ਚੇਅਰਮੈਨ ਜ਼ਿਲ੍ਹਾ ਪਲਾਨਿਗ ਬੋਰਡ ਦੇ ਯਤਨਾਂ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਖੂਈਆਂ ਸਰਵਰ ਵਿਖੇ ਆਰ ਓ ਸਿਸਟਮ ਕੀਤਾ ਸਥਾਪਤ
ਖੂਈਆਂ ਸਰਵਰ ਦੇ ਪ੍ਰਾਇਮਰੀ ਸਕੂਲ ਨੂੰ ਸਕੂਲ ਸੀਐਚਟੀ ਮੈਡਮ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਹਰ ਸਹੂਲਤ ਨਾਲ ਲੈਸ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਭਾਗੀ ਗ੍ਰਾਟਾ ਦੇ ਨਾਲ ਨਾਲ ਸਕੂਲ ਸਟਾਫ ਅਤੇ ਦਾਨੀ ਸੱਜਣਾਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
ਇਸ ਕੜੀ ਨੂੰ ਅੱਗੇ ਤੋਰਦਿਆਂ ਪੈ ਰਹੀ ਅੱਤ ਦੀ ਗਰਮੀ ਤੋ ਸਕੂਲੀ ਬੱਚਿਆਂ ਨੂੰ ਰਾਹਤ ਦੇਣ ਲਈ ਸ਼ੁੱਧ ਅਤੇ ਠੰਡੇ ਪਾਣੀ ਦੀ ਸਹੂਲਤ ਲਈ ਜ਼ਿਲ੍ਹਾ ਪਲਾਨਿੰਗ ਬੋਰਡ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਜਿਸ ਨੂੰ ਮਨਜ਼ੂਰ ਕਰਦਿਆਂ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਮਾਸਟਰ ਸੁਨੀਲ ਸਚਦੇਵਾ ਵੱਲੋਂ ਸਕੂਲ ਵਿੱਚ 250 ਲੀਟਰ ਸਮੱਰਥਾ ਵਾਲਾ ਆਰ ਓ ਸਿਸਟਮ ਲਗਵਾਇਆਂ ਗਿਆ। ਸਕੂਲ ਨੂੰ ਆਰ ਓ ਭੇਟ ਕਰਦੇ ਹੋਏ
ਆਮ ਆਦਮੀ ਪਾਰਟੀ ਦੇ ਖੂਈਆਂ ਸਰਵਰ ਸਰਕਲ ਦੇ ਪ੍ਰਧਾਨ ਜਗਦੀਸ਼ ਕੰਬੋਜ ਨੇ ਕਿਹਾ ਕਿ ਸਿੱਖਿਆ ਸਾਡੀ ਸਰਕਾਰ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਸਕੂਲਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਸੰਭਾਲ ਸਾਡੀ ਪਹਿਲੀ ਜੁੰਮੇਵਾਰੀ ਹੈ।
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖੂਈਆਂ ਸਰਵਰ ਸਤੀਸ਼ ਮਿਗਲਾਨੀ ਅਤੇ ਸਕੂਲ ਮੁੱਖੀ ਮੈਡਮ ਜਸਵਿੰਦਰ ਕੌਰ ਨੇ ਕਿਹਾ ਕਿ ਉਹ ਜ਼ਿਲ੍ਹਾ ਪਲਾਨਿੰਗ ਬੋਰਡ ਦੁਆਰਾ ਕੀਤੇ ਗਏ ਇਸ ਨੇਕ ਕਾਰਜ ਲਈ ਚੇਅਰਮੈਨ ਅਤੇ ਸਮੂਹ ਮੈਂਬਰਾਂ ਦਾ ਵਿਭਾਗ ਵੱਲੋਂ ਧੰਨਵਾਦ ਕਰਦੇ ਹਨ ਅਤੇ ਭਵਿੱਖ ਵਿੱਚ ਸਹਿਯੋਗ ਲਈ ਆਸਵੰਦ ਹਨ।
ਇਸ ਮੌਕੇ ਤੇ ਸੀਐਚਟੀ ਮੈਡਮ ਜਸਵਿੰਦਰ ਕੌਰ ਸਕੂਲ ਸਟਾਫ ਮੈਂਬਰ ਰਤਨਾ ਰਾਮ, ਵਿਸ਼ਨੂੰ ਕੁਮਾਰ, ਗਗਨਦੀਪ ਕੰਬੋਜ, ਰਾਕੇਸ਼ ਕੁਮਾਰ, ਸ਼ਿਓ ਨਰਾਇਣ, ਪ੍ਰਦੀਪ ਕੁਮਾਰ, ਸੁਨੀਲ ਕੁਮਾਰ, ਮਨਪ੍ਰੀਤ ਕੌਰ,ਨੀਲਮ ਰਾਣੀ, ਮਨਜੀਤ ਕੌਰ, ਮਾਪੇ ਅਤੇ ਪਤਵੰਤੇ ਹਾਜ਼ਰ ਸਨ।