PSEB 5TH REGISTRATION 2023: 5 ਵੀਂ ਜਮਾਤ ਦੀ ਰਜਿਸਟ੍ਰੇਸ਼ਨ ਸਮੇਂ ਇੰਨਫਰਾਟ੍ਰਕਚਰ ਪ੍ਰੋਫਾਰਮਾ ਅਪਲੋਡ ਕਰਨਾ ਹੋਇਆ ਲਾਜ਼ਮੀ, ਇਸ ( ਲਿੰਕ) ਰਾਹੀਂ ਕਰੋ ਅਪਡੇਟ
ਮੋਹਾਲੀ, 20 ਸਤੰਬਰ 2023 ( Pbjobsoftoday)
PSEB 5TH REGISTRATION 2023:- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2024 ਦੀਆਂ ਸਲਾਨਾ ਪ੍ਰੀਖਿਆਵਾਂ ਲਈ ਸਕੂਲ ਦੀ LOGIN ID ਤੋ ਇੰਨਫਰਾਟ੍ਰਕਚਰ ਪ੍ਰੋਫਾਰਮਾ ਦਿਤਾ ਗਿਆ ਸੀ, ਜੋ ਕਿ ਸਮੂਹ ਸਕੂਲ ਮੁੱਖੀਆਂ ਵਲੋਂ ਨਿਰਧਾਰਿਤ 15/9/23 ਤੱਕ ਭਰਿਆ ਜਾਣਾ ਲਾਜ਼ਮੀ ਸੀ, ਪ੍ਰੰਤੂ ਕੁੱਝ ਸਕੂਲ ਮੁੱਖੀਆਂ ਵਲੋਂ ਨਿਰਧਾਰਿਤ ਮਿਤੀ ਤੱਕ ਇਹ ਪ੍ਰੋਫਾਰਮਾ ਨਹੀਂ ਭਰਿਆ ਗਿਆ।
ਸਿੱਖਿਆ ਬੋਰਡ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਲਿਖਿਆ ਗਿਆ ਹੈ ਕਿ ਇਨਫਰਾਸਟ੍ਰਕਚਰ ਪ੍ਰੋਫਾਰਮਾ ਆਨ-ਲਾਇਨ ਭਰਨ ਲਈ ਪੰਜਾਬ ਸਕੂਲ ਸਿੱਖਿਆ ਮੋਹਾਲੀ ਵਲੋਂ ਮਿਤੀ 25/9/23 ਤੱਕ ਵਾਧਾ ਕੀਤਾ ਗਿਆ ਹੈ। 5ਵੀਂ ਜਮਾਤ ਦੀ ਰਜਿਸਟ੍ਰੇਸ਼ਨ ਦਾ ਫਾਈਨਲ ਸਬਮਿਟ ਕਰਨ ਸਮੇਂ Infrastructure profile update ਲਾਜ਼ਮੀ ਹੈ। ਜਿਸ ਵਿੱਚ ਸਕੂਲ ਮੇਨ ਗੇਟ ਦੀ ਫੋਟੋ ਅਪਲੋਡ ਹੋਵੇਗੀ।
ਇਸ ਲਈ ਸਮੂਹ ਸਕੂਲ ਮੁੱਖੀਆ ਨੂੰ ਸਖਤ ਹਦਾਇਤ ਕੀਤੀ ਗਈ ਕਿ ਮਿਥੀ ਮਿਤੀ ਤੇ ਪ੍ਰੋਫਾਰਮੇ ਭਰਨ ਦੀ ਖੇਚਲ ਕੀਤੀ ਜਾਵੇ ਕਿਉਂਕਿ ਮੁੱਖ ਦਫ਼ਤਰ ਵਲੋਂ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ
ਇਸ ਸਬੰਧੀ ਮੋਬਾਈਲ ਐਪ ਵੀ ਜਾਰੀ ਕੀਤਾ ਕੀਤਾ ਗਿਆ ਹੈ। ਮੋਬਾਈਲ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ
ਐਪ ਤੇ ਲਾਗਿਨ ਕਰਨ ਲਈ ਸਕੂਲ ਆਈਡੀ ਅਤੇ ਪਾਸਵਰਡ ਭਰੋ।