MID DAY MEAL : ਹੁਣ ਵਿਦਿਆਰਥੀਆਂ ਨੂੰ ਪਰੋਸੇ ਜਾਣਗੇ ਕੀਨੂੰ, ਅਮਰੂਦ, ਬੇਰ, ਅੰਬ ਅਤੇ ਲੀਚੀ , ਪੜ੍ਹੋ ਨਵੀਆਂ ਹਦਾਇਤਾਂ
ਚੰਡੀਗੜ੍ਹ, 8 ਫਰਵਰੀ 2024
ਵਿੱਤੀ ਸਾਲ 2023-24 ਲਈ ਚੌਥੀ ਤਿਮਾਹੀ (ਸਮਾਂ ਜਨਵਰੀ ਤੋਂ ਮਾਰਚ 2024 ਤੱਕ) ਹਫਤੇ ਵਿੱਚ ਇੱਕ ਦਿਨ (ਸੋਮਵਾਰ ਵਾਲੇ ਦਿਨ) ਹਰੇਕ ਵਿਦਿਆਰਥੀ ਨੂੰ ਦੁਪਹਿਰ ਦੇ ਖਾਣੇ ਦੇ ਨਾਲ-ਨਾਲ ਕੇਲਾ ਦੇਣ ਹਿੱਤ ਹਦਾਇਤਾਂ ਅਡੀਸ਼ਨਲ ਫੰਡ ਮੁਹੱਈਆ ਕਰਵਾਉਂਦੇ ਹੋਏ ਜਾਰੀ ਕੀਤੀਆਂ ਗਈਆਂ ਸਨ।
ਮੌਜੂਦਾ ਸਮੇਂ ਇਸ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:- "ਪੰਜਾਬ ਵਿੱਚ ਉਗਾਇਆ ਜਾਣ ਵਾਲਾ ਮੌਸ਼ਮੀ ਫਲ (ਏਰੀਏ ਦੇ ਹਿਸਾਬ ਨਾਲ) ਜਿਵੇਂ ਕਿ ਕੀਨੂੰ, ਅਮਰੂਦ, ਬੇਰ, ਅੰਬ ਅਤੇ ਲੀਚੀ ਆਦਿ ਪ੍ਰਿੰਸੀਪਲ/ਸਕੂਲ ਮੁੱਖੀ ਆਪਣੇ ਪੱਧਰ ਤੇ ਹਫਤੇ ਵਿੱਚ ਇੱਕ ਦਿਨ (ਸੋਮਵਾਰ ਵਾਲੇ ਦਿਨ) ਹਰੇਕ ਵਿਦਿਆਰਥੀ ਨੂੰ ਦੁਪਹਿਰ ਦੇ ਖਾਣੇ ਦੇ ਨਾਲ-ਨਾਲ ਕੋਈ ਵੀ ਮੌਸ਼ਮੀ ਫਲ ਦੇਣ ਹਿੱਤ ਫੈਸਲਾ ਲੈ ਸਕਦਾ ਹੈ।" ਇਹ ਹੁਕਮ ਸਕੱਤਰ ਸਕੂਲ ਸਿੱਖਿਆ ਜੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਹਨ।