31 ਅਕਤੂਬਰ 2023 ਤੋਂ 10 ਨਵੰਬਰ 2023 ਤੱਕ ਤਿੱਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਹੋਵੇਗੀ ਫ਼ੌਜ ਦੀ ਭਰਤੀ ਰੈਲੀ


31 ਅਕਤੂਬਰ 2023 ਤੋਂ 10 ਨਵੰਬਰ 2023 ਤੱਕ ਤਿੱਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਹੋਵੇਗੀ ਫ਼ੌਜ ਦੀ ਭਰਤੀ ਰੈਲੀ


ਗੁਰਦਾਸਪੁਰ, 7 ਅਗਸਤ (pbjobsoftoday)- ਡਾਇਰੈਕਟਰ ਭਰਤੀ ਬੋਰਡ, ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 31 ਅਕਤੂਬਰ 2023 ਤੋਂ 10 ਨਵੰਬਰ 2023 ਤੱਕ ਤਿਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਫ਼ੌਜ ਵਿੱਚ ਭਰਤੀ ਹੋਣ ਜਾ ਰਹੀ ਹੈ। ਉਨਾਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ ਸਾਢੇ 17 ਸਾਲਾਂ ਤੋਂ 21 ਸਾਲ ਦੇ ਵਿਚਕਾਰ ਹੈ ਉਹ ਇਸ ਫ਼ੌਜ ਦੀ ਭਰਤੀ ਵਿੱਚ ਹਿੱਸਾ ਲੈ ਸਕਦੇ ਹਨ।


ਡਾਇਰੈਕਟਰ ਭਰਤੀ ਬੋਰਡ ਨੇ ਕਿਹਾ ਹੈ ਕਿ ਆਰਮੀ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਰੈਲੀ ਦੌਰਾਨ ਆਪਣੇ ਅਸਲ ਦਸਤਾਵੇਜ ਨਾਲ ਲੈ ਕੇ ਆਉਣ। ਉਨਾਂ ਦੱਸਿਆ ਕਿ ਜ਼ਰੂਰੀ ਦਸਤਾਵੇਜ ਜਿਵੇਂ ਕਿ ਜਾਤੀ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਦਸਵੀਂ ਅਤੇ ਬਾਰਵੀਂ ਕਲਾਸ ਦੀ ਮਾਰਕਸ਼ੀਟ, ਸਕੂਲ ਦਾ ਚਰਿੱਤਰ ਸਰਟੀਫਿਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਪੁਲੀਸ ਦਾ ਕਰੈਕਟਰ ਸਰਟੀਫਿਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਅਣਵਿਆਹੇ ਹੋਣ ਸਰਟੀਫੀਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਕਰੈਕਟਰ ਸਰਟੀਫੀਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਇਤਰਾਜਹੀਣਤਾ (ਨੋ ਕਲੇਮ ਸਰਟੀਫੀਕੇਟ) (ਫੋਟੋ ਅਟੈਸਟ ਕੀਤੀ ਹੋਈ), ਨੋਟਰੀ ਦਾ ਤਸਦੀਕ ਕੀਤਾ ਹੋਇਆ ਹਲਫ਼ੀਆ ਬਿਆਨ (ਉਮੀਦਵਾਰ ਦੁਆਰਾ ਘੋਸ਼ਿਤ ਕਿ ਉਹ ਕਿਸੇ ਵੀ ਅਗਜਨੀ ਜਾਂ ਹੜਤਾਲ ਦਾ ਹਿਸਾ ਨਹੀਂ ਰਿਹਾ ਹੈ), ਜੇਕਰ ਉਮੀਦਵਾਰ ਅੱਠਵੀਂ ਜਾਂ ਫਿਰ ਓਪਨ ਸਕੂਲ ਤੋਂ ਹੈ ਤਾਂ ਸਕੂਲ ਛੱਡਣ ਦਾ ਪ੍ਰਮਾਣ ਪੱਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੁਆਰਾ ਹਸਤਾਖ਼ਰ ਕੀਤਾ ਹੋਇਆ ਲੈ ਕੇ ਆਉਣਾ ਹੈ।


ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਐਨ.ਸੀ.ਸੀ. ਸਰਟੀਫੀਕੇਟ (ਜੇਕਰ ਪ੍ਰੋਵਿਜਨਲ ਹੈ ਤਾਂ ਗਰੁੱਪ ਕਮਾਂਡਰ ਦੁਆਰਾ ਸਾਇਨ ਕੀਤਾ ਹੋਇਆ), ਖੇਡ ਸਰਟੀਫੀਕੇਟ (ਜੇਕਰ ਕੋਈ ਹੈ), 10 ਪਾਸਪੋਰਟ ਸਾਇਜ ਫੋਟੋਆਂ (ਨੀਲੇ ਬੈਕਗਰਾਉਂਡ ਵਾਲਾ), ਸਿੱਖ ਉਮੀਦਵਾਰ ਲਈ ਪੱਗ ਵਾਲੀ 20 ਅਤੇ ਪਟਕੇ ਦੇ ਨਾਲ ਵਾਲੀ 20 ਫੋਟੋਆਂ ਨਾਲ ਲੈ ਕੇ ਆਉਣੀਆਂ ਜ਼ਰੂਰੀ ਹਨ। ਉਨਾਂ ਕਿਹਾ ਕਿ ਸਾਰੇ ਉਮੀਦਵਾਰ ਰੈਲੀ ਦੌਰਾਨ ਸਾਰੇ ਦਸਤਾਵੇਜਾਂ ਦੀਆਂ 3-3 ਫੋਟੋ ਕਾਪੀਆਂ ਤਸਦੀਕ ਕਰਵਾ ਕੇ ਲਿਆਉਣ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਧੋਖੇਬਾਜ ਏਜੰਟਾਂ ਤੋਂ ਬਚ ਕੇ ਰਿਹਾ ਜਾਵੇ।

Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends