ਮਿਤੀ 19 ਅਪ੍ਰੈਲ ਲੁਧਿਆਣਾ (Pbjobsoftoday)
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਲਲਿਤਾ ਅਰੋੜਾ ਵੱਲੋਂ ਅਚਨਚੇਤ ਦੌਰਾ ਕੀਤਾ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੂੰ ਹਦਾਇਤ ਕੀਤੀ ਗਈ ਕਿ ਮਿਸ਼ਨ ਸਮੱਰਥ ਤਹਿਤ ਬੱਚਿਆਂ ਦੀ ਮੁੱਢਲੀ ਜਾਂਚ ਬਿਲਕੁਲ ਸਹੀ ਕੀਤੀ ਜਾਵੇ ਅਤੇ ਬੱਚੇ ਨੂੰ ਉਸਦੇ ਅਸਲ ਪੱਧਰ ਤੇ ਹੀ ਰੱਖਿਆ ਜਾਵੇ ਜਿਸ ਵਿੱਚ ਉਹ ਅਜੇ ਸਮਰੱਥ ਹੈ,ਕਿਉਂਕਿ ਜੇਕਰ ਜਾਂਚ ਕੀਤੀ ਜਾਂਦੀ ਹੈ ਤਾਂ ਅਕਸਰ ਬੱਚੇ ਉਸ ਪੱਧਰ ਤੇ ਨਹੀਂ ਪਾਏ ਜਾਂਦੇ। ਉਹਨਾਂ ਕਿਹਾ ਬੱਚਿਆਂ ਦੀ ਸਹੀ ਜਾਂਚ ਹੀ ਉਹਨਾਂ ਦਾ ਹੋਰ ਵਿਕਾਸ ਕਰਨ ਵਿੱਚ ਤਾਂਹੀ ਲਾਭਦਾਇਕ ਰਹੇਗੀ ਜੇਕਰ ਜਾਂਚ ਸਹੀ ਤਰੀਕੇ ਨਾਲ਼ ਕੀਤੀ ਗਈ ਹੋਵੇ।ਇਸ ਮੌਕੇ ਉਹਨਾਂ ਵੱਲੋਂ ਬੱਚਿਆਂ ਦੇ ਪੰਜਾਬੀ ਤੇ ਅੰਗਰੇਜ਼ੀ ਪੜ੍ਹਨ ਦੇ ਪੱਧਰ ਦੀ ਜਾਂਚ ਕੀਤੀ ਅਤੇ ਗਣਿਤ ਦੇ ਸਵਾਲਾਂ ਬਾਰੇ ਵੀ ਬੱਚਿਆਂ ਦਾ ਪੱਧਰ ਜਾਂਚਿਆ।
ਓਨਾਂ ਨੇ ਅਧਿਆਪਕਾਂ ਨੂੰ ਵੀ ਹਦਾਇਤ ਕੀਤੀ ਕਿ ਜੇ ਉਹ ਜਾਂਚ ਬੱਚੇ ਦੇ ਲੈਵਲ ਮੁਤਾਬਿਕ ਸਹੀ ਕਰਨਗੇ ਤਾਂ ਓਨਾਂ ਨੂੰ ਵੀ ਸਾਰਾ ਸੈਸ਼ਨ ਬੱਚੇ ਪ੍ਰਤੀ ਕੋਈ ਸਮਸਿਆ ਪੇਸ਼ ਨਹੀਂ ਆਵੇਗੀ। ਡੀਈਓ ਨੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਵਿਦਿਆਰਥੀਆਂ ਨੂੰ ਨਵੇ ਦਾਖਲੇ ਸਬੰਧੀ ਪ੍ਰੇਰਿਤ ਵੀ ਕੀਤਾ।