BREAKING NEWS: ਮੈਨੂਅਲ ਲਿਖੀ ਗਈ ਏ.ਪੀ.ਏ.ਆਰ ਮੰਨਣਯੋਗ ਨਹੀਂ , ਸਮੂਹ ਵਿਭਾਗਾਂ ਨੂੰ IHRMS ਤੇ ਏ.ਪੀ.ਏ.ਆਰ ਆਨ ਲਾਈਨ ਕਰਨ ਦੇ ਹੁਕਮ
ਚੰਡੀਗੜ੍ਹ, 9 ਅਕਤੂਬਰ 2023
ਪੰਜਾਬ ਸਰਕਾਰ ਵੱਲੋਂ ਪੱਤਰ ਨੰ. 15/27/2008-2ਪੀ.ਪੀ.1/346 ਮਿਤੀ 22.04.2021 ਰਾਹੀਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਸਮੂਹ ਵਿਭਾਗਾਂ ਅਧੀਨ ਆਉਦੇ ਗਰੁੱਪ ਏ, ਬੀ, ਸੀ, ਡੀ(ਮਿਨਿਸਟ੍ਰੀਅਲ ਸਟਾਫ) ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਏ.ਪੀ.ਏ.ਆਰ, ਆਈ.ਐਚ.ਆਰ.ਐਮ.ਐਸ. ਤੇ ਆਨ ਲਾਇਨ ਕਰਨ ਸਬੰਧੀ ਲਿਖਿਆ ਗਿਆ ਸੀ।
ਪਰੰਤੂ ਅਜੇ ਵੀ ਕਈ ਵਿਭਾਗਾਂ ਵੱਲੋਂ ਏ.ਪੀ.ਏ.ਆਰ ਮੈਨੂਅਲ ਭਰਨ ਦੀ ਪ੍ਰਵਾਨਗੀ ਸਬੰਧੀ ਤਜਵੀਜਾਂ ਭੇਜੀਆਂ ਜਾ ਰਹੀਆਂ ਹਨ। ਇਸ ਲਈ ਪ੍ਰਸੋਨਲ ਵਿਭਾਗ ਵੱਲੋਂ ਉਪਰੋਕਤ ਹਦਾਇਤਾਂ ਦੀ ਲਗਾਤਾਰਤਾ ਵਿੱਚ ਮੁੜ ਸਪੱਸ਼ਟ ਕੀਤਾ ਗਿਆ ਹੈ ਕਿ ਰਾਜ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਏ.ਪੀ.ਏ.ਆਰ. ਆਈ.ਐਚ.ਆਰ.ਐਮ.ਐਸ ਰਾਹੀਂ ਆਨਲਾਈਨ ਭਰਨੀਆਂ ਯਕੀਨੀ ਬਣਾਈਆਂ ਜਾਣ। ਮੈਨੂਅਲ ਲਿਖੀ ਗਈ ਏ.ਪੀ.ਏ.ਆਰ ਰਿਕਾਰਡ ਤੇ ਰੱਖਣ/ਮੰਨਣਯੋਗ ਨਹੀਂ ਹੋਵੇਗੀ।