ਰੈਗੂਲਰ ਆਰਡਰ ਜਾਰੀ ਤੇ ਤਨਖਾਹ ਅਨੋਮਲੀ ਦੂਰ ਕਰਨ ਦੀ ਮੰਗ ਲੈ ਕੇ ਦਫ਼ਤਰੀ ਕਰਮਚਾਰੀ ਮੁੱਖਮੰਤਰੀ ਭਗਵੰਤ ਮਾਨ ਦੀ ਹੋਸ਼ਿਆਰਪੁਰ ਆਮਦ ਦੌਰਾਨ ਮਿਲਣ ਪਹੁੰਚੇ*

 


*ਰੈਗੂਲਰ ਆਰਡਰ ਜਾਰੀ ਤੇ ਤਨਖਾਹ ਅਨੋਮਲੀ ਦੂਰ ਕਰਨ ਦੀ ਮੰਗ ਲੈ ਕੇ ਦਫ਼ਤਰੀ ਕਰਮਚਾਰੀ ਮੁੱਖਮੰਤਰੀ ਭਗਵੰਤ ਮਾਨ ਦੀ ਹੋਸ਼ਿਆਰਪੁਰ ਆਮਦ ਦੌਰਾਨ ਮਿਲਣ ਪਹੁੰਚੇ*



ਹੁਸ਼ਿਆਰਪੁਰ(18/11/2023)-

ਅੱਜ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਜਿਲਾ ਹੁਸ਼ਿਆਰਪੁਰ ਦੇ ਸਾਥੀ ਸੰਜੀਵ ਕੁਮਾਰ, ਮੈਡਮ ਮਮਤਾ ਤੇ ਰਾਕੇਸ਼ ਕੁਮਾਰ ਵੱਲੋਂ ਮੁੱਖਮੰਤਰੀ ਭਗਵੰਤ ਮਾਨ ਦੀ ਹਸ਼ਿਆਰਪੁਰ ਆਮਦ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖਮੰਤਰੀ ਭਗਵੰਤ ਮਾਨ ਨਾਲ ਮਿਲਵਾਉਣ ਲਈ ਕਿਹਾ ਗਿਆ ਜਿਸ ਤੇ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਪੈਸ਼ਲ ਸੈਕਟਰੀ ਟੂ ਸੀ.ਐਮ ਸ੍ਰੀ ਹਿਮਾਂਸ਼ੂ ਜੈਨ ਨਾਲ ਵਫ਼ਦ ਦੀ ਮੀਟਿੰਗ ਕਰਵਾਈ ਗਈ !ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਮੰਗਾ ਸਬੰਧੀ ਡਿਟੇਲ ਵਿੱਚ ਸਾਰੀ ਗੱਲਬਾਤ ਕੀਤੀ ਗਈ ਜਿਸ ਵਿਚ ਸਤੰਬਰ 2020 ਤੋਂ ਕੀਤੀ ਗਈ ਤਨਖਾਹ ਕਟੌਤੀ ਨੂੰ ਜਲਦ ਈ. ਸੀ ਦੀ ਮੀਟਿੰਗ ਕਰਕੇ ਪੂਰਾ ਕਰਨ ਸਬੰਧੀ ਅਤੇ ਪਾਰਦਰਸ਼ੀ ਤਰੀਕੇ ਨਾਲ ਭਰਤੀ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ ਗੱਲਬਾਤ ਕੀਤੀ ਗਈ । ਉੱਨਾਂ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਬਹੁਤ ਜਲਦ ਉਹ ਵਿਭਾਗ ਦੇ ਅਫਸਰਾਂ, ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਸਾਡੀ ਜਥੇਬੰਦੀ ਦੀ ਮੀਟਿੰਗ ਕਰਵਾਉਣਗੇ ਅਤੇ ਇਸ ਸਬੰਧ ਵਿੱਚ ਉੱਨਾਂ ਵੱਲੋਂ ਮੰਗਲਵਾਰ ਨੂੰ ਜਥੇਬੰਦੀ ਨੂੰ ਟੈਲੀਫ਼ੋਨ ਰਾਹੀਂ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ ਹੈ। ਉੱਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਮੀਟਿੰਗ ਵਿੱਚ ਕੋਈ ਹੱਲ ਨਿਕਲਦਾ ਨਜ਼ਰ ਨਾਂ ਆਇਆ ਤਾਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਈ ਜਾਏਗੀ।

Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends