ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਸਕਾਲਰਸ਼ਿਪ ਜਾਗਰੂਕਤਾ ਸਪਤਾਹ ਦੀ ਹੋਈ ਸ਼ੁਰੂਆਤ
ਪੰਜਾਬ ਸਰਕਾਰ ਦਿਸ਼ਾ ਨਿਰਦੇਸ਼ਾਂ ਹੇਠ 22 ਤੋਂ 29 ਸਤੰਬਰ ਤੱਕ ਮਨਾਇਆ ਜਾਵੇਗਾ ਸਕਾਲਰਸ਼ਿਪ ਜਾਗਰੂਕਤਾ ਸਪਤਾਹ
ਬਟਾਲਾ,25 ਸਤੰਬਰ( ) ਪੰਜਾਬ ਸਰਕਾਰ ਵੱਲੋਂ ਮਿਤੀ 22 ਤੋਂ 29 ਸਤੰਬਰ ਤੱਕ ਮਨਾਏ ਜਾ ਰਹੇ ਸਕਾਲਰਸ਼ਿਪ ਜਾਗਰੂਕਤਾ ਸਪਤਾਹ ਦੇ ਤਹਿਤ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਪ੍ਰਿੰ ਬਲਵਿੰਦਰ ਸਿੰਘ ਦੀ ਅਗਵਾਈ ਅਤੇ ਕਨਵੀਨਰ ਸਕਾਲਰਸ਼ਿਪ ਕਮੇਟੀ ਜਸਬੀਰ ਸਿੰਘ ਦੀ ਦੇਖ ਰੇਖ ਹੇਠ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ. ਸੀ. ਸਟੂਡੈਂਟਸ ਸਕੀਮ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਜਸਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੀ ਐਮ ਐਸ ਫਾਰ ਐਸ ਸੀ ਸਟੂਡੈਂਟਸ ਸਕੀਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਵਿਦਿਆਰਥੀਆਂ ਵਿੱਚ ਇਸ ਸਕੀਮ ਸਬੰਧੀ ਜਾਗਰੂਕਤਾ ਦੇ ਮੰਤਵ ਨਾਲ ਸਕਾਲਰਸ਼ਿਪ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਕਾਲਜ ਵਿੱਚ ਸੈਮੀਨਰ ਦੇ ਰੂਪ ਵਿੱਚ ਇਸ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਨੂੰ ਇਸ ਸਕੀਮ ਅਤੇ ਇਸ ਸਕੀਮ ਰਾਂਹੀ ਮਿਲਣ ਵਾਲੀ ਸਹਾਇਤਾ ਅਤੇ ਲਾਭ ਦੀ ਪੂਰੀ ਜਾਣਕਾਰੀ ਦਿੱਤੀ ਗਈ।
ਸਹਿ-ਕਨਵੀਨਰ ਮੈਡਮ ਸ਼ਾਲਿਨੀ ਅਤੇ ਮੈਡਮ ਰੇਖਾ ਨੇ ਵੀ ਵਿਦਿਆਰਥੀਆਂ ਨੂੰ ਇਸ ਸਕੀਮ ਨਾਲ ਸਬੰਧਤ ਨੁਕਤਿਆਂ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਨੇ ਵੀ ਇਸ ਸਕੀਮ ਬਾਰੇ ਸਵਾਲ ਪੁੱਛ ਕੇ ਆਪਣੇ ਸ਼ੰਕੇ ਦੂਰ ਕੀਤੇ।
ੇਇਸ ਬਾਰੇ ਪ੍ਰਿੰ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿੱਚ ਇਸ ਸਕੀਮ ਅਧੀਨ ਅਪਲਾਈ ਕਰਨ ਲਈ ਫੈਸੀਲੀਟੇਸ਼ਨ ਸੈਂਟਰ ਬਣਾਇਆ ਗਿਆ ਹੈ ਅਤੇ ਵਿਦਿਆਰਥੀਆਂ ਦੇ ਕਲਾਸ ਇੰਚਾਰਜ ਪੂਰੀ ਤਰਾਂ ਉਨ੍ਹਾਂ ਦਾ ਸਮੇਂ ਸਿਰ ਇਸ ਸਕੀਮ ਅਧੀਨ ਅਪਲਾਈ ਕਰਨਾ ਯਕੀਨੀ ਬਨਾਉਣਗੇ । ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਵਿਦਿਆਰਥੀ ਅਪਲਾਈ ਕਰਨ ਤੋਂ ਵਾਂਝਾ ਨਹੀ ਰਹੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਇਸ ਸਕੀਮ ਅਧੀਨ ਅਪਲਾਈ ਕਰਨ ਲਈ ਆਪਣੇ ਲੋੜੀਦੇ ਦਸਤਾਵੇਜ ਬਣਵਾ ਕੇ ਸਮੇਂ ਸਿਰ ਕਾਲਜ ਵਿਖੇ ਪੋਰਟਲ ਤੇ ਅਪਲਾਈ ਕਰਵਾਉਣ।