ ਹਨ।
Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends