ਮੁੱਖ ਮੰਤਰੀ ਦੀ ਡਿਬੇਟ ਦੌਰਾਨ ਮੁਲਾਜ਼ਮ ਆਗੂਆਂ ਦੀ ਗਿਰਫਤਾਰੀ ਸ਼ਰਮਨਾਕ :ਬੀ ਐੱਡ ਅਧਿਆਪਕ ਫਰੰਟ ਪੰਜਾਬ
ਮਿਤੀ ਇਕ ਨਵੰਬਰ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਡਿਬੇਟ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਡਿਬੇਟ ਵਿੱਚ ਹਿੱਸਾ ਬਣਨ ਤੋਂ ਰੋਕਣ ਲਈ ਗ੍ਰਿਫਤਾਰ ਕਰਨਾ ਬਹੁਤ ਨਿੰਦਣਯੋਗ ਯੋਗ ਹੈ ਜਿਸ ਦੀ ਬੀ ਐੱਡ ਅਧਿਆਪਕ ਫਰੰਟ ਪੰਜਾਬ ਦੇ ਸਮੂਹ ਅਹੁਦੇਦਾਰਾਂ ਨੇ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਮੁਲਾਜ਼ਮਾਂ ਦੀਆਂ ਗਿਰਫਤਾਰੀਆਂ ਨਾਲ ਉਹਨਾਂ ਨੂੰ ਸੰਘਰਸ਼ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ।
ਸਰਕਾਰ ਜਲਦ ਤੋਂ ਜਲਦ ਇਹਨਾਂ ਦੇ ਹੱਕਾਂ ਦੀ ਪੂਰਤੀ ਲਈ ਸੰਜੀਦਾ ਹੋਵੇ ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ ਬਠਿੰਡਾ,ਸੂਬਾ ਚੇਅਰਮੈਨ ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਸੂਬਾ ਕਾਰਜਕਾਰੀ ਜਨਰਲ ਸਕੱਤਰ ਤੇਜਿੰਦਰ ਸਿੰਘ ਮੋਹਾਲੀ, ਦਪਿੰਦਰ ਸਿੰਘ ਢਿੱਲੋਂ ਸੂਬਾ ਪ੍ਰੈੱਸ ਸਕੱਤਰ, ਰਵਿੰਦਰ ਸਿੰਘ ਜਲੰਧਰ, ਸਰਤਾਜ ਸਿੰਘ ਕਪੂਰਥਲਾ, ਪਰਮਜੀਤ ਸਿੰਘ ਪੰਮਾ ਫਿਰੋਜ਼ਪੁਰ, ਹਰਵਿੰਦਰ ਸਿੰਘ ਬਰਨਾਲਾ, ਪਰਮਿੰਦਰ ਸਿੰਘ ਢਿੱਲੋਂ ਮੋਹਾਲੀ, ਕੇਵਲ ਸਿੰਘ ਮੁਕਤਸਰ ਸਾਹਿਬ , ਅਮਰਜੀਤ ਸਿੰਘ ਰੋਪੜ, ਪਰਮਜੀਤ ਦੁੱਗਲ, ਰਵਿੰਦਰ ਸਿੰਘ ਢਿੱਲੋਂ,ਰਾਜ ਕੁਮਾਰ ਟੋਨੀ,ਸਤਿੰਦਰ ਸਚਦੇਵਾ,ਤਲਵਿੰਦਰ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ, ਗੁਰਮੀਤ ਸਿੰਘ ਢੋਲੇਵਾਲਾ, ਅਮਰਜੀਤ ਲਾਡੀ, ਕਮਲਜੀਤ ਸਿੰਘ, ਚੰਦਰ ਸ਼ੇਖਰ,ਕੁਲਜੀਤ ਸਿੰਘ ਸਮੇਤ ਸਮੁੱਚੀ ਸੁਬਾਈ ਲੀਡਰਸ਼ਿਪ ਦੇ ਆਗੂ ਹਾਜ਼ਰ ਸਨ।