ਵੱਡੀ ਖੱਬਰ: ਪੰਚਾਇਤਾਂ / ਜ਼ਿਲ੍ਹਾ ਪ੍ਰੀਸ਼ਦਾਂ ਦੇ ਬੈਂਕ ਲੈਣ-ਦੇਣ ਨੂੰ ਤੁਰੰਤ ਪ੍ਰਭਾਵ ਨੂੰ ਬੰਦ ਕਰਨ ਬਾਰੇ, ਨਵਾਂ ਸਪਸ਼ਟੀਕਰਨ ਜਾਰੀ
ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਮੂਹ ਜਿਲ੍ਹਾ ਪ੍ਰੀਸ਼ਦਾਂ/ ਪੰਚਾਇਤ ਸੰਮਤੀਆਂ ਅਤੇ ਗ੍ਰਾਮ ਪੰਚਾਇਤਾਂ ਭੰਗ ਹੋਣ ਕਾਰਨ ਇਹਨਾਂ ਸੰਸਥਾਵਾਂ ਦੇ ਸਾਰੇ ਵਿੱਤੀ ਲੈਣ ਦੇਣ ਤੇ ਅਗਲੇ ਹੁਕਮਾਂ ਤੱਕ ਰੋਕ ਲਗਾਈ ਗਈ ਸੀ।
ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਹਨਾਂ ਸੰਸਥਾਵਾਂ ਨੂੰ ਲੀਕਰ ਟੈਕਸ ਵਿਚੋ ਤਨਖਾਵਾਂ ਦੇਣ ਤੋ ਕੋਈ ਰੋਕ ਨਹੀਂ ਲਗਾਈ ਗਈ । ਤਨਖਾਵਾਂ ਨੂੰ ਛੱਡ ਕੇ ਬਾਕੀ ਵਿੱਤੀ ਲੈਣ ਦੇਣ ਤੇ ਰੋਕ ਪਹਿਲਾਂ ਦੀ ਤਰ੍ਹਾਂ ਹੀ ਰਹੇਗੀ। ਸਮੂਹ ਅਧਿਕਾਰੀ ਆਪਣੇ ਜਿਲ੍ਹੇ ਅਤੇ ਬਲਾਕਾਂ ਅਧੀਨ ਆਉਂਦੇ ਬੈਂਕਾਂ ਦੀਆ ਸਬੰਧਤ ਸ਼ਾਖਾਵਾਂ ਨੂੰ ਅੱਜ ਹੀ ਪੱਤਰ ਪਹੁੰਚਣਾ ਯਕੀਨੀ ਬਣਾਉਣਗੇ।