ਪ੍ਰਿੰਸੀਪਲਾਂ ਤੋਂ ਜਿਲ੍ਹਾ ਸਿੱਖਿਆ ਅਫਸਰਾਂ ਦੀਆਂ ਹੋਈਆਂ ਤਰੱਕੀਆਂ ਵਿੱਚ ਕੋਟੇ ਨਾਲੋਂ ਵੱਧ ਰਾਖਵਾਂਕਰਨ ਦੇਣ ਦੀ ਨਿਖੇਧੀ।
ਵੱਧ ਪ੍ਰਮੋਟ ਹੋਏ ਐਸ.ਸੀ ਕਰਮਚਾਰੀਆਂ ਦੀ ਰਿਵਰਸ਼ਨ ਕਰਨ ਦੀ ਮੰਗ।
ਮੋਹਾਲੀ: ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਮੋਹਾਲੀ ਇਕਾੲੂੀ ਦੇ ਆਗੂਆਂ ਜਸਵੀਰ ਸਿੰਘ ਗੜਾਂਗ ਪ੍ਰਧਾਨ, ਦਵਿੰਦਰ ਸਿੰਘ ਪ੍ਰੈਸ ਸਕੱਤਰ, ਗੁਰਮਨਜੀਤ ਸਿੰਘ ਬਲਾਕ ਪ੍ਰਧਾਨ, ਬਲਜਿੰਦਰ ਸਿੰਘ ਬਲਾਕ ਪ੍ਰਧਾਨ, ਸੁਰਜੀਤ ਸ਼ਰਮਾ ਬਲਾਕ ਪ੍ਰਧਾਨ, ਜਸਬੀਰ ਸਿੰਘ ਗੋਸਲ ਅਤੇ ਸਤਿੰਦਰਜੀਤ ਕੌਰ ਨੇ ਸਾਂਝੇ ਤੌਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਮਿਤੀ 25.01.2024 ਨੂੰ ਪਿੰਸੀਪਲ ਤੋਂ ਜਿਲ੍ਹਾ ਸਿੱਖਿਆ ਅਫਸਰਾਂ ਦੀਆਂ ਹੋਈਆਂ ਤਰੱਕੀਆਂ ਵਿੱਚ ਕੋਟੇ ਨਾਲੋਂ ਵੱਧ ਰਾਖਵਾਂਕਰਨ ਦੇਣ ਦੀ ਨਿਖੇਧੀ ਕੀਤੀ ਹੈ। ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਦਸਿਆ ਕਿ ਸੀਨੀਆਰਤਾ ਨੰਬਰ 803 ਅਤੇ 831 ਵੀ ਰੋਸਟਰ ਨੁਕਤਿਆਂ ਤੇ ਪ੍ਰਮੋਟ ਹੋਣੇ ਸਨ, ਪਰ ਵਿਭਾਗ ਵੱਲੋਂ ਇਨ੍ਹਾ ਨੂੰ ਸੀਨੀਆਰਤਾ ਅਨੁਸਾਰ ਪ੍ਰਮੋਟ ਕੀਤੇ ਵਿਖਾਇਆ ਗਿਆ ਹੈ ਜੋ ਕਿ ਬਿਲਕੁਲ ਗਲਤ ਹੈ। ਇਹ ਤਰੱਕੀਆਂ ਇਸ ਤਰੀਕੇ ਨਾਲ ਕੀਤੀਆਂ ਗਈਆਂ ਹਨ ਕਿ ਕੋਟਾ ਅਖੀਰਲੇ ਕਰਮਚਾਰੀ ਤੋਂ ਬਾਅਦ ਵਿੱਚ ਸ਼ੁਰੂ ਕੀਤਾ ਗਿਆ ਹੈ ਜੋ ਕਿ ਕਾਨੂੰਨੀ ਅਤੇ ਨਿਯਮਾਂ ਤੋਂ ਉਲਟ ਹੈ। ਕੋਟੇ ਦੇ 803 ਅਤੇ 831 ਸੀਨੀਆਰਤਾ ਵਾਲੇ ਐਸ.ਸੀ ਕਰਮਚਾਰੀਆਂ ਨੇ ਪਹਿਲੇ ਅਤੇ ਛੇਵੇ ਰੋਸਟਰ ਨੁਕਤਿਆਂ ਤੇ ਪ੍ਰਮੋਟ ਹੋਣਾ ਸੀ। ਜੇਕਰ ਇਹਨਾਂ ਨੂੰ ਰੋਸਟਰ ਨੁਕਤਿਆਂ ਤੇ ਪ੍ਰਮੋਟ ਕੀਤਾ ਜਾਂਦਾ ਤਾਂ ਸੀਨੀਆਰਤਾ ਨੰਬਰ 1577 ਅਤੇ 1582 ਵਾਲੇ ਕਰਮਚਾਰੀਆਂ ਦੀ ਤਰੱਕੀ ਨਹੀ ਸੀ ਹੋ ਸਕਦੀ। ਇਹਨਾਂ ਕੋਟੇ ਨਾਲੋਂ ਵੱਧ ਪ੍ਰਮੋਟ ਹੋਏ ਦੋਵਾਂ ਕਰਮਚਾਰੀਆਂ ਦੀਆਂ ਰਿਵਰਸ਼ਨ ਹੋਣੀ ਬਣਦੀ ਹੈ।
ਆਗੂਆ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਰਾਖਵਾਕਰਨ ਦੀ ਨੀਤੀ ਦੇ ਉਲਟ ਹੋਰ ਤਰੱਕੀਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਿਭਾਗ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਹਨਾਂ ਕੋਟੇ ਨਾਲੋਂ ਵੱਧ ਪ੍ਰਮੋਟ ਕੀਤੇ ਗਏ ਕਰਮਚਾਰੀਆਂ ਦੀ ਰਿਵਰਸ਼ਨ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ ਗਈ ਹੈ। ਆਗੂਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਵਿਭਾਗੀ ਕਾਰਵਾਈ ਕਰਨ। ਇਸ ਮੌਕੇ ਹਰਮਿੰਦਰ ਸਿੰਘ, ਪਰਮਿੰਦਰ ਸਿੰਘ, ਅਮਰਜੀਤ ਕੌਰ ਅਤੇ ਬਲਵੀਰ ਕੌਰ ਵੀ ਹਾਜ਼ਰ ਸਨ।