ਸਮੂਹ ਸਕੂਲ ਮੁਖੀਆਂ ਨੂੰ ਪੱਤਰ ਨੰਬਰ ਪਸਸਬ-ਕਸ-2023/1427 ਮਿਤੀ 01/09/2023 ਜਾਰੀ ਕਰਦੇ ਹੋਏ ਸਕੂਲ ਦੀ Login id ਤੇ ਇੰਨਫ੍ਰਾਸਟ੍ਰਕਚਰ ਪ੍ਰਫਾਰਮਾ ਭਰਨ ਲਈ ਹਦਾਇਤ ਕੀਤੀ ਗਈ ਸੀ। ਉਕਤ ਪੱਤਰ ਦੀ ਨਿਰਧਾਰਿਤ ਮਿਤੀ ਉਪਰੰਤ ਜਿਹੜੇ ਸਕੂਲ ਇਹ ਪ੍ਰੋਫਾਰਮਾ ਭਰਨ ਤੋਂ ਰਹਿ ਗਏ ਸਨ, ਉਹਨਾਂ ਨੂੰ ਇਸ ਪੱਤਰ ਦੀ ਲਗਾਤਾਰਤਾ ਵਿੱਚ ਪੱਤਰ ਨੰਬਰ ਪਸਸਬ-ਕਸ-2023/1442 ਮਿਤੀ 18/09/2023 ਜਾਰੀ ਕਰਦੇ ਹੋਏ ਪ੍ਰੋਫਾਰਮਾ ਭਰਨ ਲਈ ਸਮੇਂ ਵਿੱਚ ਮਿਤੀ 25/09/2023 ਤੱਕ ਦਾ ਵਾਧਾ ਕੀਤਾ ਗਿਆ ਸੀ।
ਮੁੱਖ ਦਫਤਰ ਵੱਲੋਂ ਇਸ ਪ੍ਰੋਫਾਰਮੇ ਵਿੱਚ ਪਰੀਖਿਆ ਕੇਂਦਰਾਂ ਦੀ ਮੰਗ ਸਬੰਧੀ ਆਪਸ਼ਨ ਦੀ ਵੀ ਮੰਗ ਕੀਤੀ ਗਈ ਸੀ, ਪ੍ਰੰਤੂ ਹੁਣ ਪਰੀਖਿਆ ਕੇਂਦਰ ਅਲਾਟ ਕਰਨ ਦੀ ਪ੍ਰਣਾਲੀ ਵਿੱਚ ਸੋਧ ਕਰਦੇ ਹੋਏ ਪ੍ਰੀਖਿਆ ਕੇਂਦਰ ਲਈ ਆਪਸ਼ਨ ਭਰਨ ਦੇ ਸਬੰਧ ਵਿੱਚ ਦਫਤਰ ਵੱਲੋਂ ਇੱਕ ਨਵਾਂ ਪ੍ਰੋਫਾਰਮਾ ਸਮੂਹ ਸਕੂਲਾਂ ਦੀ Login Id ਤੇ ਅੱਪਲੋਡ ਕੀਤਾ ਗਿਆ ਹੈ।
ਇਸ ਨਵੇਂ ਪ੍ਰੋਫਾਰਮੇ ਵਿੱਚ ਪ੍ਰੀਖਿਆ ਕੇਂਦਰਾਂ ਦੀ ਚੋਣ ਲਈ ਹੇਠ ਲਿਖੇ ਅਨੁਸਾਰ ਵੇਰਵੇ ਭਰੇ ਜਾਣ : - ਇਸ ਪ੍ਰੋਫਾਰਮੇ ਵਿੱਚ ਪ੍ਰੀਖਿਆ ਕੇਂਦਰਾਂ ਲਈ ਪੰਜ ਆਪਸ਼ਨਾਂ ਭਰੀਆਂ ਜਾਣ।
ਇਹਨਾਂ ਆਪਸ਼ਨਾਂ ਵਿੱਚ ਤਿੰਨ ਸਕੂਲ ਅਜਿਹੇ ਭਰੇ ਜਾਣ ਜਿਨਾਂ ਵਿੱਚ ਪਹਿਲਾਂ ਹੀ ਪਰੀਖਿਆ ਕੇਂਦਰ ਚੱਲ ਰਹੇ ਹਨ ਅਤੇ ਦੋ ਅਜਿਹੇ ਸਕੂਲ ਭਰੇ ਜਾਣ ਜੋ ਕਿ 10 ਕਿ.ਮੀ. ਦੇ ਘੇਰੇ ਵਿੱਚ ਹੋਣ ਅਤੇ ਇਹਨਾਂ ਸਕੂਲਾਂ ਵਿੱਚ ਪਰੀਖਿਆ ਕੇਂਦਰ ਨਾ ਬਣਦਾ ਹੋਵੇ(ਨਾਲ ਨੰਬੀ ਲਿੰਕ)।
ਪ੍ਰੋਫਾਰਮਾ ਧਿਆਨਪੂਰਵਕ ਉਕਤ ਹਦਾਇਤਾਂ ਅਨੁਸਾਰ ਬਿਲਕੁਲ ਸਹੀ ਭਰਿਆ ਜਾਵੇ ਤਾਂ ਜੋ ਇਹਨਾਂ ਪੰਜ ਆਪਸ਼ਨਾਂ ਵਿੱਚੋਂ ਕਿਸੇ ਇੱਕ ਸਕੂਲ ਵਿੱਚ ਪਰੀਖਿਆ ਕੇਂਦਰ ਸਥਾਪਿਤ ਕੀਤਾ ਜਾ ਸਕੇ।