MEDICAL BILL ROOM RENT PUNJAB GOVT:ਮੈਡੀਕਲ ਬਿਲ ਵਿੱਚ ਮਿਲਣ ਵਾਲੇ ਰੂਮ ਰੈਂਟ ਦੇ ਰੇਟਾਂ ਵਿੱਚ ਵਾਧਾ
ਚੰਡੀਗੜ੍ਹ, 2 ਜਨਵਰੀ 2024
ਪੰਜਾਬ ਰਾਜ ਦੇ ਅਧਿਕਾਰੀਆਂ/ਕਰਮਚਾਰੀਆਂ/ਪੈਨਸ਼ਨਰਾਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਮੈਡੀਕਲ ਬਿਲ ਵਿੱਚ ਮਿਲਣ ਵਾਲੇ ਰੂਮ ਰੈਂਟ ਦੇ ਰੇਟਾਂ ਵਿੱਚ ਵਾਧਾ ਕੀਤਾ ਗਿਆ ਗਿਆ ਹੈ। PBJOBSOFTODAY
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ (ਪੀ.ਐਮ.ਐਚ ਸ਼ਾਖ਼ਾਂ) ਵੱਲੋਂ ਪੰਜਾਬ ਰਾਜ ਦੇ ਸਮੂਹ ਸਿਵਲ ਸਰਜਨਾਂ ਨੂੰ ਇਸ ਸਬੰਧੀ ਪੱਤਰ ( ਨੰ. ਮੈਡੀਕਲ 48014-031 ਮਿਤੀ ਚੰਡੀਗੜ੍ਹ 22-12-2023) ਜਾਰੀ ਕੀਤਾ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ "ਪੰਜਾਬ ਰਾਜ ਅਧਿਕਾਰੀਆਂ/ਕਰਮਚਾਰੀਆਂ/ਪੈਨਸ਼ਨਰਾਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਏਮਜ਼ ਨਵੀ ਦਿੱਲੀ ਦੇ ਰੇਟਾਂ ਅਨੁਸਾਰ ਮੈਡੀਕਲ ਬਿਲਾਂ ਦੀ ਪ੍ਰਤੀ ਪੂਰਤੀ ਕੀਤੀ ਜਾਂਦੀ ਹੈ । ਹੁਣ ਏਮਜ਼ ਨਵੀ ਦਿੱਲੀ ਵੱਲੋ ਰੂਮ ਰੈਟ ਵਿੱਚ ਵਾਧਾ ਕੀਤਾ ਗਿਆ ਹੈ ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਮਿਤੀ 01-12-2023 ਤੋ ਬਾਅਦ ਵਿੱਚ ਪੰਜਾਬ ਰਾਜ ਦੇ ਅਧਿਕਾਰੀਆਂ/ਕਰਮਚਾਰੀਆਂ/ਪੈਨਸ਼ਨਰਾਂ ਅਤੇ ਉਹਨਾਂ ਦੇ ਆਸ਼ਰਿਤਾਂ ਵੱਲੋ ਲਏ ਗਏ ਇਲਾਜ਼ ਵਿੱਚ ਰੂਮ ਰੈਟ/ਆਈ.ਸੀ.ਯੂ.ਦੀ ਪ੍ਰਤੀ ਪੂਰਤੀ ਹੇਠ ਲਿਖੇ ਅਨੁਸਾਰ ਕੀਤੀ ਜਾਵੇ:-
ਆਈਟਮ | ਗਜ਼ਟਿਡ ( ਪ੍ਰਤੀ ਦਿਨ) | ਨਾਨ ਗਜ਼ਟਿਡ ( ਪ੍ਰਤੀ ਦਿਨ) |
---|---|---|
ਰੂਮ ਰੈਂਟ | 6000 | 3000 |
ਆਈਸੀਯੂ | 7000 | 4000 |