PSEB BOOK COVER DESIGN COMPETITION: ਕਿਤਾਬਾਂ ਦੇ ਕਵਰ ਟਾਈਟਲ ਕਰੋ ਡਿਜ਼ਾਈਨ , ਜਿਤੋ 5000 ਰੁਪਏ ਦਾ ਇਨਾਮ

PSEB BOOK COVER DESIGN COMPETITION: ਕਿਤਾਬਾਂ ਦੇ ਕਵਰ ਟਾਈਟਲ ਡਿਜ਼ਾਈਨ ਕਰਨ ਲਈ ਮੁਕਾਬਲਾ, ਜਿਤੋ 5000 ਰੁਪਏ ਦਾ ਇਨਾਮ 


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਪਾਠ ਪੁਸਤਕਾਂ ਦੇ ਕਵਰ ਟਾਈਟਲ ਡਿਜ਼ਾਈਨ ਕਰਨ ਲਈ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ 2 ਸਤੰਬਰ 2023 ਨੂੰ ਸ਼ੁਰੂ ਹੋ ਕੇ 30 ਸਤੰਬਰ 2023 (P.M. 5:00) ਤੱਕ ਚੱਲੇਗਾ। ਸਭ ਤੋਂ ਵਧੀਆ ਡਿਜ਼ਾਈਨ ਨੂੰ 5000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।



ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲੀ ਤੋਂ ਬਾਰਵੀਂ ਸ਼੍ਰੇਣੀ ਤੱਕ ਦੀਆਂ ਪਾਠ-ਪੁਸਤਕਾਂ ਤਿਆਰ ਕਰਵਾਈਆਂ ਜਾਂਦੀਆਂ ਹਨ। ਪਾਠ-ਪੁਸਤਕਾਂ ਦੇ ਕਵਰ ਪੰਨੇ ਦੇ ਡਿਜ਼ਾਇੰਨ ਲਈ ਅਧਿਆਪਕ, ਵਿਦਿਆਰਥੀ ਅਤੇ ਆਰਟ ਡਿਜ਼ਾਇਨਰਾਂ ਵਿਚਕਾਰ ਉਨ੍ਹਾਂ ਦੀ ਕਲਾ ਨੂੰ ਉਤਾਸ਼ਾਹਿਤ ਕਰਨ ਲਈ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਕਵਰ ਪੰਨਾ ਅਜਿਹਾ ਡਿਜ਼ਾਇੰਨ ਤਿਆਰ ਕਰਕੇ ਭੇਜਿਆ ਜਾਵੇ, ਜੋ ਕਿ ਵਿਸ਼ੇ ਨਾਲ ਸਬੰਧਤ ਹੋਣ ਦੇ ਨਾਲ ਆਕਰਸ਼ਕ ਵੀ ਹੋਵੇ। 145 ਟਾਈਟਲਜ਼ ਦੀ ਲਿਸਟ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲੱਭਧ ਹੈ।


ਮਿਤੀ 30-09-2023 (5.00 ਵਜੇ ਤੱਕ) ਆਪਣੀ ਕਲਾਕਾਰੀ ਨੂੰ ਡਿਜ਼ੀਟਲ ਫ਼ਾਰਮੈਂਟ (IPEG, PNG ਆਦਿ) ਵਿੱਚ apo.material.pseb@gmail.com ਤੇ ਭੇਜੋ। ਆਪਣਾ ਪੂਰਾ ਨਾਮ, ਪੂਰਾ ਪਤਾ, ਸਕੂਲ ਦੇ ਵੇਰਵੇ ਸੰਪਰਕ ਲਈ ਜਾਣਕਾਰੀ ਅਤੇ ਡਿਜ਼ਾਇੰਨ ਨੂੰ ਤਿਆਰ ਕਰਨ ਦਾ ਸੰਖੇਪ ਵੇਰਵਾ ਭੇਜੋ । ਤੁਹਾਡੇ ਵੱਲੋਂ ਡਿਜ਼ਾਇੰਨ ਕੀਤੇ ਗਏ ਕਵਰ ਡਿਜ਼ਾਇੰਨ ਦੀ ਚੋਣ ਦਾ ਅੰਤਿਮ ਫ਼ੈਸਲਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤਾ ਜਾਵੇਗਾ।


ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਡਿਜਾਇੰਨ ਨੂੰ ਪਾਠ-ਪੁਸਤਕ ਦੇ ਕਵਰ ਪੰਨੇ ਤੇ ਪ੍ਰਿੰਟ ਕਰਵਾਇਆ ਜਾਵੇਗਾ, ਬਲਕਿ ਡਿਜਾਇੰਨਰ ਦਾ ਨਾਮ ਵੀ ਉਸ ਉਪਰ ਅੰਕਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 5000/-ਰੁ. ਦਾ ਇਨਾਮ ਵੀ ਦਿੱਤਾ ਜਾਵੇਗਾ। ਵਿਦਿਅਕ ਸਮੱਗਰੀ ਤੇ ਆਪਣੀ ਪਛਾਣ ਬਣਾਉਣ ਲਈ ਕਲਾਤਮਕਤਾ ਦੀ ਡੂੰਘੀ ਭਾਵਨਾ ਵਾਲੇ ਲੋਕਾਂ ਲਈ ਇਹ ਇੱਕ ਸ਼ਾਨਦਾਰ ਮੌਕਾ ਹੈ।

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਹਦਾਇਤਾਂ ਪੜ੍ਹੋ। ਜਾਂ ਇਥੇ ਕਲਿੱਕ ਕਰੋ 


ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਅਕਤੀ ਨੂੰ ਇੱਕ ਘੋਸ਼ਣਾ ਪੱਤਰ(ਨਾਲ ਨੱਥੀ) ਵੀ ਜਮ੍ਹਾ ਕਰਵਾਉਣਾ ਹੋਵੇਗਾ। ਬਿਨਾ ਘੋਸ਼ਣਾ ਪੱਤਰ ਦੇ ਅਰਜ਼ੀ ਨੂੰ ਰੱਦ ਕਰ ਦਿੱਤਾ ਜਾਵੇਗਾ।


ਤੁਹਾਡੀ ਰਚਨਾਤਮਕ ਕਲਾ ਅਣਗਿਣਤ ਵਿਦਿਆਰਥੀਆਂ ਲਈ ਵਿਦਿਅਕ ਸਰੋਤਾਂ ਦੀ ਇੱਕ ਵੱਖਰੀ ਪਛਾਣ ਨੂੰ ਰੂਪ ਦੇ ਸਕਦੀ ਹੈ। ਆਪਣੀ ਆਰਟ ਕਲਪਨਾ ਨੂੰ ਨਿਰੰਤਤਰ ਚੱਲਦੀ ਰੱਖੋ ਅਤੇ ਪੰਜਾਬ ਦੇ ਸੁਨਿਹਰੇ ਵਿਦਿਅਕ ਪਸਾਰ ਵਿੱਚ ਯੋਗਦਾਨ ਪਾਓ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends