JOBS IN TARAN TARN : ਵੱਖ ਵੱਖ ਅਸਾਮੀਆਂ ਤੇ ਭਰਤੀ,13 ਜੂਨ ਨੂੰ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ,

ਜਿਲ੍ਹਾਂ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਮਿਤੀ 13 ਜੂਨ ਨੂੰ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ

ਤਰਨ ਤਾਰਨ 11 ਜੂਨ : ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੁੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮਿਤੀ 13 ਜੂਨ ਨੂੰ ਜਿਲ੍ਹਾਂ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ, ਤਰਨ ਤਾਰਨ ਸ੍ਰੀ ਵਰਿੰਦਰ ਪਾਲ ਬਾਜਵਾ, ਪੀ.ਐਸ.ਸੀ. ਵੱਲੋ ਸਾਂਝੀ ਕੀਤੀ ਗਈ ।


 ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਪਲੇਸਮੈਂਟ ਕੈਂਪ ਵਿੱਚ ਰਖਸ਼ਾ ਸਕਿਉਰਿਟੀ ਸਰਵਿਸਜ਼ ਲਿਮਟਿਡ (ਜੀ.ਐਮ.ਆਰ.ਗਰੁੱਪ) ਅਤੇ ਅਤੇਜ਼ਾ ਵੈਲਨੈਸ ਪ੍ਰਾਈਵੇਟ ਲਿਮਟਿਡ ਕੰਪਨੀ ਭਾਗ ਲੈ ਰਹੀਆ ਹਨ. ਪਲੇਸਮੈਂਟ ਲਈ ਰਖਸ਼ਾ ਸਕਿਉਰਿਟੀ ਕੰਪਨੀ ਨੂੰ ਸਕਿਉਰਟੀ ਗਾਰਡ ਲਈ ਫਰੈਸ਼ਰ ਅਤੇ ਸਾਬਕਾ ਫੌਜੀਆਂ ਉਮੀਦਵਾਰਾਂ ਦੀ ਜਰੂਰਤ ਹੈ, ਸਾਬਕਾ ਫੋਜੀਆਂ ਲਈ ਯੋਗਤਾ ਘੱਟੋ-ਘੱਟ ਦਸਵੀਂ ਪਾਸ (ਤਨਖਾਹ 25000/-ਰੁ: Includes ESI+EPF) ਉਮਰ ਹੱਦ ਵੱਧ ਤੋਂ ਵੱਧ 40 ਸਾਲ ਹੋਵੇ ਅਤੇ ਇਸ ਤੋਂ ਇਲਾਵਾ ਕੰਪਨੀ ਨੂੰ ਫਰੈਸ਼ਰ ਉਮੀਦਵਾਰਾਂ ਦੀ ਵੀ ਜਰੂਰਤ ਹੈ, ਘੱਟੋ-ਘੱਟ ਯੋਗਤਾ ਦਸਵੀਂ ਪਾਸ (ਤਨਖਾਹ 15000/- ਤੋਂ 20000/- ਰੁ: Includes ESI+EPF) ਇਨ੍ਹਾਂ ਅਸਾਮੀਆਂ ਲਈ ਲੜਕਿਆਂ ਦੀ ਲੰਬਾਈ 5 ਫੁੱਟ 6 ਇੰਚ ਅਤੇ ਲੜਕੀਆਂ ਦੀ ਲੰਬਾਈ 5 ਫੁੱਟ 2 ਇੰਚ, ਉਮਰ ਹੱਦ 18 ਤੋਂ 35 ਸਾਲ ਹੈ ਅਤੇ ਅਟੇਜ਼ਾ ਵੈਲਨੈਸ ਪ੍ਰਾਇਵੇਟ ਲਿਮਿਟੇਡ ਕੰਪਨੀ ਨੂੰ ਸੇਲਜ਼ ਅਫਸਰ ਲਈ ਉਮੀਦਵਾਰਾਂ ਦੀ ਜਰੂਰਤ ਹੈ, ਯੋਗਤਾ ਘੱਟੋ- ਘੱਟ ਬਾਰਵੀਂ ਅਤੇ ਗਰੈਜੁਏਸ਼ਨ ਪਾਸ (ਤਨਖਾਹ 10000 ਤੋਂ 15000 ਰੁਪਏ ਤਕ) ਉਮਰ ਹੱਦ 18 ਤੋਂ 30 ਸਾਲ ਹੋਵੇ ਇਨ੍ਹਾਂ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ, ਮਿਤੀ 13-06-2024 ਨੂੰ ਸਵੇਰੇ 9 ਵਜੇ ਤੋਂ ਦੁਪਿਹਰ 2 ਵੱਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115, ਪਹਿਲੀ ਮੰਜਿਲ ਡੀ.ਸੀ. ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੱਦੀ) ਤਰਨ ਤਾਰਨ, ਵਿਖੇ ਆਪਣੇ ਪੜਾਈ ਦੇ ਸਰਟੀਫਿਕੇਟ, ਆਧਾਰ ਕਾਰਡ, ਹੋਰ ਦਸਤਾਵੇਜ, ਅਸਲ ਅਤੇ ਫੋਟੋ ਸਟੇਟ ਲੈ ਕੇ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ। 
ਸ੍ਰੀ ਵਿਕਰਮ ਜੀਤ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ, ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋਂ ਬੇਰੋਜ਼ਗਾਰ ਉਮੀਦਵਾਰਾਂ ਨੂੰ ਇਸ ਪਲੇਸਮੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪ ਲਾਈਨ ਨੰਬਰ 7717397013 ਤੇ ਸੰਪਰਕ ਕੀਤਾ ਜਾ ਸਕਦਾ ਹੈ।

--------------------------
Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends