*ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਖ਼ਤਮ ਹੁੰਦੇ ਸਾਰ ਹੀ 3 ਜੁਲਾਈ ਤੋਂ 15 ਜੁਲਾਈ ਤੱਕ ਲੱਗਣਗੇ ਸਮਰ ਕੈਂਪ ਡਿੰਪਲ ਮਦਾਨ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਦਿਆਰਥੀਆਂ ਲਈ ਸ਼ਲਾਘਾਯੋਗ ਕਦਮ ਬਲਦੇਵ ਸਿੰਘ
ਲੁਧਿਆਣਾ, 1 ਜੁਲਾਈ 2023
:ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਡਾਇਰੈਕਟਰ ਐਸ ਸੀ ਈ ਆਰ ਟੀ, ਪੰਜਾਬ ਦੇ ਆਦੇਸ਼ਾ ਅਨੁਸਾਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ,ਪੰਜਾਬ ਵਲੋਂ ਜੂਨ ਦੀਆਂ ਛੁੱਟੀਆਂ ਖ਼ਤਮ ਹੁੰਦੇ ਸਾਰ ਹੀ ਵਿਦਿਆਰਥੀਆਂ ਦੀ ਪੜਾਈ ਨੂੰ ਰੋਚਕ ਬਣਾਉਂਣ ਲਈ ਜ਼ਿਲ੍ਹੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਪੜ੍ਹਦੇ ਸਾਰੇ ਬੱਚਿਆਂ ਦੇ ਸਮਰ ਕੈਂਪ ਲਗਾਏ ਜਾਣਗੇ, ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੈਡਮ ਡਿੰਪਲ ਮਦਾਨ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਬੱਚਿਆਂ ਦੇ ਸਰਵ ਪੱਖੀ ਵਿਕਾਸ ਦੇ ਤਹਿਤ ਸਰਕਾਰ ਵਲੋਂ ਇਨ੍ਹਾਂ ਸਮਰ ਕੈਂਪਾ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਬਲਦੇਵ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਨੇ ਕਿਹਾ ਕਿ ਇਹ ਕੈਂਪ 3 ਜੁਲਾਈ ਤੋਂ ਸ਼ੁਰੂ ਹੋ ਕੇ 15 ਜੁਲਾਈ ਮਾਪੇ-ਅਧਿਆਪਕ ਮਿਲਣੀ ਵਾਲੇ ਦਿਨ ਸਮਾਪਿਤ ਹੋਣਗੇ। ਇਸ ਮਿਲਣੀ ਵਾਲੇ ਦਿਨ ਬੱਚਿਆਂ ਵਲੋਂ ਇਨ੍ਹਾਂ ਸਮਰ ਕੈਪਾਂ ਵਿੱਚ ਹੱਥੀ ਤਿਆਰ ਕੀਤੇ ਸਮਾਨ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਇਨ੍ਹਾਂ ਕੈਪਾਂ ਦਾ ਸਮਾਂ ਸਵੇਰੇ 8 ਵਜੇ ਤੋਂ 11.30 ਵਜੇ ਤੱਕ ਹੋਵੇਗਾ। ਇਨ੍ਹਾਂ ਕੈਪਾਂ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮਿਡ-ਡੇ-ਮੀਲ ਖਵਾਉਣ ਤੋਂ ਬਾਅਦ ਛੁੱਟੀ ਹੋਵੇਗੀ ਅਤੇ ਸਕੂਲ ਦਾ ਸਾਰਾ ਸਟਾਫ਼ ਪੂਰੀ ਛੁੱਟੀ ਤੱਕ ਹਾਜ਼ਰ ਰਹੇਗਾ ਅਤੇ ਅਗਲੇ ਦਿਨ ਦੀਆਂ ਗਤੀਵਿਧੀਆਂ ਲਈ ਤਿਆਰੀ ਕਰੇਗਾ। ਸਕੂਲ ਸਿੱਖਿਆ ਵਿਭਾਗ ਰਾਂਹੀ ਇਨ੍ਹਾਂ ਕੈਪਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਦਾਇਤਾਂ ਸੰਬੰਧੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਕੈਂਪਾਂ ਦੀ ਰੋਜਾਨਾਂ ਮੁਨੀਟਰਿੰਗ ਕਰਨ ਸੰਬੰਧੀ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਜ਼, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰਜ਼, ਬੀ ਪੀ ਈ ਓਜ਼, ਡਾਈਟ ਪ੍ਰਿੰਸੀਪਲ, ਬੀ ਐਨ ਓਜ਼, ਕਲੱਸਟਰ ਇੰਚਾਰਜ਼, ਪ੍ਰਿੰਸੀਪਲਜ਼ ਅਤੇ ਸੈਂਟਰ ਹੈੱਡ ਟੀਚਰਜ਼ ਦੀ ਡਿਊਟੀ ਲਗਾਈ ਗਈ ਹੈ। ਸਾਰੇ ਅਧਿਕਾਰੀ ਆਪਣੀ ਵਿਜ਼ਟ ਕੀਤੇ ਸਕੂਲਾਂ ਦੀ ਰਿਪੋਟਰ ਅਬਜ਼ਰਵੇਸ਼ਨ ਪ੍ਰੋਫਾਰਮੇ ਵਿੱਚ ਰੋਜਾਨਾ ਭਰਨਗੇ ਅਤੇ ਇਸ ਦੀ ਸੂਚਨਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਹੈੱਡ ਆਫੀਜ਼ ਨੂੰ ਵੀ ਭੇਜਣਗੇ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਮਰ ਕੈਪਾਂ ਨੂੰ ਮੁੱਖ ਦਫ਼ਤਰ ਦੇ ਅਧਿਕਾਰੀਆਂ ਵਲੋਂ ਵੀ ਵਿਜ਼ਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਰ ਕੈਪਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦਾ ਵੀ ਮਾਨਸਿਕ ਵਿਕਾਸ ਹੋ ਸਕੇ। ਦੱਸਿਆਂ ਕਿ ਇਨ੍ਹਾਂ ਸਮਰ ਕੈਪਾਂ ਵਿੱਚ ਰੋਜਾਨਾ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀਆਂ ਸਕੂਲ ਮੁੱਖੀ ਰਿਪੋਰਟ ਤਿਆਰ ਕਰਨਗੇ ਅਤੇ ਮੁੱਖ ਦਫ਼ਤਰ ਵਲੋਂ ਭੇਜੇ ਲਿੰਕ ਉੱਤੇ ਅੱਪ ਲੋਡ ਵੀ ਕਰਨਗੇ। ਉਨ੍ਹਾਂ ਸਕੂਲ ਮੁੱਖੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਮਰ ਕੈਪਾਂ ਵਿੱਚ ਸਾਰੇ ਬੱਚਿਆਂ ਅਤੇ ਅਧਿਆਪਕਾਂ ਦੀ ਭਾਗੀਦਾਰੀ ਜ਼ਰੂਰੀ ਹੈ। ਕੈਂਪ ਲਗਾਉਣ ਵਾਲੀ ਜਗਾਂ ਦੀ ਸਾਫ ਸੁਫਾਈ ਅਤੇ ਹੋਰ ਸਾਰੇ ਪ੍ਰਬੰਧ ਹੋਣੇ ਜ਼ਰੂਰੀ ਹਨ। ਮਨੋਜ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ)ਨੇ ਕਿਹਾ ਕਿ ਇਹਨਾਂ ਸਮਰ ਕੈਂਪਾ ਲਈ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਸਮਾਨ ਤਿਆਰ ਕਰਨ ਲਈ ਫੰਡ ਵੀ ਜਾਰੀ ਕੀਤੇ ਜਾ ਰਹੇ ਹਨ। ਸਮੂਹ ਸਕੂਲ ਮੁੱਖੀਆਂ ਨੂੰ ਇਹਨਾਂ ਫੰਡਾਂ ਦੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖਰਚ ਕਰਨ ਲਈ ਕਿਹਾ ਗਿਆ।