**ਭਵਿੱਖ ਵਿੱਚ ਖੁਦਕਸ਼ੀਆਂ ਨੂੰ ਰੋਕਣ ਲਈ ਸੰਘਰਸ਼ਸ਼ੀਲ ਲੈਕਚਰਾਰਾਂ ਨੂੰ ਤੁਰੰਤ ਡਿਊਟੀ ਤੇ ਹਾਜ਼ਰ ਕਰਵਾਇਆ ਜਾਵੇ:ਹੀਰਾ, ਖਲਵਾੜਾ**

 **ਭਵਿੱਖ ਵਿੱਚ ਖੁਦਕਸ਼ੀਆਂ ਨੂੰ ਰੋਕਣ ਲਈ ਸੰਘਰਸ਼ਸ਼ੀਲ ਲੈਕਚਰਾਰਾਂ ਨੂੰ ਤੁਰੰਤ ਡਿਊਟੀ ਤੇ ਹਾਜ਼ਰ ਕਰਵਾਇਆ ਜਾਵੇ:ਹੀਰਾ, ਖਲਵਾੜਾ**   


               ‌                                    ਗੁਰਾਇਆ(27ਅਕਤੂਬਰ)         ਪ੍ਰੋ.ਬਲਵਿੰਦਰ ਕੌਰ ਵਲੋਂ ਜੁਆਨਿੰਗ ਪੱਤਰ ਮਿਲਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਡਿਊਟੀ 'ਤੇ ਹਾਜ਼ਰ ਨਾ ਕਰਵਾਉਣ ਕਾਰਨ ਮਾਨਸਿਕ ਪ੍ਰੇਸ਼ਾਨੀ ਵਿੱਚ ਕੀਤੀ ਗਈ ਖ਼ੁਦਕਸ਼ੀ ਕਰਨ 'ਤੇ ਪੈਦਾ ਹੋਏ ਹਾਲਾਤ ਨੂੰ ਅਤਿ ਗੰਭੀਰਤਾ ਨਾਲ ਵਿਚਾਰਦੇ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸੂਬਾਈ ਲੀਡਰਸ਼ਿਪ ਦੇ ਫੈਸਲੇ ਅਨੁਸਾਰ ਅੱਜ ਪ ਸ ਸ ਫ ਬਲਾਕ ਰੁੜਕਾ ਕਲਾਂ ਦੇ ਵਰਕਰਾਂ ਨੇ ਬਲਵੀਰ ਸਿੰਘ ਗੁਰਾਇਆ ਦੀ ਅਗਵਾਈ ਵਿੱਚ ਪ੍ਰੋ.ਬਲਵਿੰਦਰ ਕੌਰ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ‌। ਰੋਸ ਪ੍ਰਦਰਸ਼ਨ ਕਰਦੇ ਹੋਏ ਸੰਬੋਧਨ ਕਰਦੇ ਹੋਏ ਪ.ਸ.ਸ.ਫ.ਦੇ ਜ਼ਿਲਾ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਅਤੇ ਜੀ.ਟੀ.ਯੂ.ਬਲਾਕ ਗੁਰਾਇਆ 01 ਦੇ ਜਨਰਲ ਸਕੱਤਰ ਪਰੇਮ ਖਲਵਾੜਾ  ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਮਾਨਸਿਕ ਪ੍ਰੇਸ਼ਾਨੀਆਂ ਕਾਰਨ ਨੌਜਵਾਨਾਂ ਨੂੰ ਖੁਦਕਸ਼ੀਆਂ ਕਰਨ ਤੋਂ ਰੋਕਣ ਲਈ ਸਿੱਖਿਆ ਮੰਤਰੀ ਪੰਜਾਬ ਦੇ ਪਿੰਡ ਗੰਭੀਰਪੁਰ ਵਿਖੇ ਪਿਛਲੇ ਸਮੇਂ ਤੋਂ ਲਗਾਤਾਰ ਧਰਨੇ ਤੇ ਬੈਠੇ ਚੁਣੇ ਗਏ ਅਤੇ ਜੁਆਨਿੰਗ ਪੱਤਰ ਪ੍ਰਾਪਤ ਲੈਕਚਰਾਰਾਂ ਨੂੰ ਤੁਰੰਤ ਡਿਊਟੀ ਸਟੇਸ਼ਨ ਅਲਾਟ ਕਰ ਕੇ ਡਿਊਟੀ ਤੇ ਹਾਜ਼ਰ ਕਰਵਾਇਆ ਜਾਵੇ ਤਾਂ ਜ਼ੋ ਉਹਨਾਂ ਦਾ ਸੰਘਰਸ਼ ਖ਼ਤਮ ਹੋ ਸਕੇ ਅਤੇ ਪਿਛਲੇ ਲੰਬੇ ਸਮੇਂ ਤੋਂ ਚੁਣੇ ਗਏ ਲੈਕਚਰਾਰ ਅਤੇ ਉਹਨਾਂ ਦੇ ਪਰਿਵਾਰ ਮਾਨਸਿਕ ਅਤੇ ਆਰਥਿਕ ਤੌਰ 'ਤੇ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਬਾਹਰ ਨਿਕਲ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਸੁਖਾਵੀਂ ਚਾਲੇ ਤੋਰ ਸਕਣ। ਆਗੂਆਂ ਨੇ ਕਿਹਾ ਕਿ ਭਵਿੱਖ ਵਿੱਚ ਅਣਸੁਖਾਵੀਂਆਂ ਖੁਦਕਸ਼ੀਆਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਸਮੂਹ ਵਰਗਾਂ ਦੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ਸ਼ੀਲ ਨੌਜ਼ਵਾਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਜਿਊਣ ਯੋਗ ਰੁਜ਼ਗਾਰ ਤੁਰੰਤ ਦੇਣ ਦਾ ਪ੍ਰਬੰਧ ਪੰਜਾਬ ਸਰਕਾਰ ਤੁਰੰਤ ਕਰੇ ਅਤੇ ਵੱਖ-ਵੱਖ ਵਿਭਾਗਾਂ ਵਿੱਚ ਪੁਰੇ ਪੂਰੇ ਗਰੇਡਾਂ ਵਿੱਚ ਰੈਗੂਲਰ ਹੋਣ ਲਈ ਸੰਘਰਸ਼ਸ਼ੀਲ ਮੁਲਾਜ਼ਮਾਂ ਨੂੰ ਵੀ ਤੁਰੰਤ ਰੈਗੂਲਰ ਕਰੇ ਤਾਂ ਜੋ ਉਹਨਾਂ ਦੀਆਂ ਵੀ ਮਾਨਸਿਕ ਅਤੇ ਆਰਥਿਕ ਤੌਰ 'ਤੇ ਆ‌ ਰਹੀਆਂ ਮੁਸ਼ਕਲਾਂ ਦਾ ਯੋਗ ਹੱਲ ਹੋ ਸਕੇ ਅਤੇ ਖੁਦਕਸ਼ੀਆਂ ਨੂੰ ਰੋਕਣ ਦੇ ਯੋਗ ਉਪਰਾਲੇ ਹੋ ਸਕਣ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਕੌੜਾ, ਬਲਵੀਰ ਸਿੰਘ ਗੁਰਾਇਆ, ਪਰੇਮ ਖਲਵਾੜਾ, ਅਸ਼ੋਕ ਕੁਮਾਰ,ਸੂਰਜ ਕੁਮਾਰ,ਦੇਵ ਰਾਜ, ਅਜੀਤ ਸਿੰਘ, ਚੰਦਰ ਸ਼ੇਖਰ, ਗਣੇਸ਼ ਕੁਮਾਰ, ਮੁਰਗੇਸਨ,ਬਿਟਰੀਬੇਲ ,ਜੱਗੋ, ਹਰਜਿੰਦਰ ਲਾਲ, ਮਨਪ੍ਰੀਤ, ਸੁਰਿੰਦਰ ਸਿੰਘ, ਸੁਰਿੰਦਰ ਕੁਮਾਰ ਆਦਿ ਸਾਥੀ ਹਾਜ਼ਰ ਹੋਏ।

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends