ਰਾਜ ਪੱਧਰੀ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਆਖ਼ਰੀ ਦਿਨ ਕਬੱਡੀ ਰੇਡ ਅਤੇ ਬੈਡਮਿੰਟਨ ਸ਼ਾਟ ਦੀ ਧੂਮਾਂ
ਆਖ਼ਰੀ ਦਿਨ ਕਬੱਡੀ,ਬੈਡਮਿੰਟਨ ਅਤੇ ਤੈਰਾਕੀ ਦੇ ਫਾਈਨਲ ਮੈਚ ਕਰਵਾਏ ਗਏ
ਮੋਹਾਲੀ: ਮਿਤੀ 22 ਨਵੰਬਰ
ਪੰਜਾਬ ਸਰਕਾਰ ਦੀ ਖੇਡ ਪਾਲਿਸੀ ਤਹਿਤ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਦੀ ਅਗਵਾਈ ਹੇਠ ਇੱਥੇ ਬਹੁਮੰਤਵੀਂ ਖੇਡ ਕੰਪਲੈਕਸ ਸੈਕਟਰ 78 ਮੋਹਾਲੀ ਵਿਖੇ ਚੱਲ ਰਹੀਆਂ ਖੇਡਾਂ ਦੇ ਤੀਜੇ ਅਤੇ ਆਖ਼ਰੀ ਦਿਨ ਕਬੱਡੀ,ਬੈਡਮਿੰਟਨ ਅਤੇ ਤੈਰਾਕੀ ਦੇ ਫਾਈਨਲ ਮੈਚ ਕਰਵਾਏ ਗਏ। ਜਾਣਕਾਰੀ ਮੁਤਾਬਕ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਇਹਨਾਂ ਖੇਡਾਂ ਵਿੱਚ ਬੱਚਿਆਂ ਨੇ ਬਹੁਤ ਹੀ ਖ਼ੂਬਸੂਰਤ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਆਪੋ ਆਪਣੇ ਜ਼ਿਲ੍ਹਿਆਂ ਦੇ ਲਈ ਸਰਵੋਤਮ ਪ੍ਰਦਰਸ਼ਨ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ। ਉਹਨਾਂ ਦੱਸਿਆ ਕਿ ਅੱਜ ਇੱਥੇ ਪਹੁੰਚੇ ਮੁੱਖ ਮਹਿਮਾਨ ਵਜੋਂ ਪੰਜਾਬ ਪੁਲਿਸ ਤੋਂ ਐੱਸ ਐੱਚ ਓ ਗੱਬਰ ਸਿੰਘ ਐੱਸ ਐੱਚ ਓ ਮਟੌਰ(ਅੰਤਰਰਾਸ਼ਟਰੀ ਹਾਕੀ ਖਿਡਾਰੀ) ਨੇ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਗਰਾਂਊਂਡ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਹੋਰ ਵਿਸ਼ੇਸ਼ ਮਹਿਮਾਨਾਂ ਵਿੱਚ ਗੁਰਮੀਤ ਸਿੰਘ ਟੋਨੀ ਅਤੇ ਸੁਖਵਿੰਦਰ ਸਿੰਘ ਗਿੱਲ ਸਿੰਚਾਈ ਵਿਭਾਗ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਵਿਸ਼ੇਸ਼ ਮਹਿਮਾਨਾਂ ਦਾ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਹਰਪ੍ਰੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਪ੍ਰਬੰਧਕੀ ਕਮੇਟੀ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਧੰਨਵਾਦ ਕੀਤਾ। ਅੱਜ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਦੇਵਕਰਨ ਸਿੰਘ ਨੇ ਦੱਸਿਆ ਕਿ ਅੱਜ ਬੈਡਮਿੰਟਨ (ਮੁੰਡੇ) ਵਿੱਚ ਪਹਿਲਾ ਸਥਾਨ ਫਾਜ਼ਿਲਕਾ,ਦੂਜਾ ਸਥਾਨ ਮਾਨਸਾ ਅਤੇ ਤੀਜਾ ਸਥਾਨ ਫਿਰੋਜ਼ਪੁਰ ਨੇ ਪ੍ਰਾਪਤ ਕੀਤਾ। ਬੈਡਮਿੰਟਨ (ਕੁੜੀਆਂ) ਵਿੱਚ ਪਹਿਲਾ ਸਥਾਨ ਮੋਗਾ,ਦੂਜਾ ਸਥਾਨ ਹੁਸ਼ਿਆਰਪੁਰ ਅਤੇ ਤੀਜਾ ਸਥਾਨ ਸੰਗਰੂਰ ਨੇ ਪ੍ਰਾਪਤ ਕੀਤਾ। ਤੈਰਾਕੀ ਦੇ ਫਾਈਨਲ ਮੁਕਾਬਲੇ ਵਿੱਚ (ਮੁੰਡੇ ਅਤੇ ਕੁੜੀਆਂ) ਦੇ ਵੱਖ ਵੱਖ ਈਵੈਂਟਸ ਵਿੱਚ ਸੱਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ਅਤੇ ਫਿਰੋਜ਼ਪੁਰ ਨੇ ਚਾਰ-ਚਾਰ ਪਹਿਲੇ ਸਥਾਨ,ਫਾਜ਼ਿਲਕਾ ਅਤੇ ਸੰਗਰੂਰ ਨੇ ਦੋ ਦੋ ਪਹਿਲੇ ਸਥਾਨ ਅਤੇ ਪਠਾਨਕੋਟ ਅਤੇ ਜਲੰਧਰ ਨੇ ਇੱਕ ਇੱਕ ਪਹਿਲੇ ਸਥਾਨ ਪ੍ਰਾਪਤ ਕੀਤੇ। ਕਬੱਡੀ ਨੈਸ਼ਨਲ (ਮੁੰਡੇ) ਵਿੱਚ ਲੁਧਿਆਣਾ ਨੇ ਪਹਿਲਾ ਸਥਾਨ, ਮੋਹਾਲੀ ਨੇ ਦੂਜਾ ਸਥਾਨ ਅਤੇ ਸੰਗਰੂਰ ਨੇ ਤੀਜਾ ਸਥਾਨ ਨੇ ਪ੍ਰਾਪਤ ਕੀਤਾ ਜਦਕਿ ਕਬੱਡੀ ਨੈਸ਼ਨਲ (ਕੁੜੀਆਂ) ਵਿੱਚ ਪਹਿਲਾ ਸਥਾਨ ਫਾਜ਼ਿਲਕਾ,ਦੂਜਾ ਸਥਾਨ ਲੁਧਿਆਣਾ ਅਤੇ ਤੀਜਾ ਸਥਾਨ ਫਿਰੋਜ਼ਪੁਰ ਨੇ ਪ੍ਰਾਪਤ ਕੀਤਾ। ਕਬੱਡੀ ਸਰਕਲ ਵਿੱਚ ਹੁਸ਼ਿਆਰਪੁਰ ਨੇ ਪਹਿਲਾ ਸਥਾਨ, ਫਾਜ਼ਿਲਕਾ ਨੇ ਦੂਜਾ ਸਥਾਨ ਅਤੇ ਤੀਜਾ ਸਥਾਨ ਮਾਨਸਾ ਨੇ ਪ੍ਰਾਪਤ ਕੀਤਾ। ਇਸ ਮੌਕੇ ਡਾ.ਇੰਦੂ ਜ਼ਿਲ੍ਹਾ ਖੇਡ ਅਫ਼ਸਰ ਸੈਕੰਡਰੀ, ਸਹਾਇਕ ਜ਼ਿਲ੍ਹਾ ਖੇਡ ਕੋਆਰਡੀਨੇਟਰ ਬਲਜੀਤ ਸਿੰਘ ਸਨੇਟਾ ਅਤੇ ਜਸਵਿੰਦਰ ਸਿੰਘ ਬੈਨੀਪਾਲ ਤੋਂ ਇਲਾਵਾ ਰਿਕਾਰਡ ਕਮੇਟੀ ਇੰਚਾਰਜ ਲਖਵੀਰ ਸਿੰਘ ਪਲਹੇੜੀ,
ਗਰਾਂਊਂਡ ਕਮੇਟੀ ਇੰਚਾਰਜ ਰਵਿੰਦਰ ਸਿੰਘ ਸੁਹਾਲੀ,ਫੰਡ ਕੁਲੈਕਸ਼ਨ ਜਸਵੀਰ ਕੌਰ ਬੀਪੀਈਓ,ਸੰਦੀਪ ਕੌਰ ਮੁੰਡੀ ਖਰੜ,ਕਬੱਡੀ ਨੈਸ਼ਨਲ (ਮੁੰਡੇ) ਇੰਚਾਰਜ ਅਮਰੀਕ ਸਿੰਘ ਬੀਐੱਸਓ,ਕਬੱਡੀ ਨੈਸ਼ਨਲ (ਕੁੜੀਆਂ) ਇੰਚਾਰਜ ਰਚਨਾ ਬੀਐੱਸਓ,ਕਬੱਡੀ ਸਰਕਲ ਕਮਲਜੀਤ ਸਿੰਘ ਬੀਪੀਈਓ ਕੁਰਾਲੀ,ਜਸਵਿੰਦਰ ਸਿੰਘ ਬੀਐੱਸਓ,ਤੈਰਾਕੀ ਇੰਚਾਰਜ ਗੁਰਮੀਤ ਕੌਰ ਬੀਪੀਈਓ,ਬੈਡਮਿੰਟਨ ਮੁੰਡੇ ਇੰਚਾਰਜ ਹਰਜਿੰਦਰ ਕੌਰ ਬੀਐੱਸਓ,ਬੈਡਮਿੰਟਨ ਕੁੜੀਆਂ ਇੰਚਾਰਜ ਦਵਿੰਦਰ ਕੁਮਾਰ ਬੀਐੱਸਓ,ਰਿਫਰੈਸ਼ਮੈਂਟ ਇੰਚਾਰਜ ਸਤਿੰਦਰ ਸਿੰਘ ਬੀਪੀਈਓ ਬਨੂੜ,ਸਟੇਜ ਕਮੇਟੀ ਇੰਚਾਰਜ ਨੀਨਾ ਰਾਣੀ ਬੀਪੀਈਓ, ਰਵਿੰਦਰ ਸਿੰਘ ਪੱਪੀ ਅਤੇ ਤਜਿੰਦਰ ਸਿੰਘ ਹਾਜ਼ਰ ਸਨ।