ਘਰ-ਘਰ ਜਾ ਕੇ ਵੋਟਰਾਂ ਦੀ ਪੜਤਾਲ ਦਾ ਕੰਮ 21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ
- ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵਿਧਾਨ ਸਭਾ ਚੋਣ ਹਲਕਿਆਂ ਦੇ ਸੁਪਰਵਾਈਜਰਾਂ ਨਾਲ ਮੀਟਿੰਗ
ਮੋਗਾ, 17 ਜੁਲਾਈ - ਜ਼ਿਲ੍ਹਾ ਚੋਣ ਅਫ਼ਸਰ- ਕਮ - ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਜ਼ਿਲ੍ਹਾ ਮੋਗਾ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੇ ਸੁਪਰਵਾਈਜਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਚੋਣ ਤਹਿਸੀਲਦਾਰ ਸ੍ਰ ਬਰਜਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ। ਮੀਟਿੰਗ ਵਿੱਚ ਦੱਸਿਆ ਗਿਆ ਕਿ ਘਰ-ਘਰ ਜਾ ਕੇ ਵੋਟਰਾਂ ਦੀ ਪੜਤਾਲ ਦਾ ਕੰਮ 21 ਜੁਲਾਈ ਤੋਂ 21 ਅਗਸਤ ਤੱਕ ਚਲਾਇਆ ਜਾਣਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਸਰੀ ਸੁਧਾਈ ਯੋਗਤਾ ਮਿਤੀ 01 ਜਨਵਰੀ 2024 ਤੋਂ ਪਹਿਲਾਂ ਪ੍ਰੀ-ਰਵੀਜਨ ਐਕਟੀਵਿਟੀਆਂ ਕੀਤੀਆਂ ਜਾਣੀਆਂ ਹਨ, ਜਿੰਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਐਕਟੀਵਿਟੀ ਹਾਊਸ ਟੂ ਹਾਊਸ ਵੈਰੀਫਿਕੇਸ਼ਨ (ਘਰ ਘਰ ਜਾ ਕੇ ਵੋਟਰਾਂ ਦੀ ਪੜਤਾਲ) ਕੀਤੀ ਜਾਣੀ ਹੈ। ਇਹ ਪੜ੍ਹਤਾਲ 21 ਜੁਲਾਈ ਤੋਂ 21 ਅਗਸਤ ਤੱਕ ਸਮੂਹ ਬੀ.ਐਲ.ਓਜ਼ ਵੱਲੋਂ ਕੀਤੀ ਜਾਣੀ ਹੈ। ਸਮੂਹ ਸੁਪਰਵਾਈਜਰ ਆਪਣੇ ਅਧੀਨ ਆਉਂਦੇ ਸਮੂਹ ਬੀ.ਐਲ.ਓਜ ਨਾਲ ਮੀਟਿੰਗ ਕਰਨਗੇ ਅਤੇ ਉਹਨਾਂ ਨੂੰ ਹਾਊਸ ਟੂ ਹਾਊਸ ਫੀਲਡ ਵੈਰੀਫਿਕੇਸ਼ਨ ਲਈ ਜਾਰੀ ਕੀਤੀ ਗਈ ਭਾਰਤ ਚੋਣ ਕਮਿਸ਼ਨ ਦੀ ਨਵੀਂ ਐਪ ਸਬੰਧੀ ਪੂਰੀ ਜਾਣਕਾਰੀ/ਟ੍ਰੇਨਿੰਗ ਦੇਣੀ ਯਕੀਨੀ ਬਣਾਉਣਗੇ।
ਉਹਨਾਂ ਕਿਹਾ ਕਿ ਬੀ.ਐਲ.ਓ. ਆਪਣੇ ਅਧੀਨ ਆਉਂਦੇ ਪੋਲਿੰਗ ਏਰੀਏ ਵਿੱਚ ਹਰੇਕ ਘਰ ਵਿੱਚ ਜਾਣਾ ਯਕੀਨੀ ਬਣਾਉਣਗੇ ਅਤੇ ਹਰੇਕ ਘਰ ਵਿੱਚੋਂ ਮਰ ਚੁੱਕੇ, ਸ਼ਿਫਟ ਹੋ ਚੁੱਕੇ ਅਤੇ ਵਿਆਹੇ ਗਏ ਵੋਟਰਾਂ ਦਾ ਡਾਟਾ ਇਕੱਠਾ ਕਰਨਗੇ ਅਤੇ ਉਹਨਾਂ ਦੇ ਫਾਰਮ ਨੰਬਰ 7 ਭਰਵਾ ਕੇ ਵੋਟਾਂ ਕਟਵਾਉਣਾ ਯਕੀਨੀ ਬਣਾਉਣਗੇ। ਉਹਨਾਂ ਕਿਹਾ ਕਿ ਬਿਨਾਂ ਫਾਰਮ ਨੰ. 7 ਭਰਵਾਏ ਕੋਈ ਵੀ ਵੋਟ ਨਾ ਕੱਟੀ ਜਾਵੇ।ਬੀ.ਐਲ.ਓ. ਆਪਣੇ ਪੋਲਿੰਗ ਏਰੀਏ ਵਿੱਚ ਰਹਿੰਦੇ ਟਰਾਂਸਜੈਂਡਰਾ, ਐਮ.ਐਲ.ਏ., ਐਮ.ਸੀ., ਸਰਪੰਚ/ਕੌਂਸਲਰ, ਪ੍ਰੈਸ ਰਿਪੋਟਰ, ਮਸ਼ਹੂਰ ਖਿਡਾਰੀ, ਅਧਿਕਾਰੀਆਂ, ਐਨ.ਆਰ.ਆਈਜ਼, 18-19 ਸਾਲ ਦੇ ਨੌਜਵਾਨਾਂ ਅਤੇ ਦਿਵਿਆਂਗ ਵੋਟਰਾਂ ਦਾ ਡਾਟਾ ਇਕੱਠਾ ਕਰਨਾ ਅਤੇ ਵੋਟਾਂ ਬਣਾਉਣਾ ਵੀ ਯਕੀਨੀ ਬਣਾਉਣਗੇ।
ਉਹਨਾਂ ਕਿਹਾ ਕਿ ਮੋਗਾ ਜ਼ਿਲ੍ਹੇ ਨਾਲ ਸਬੰਧਤ ਜਿਆਦਾਤਰ 18-19 ਸਾਲ ਦੇ ਬੱਚੇ ਵਿਦੇਸ਼ ਜਾ ਚੁੱਕੇ ਹਨ ਜਾਂ ਵਿਦੇਸ਼ ਜਾ ਰਹੇ ਹਨ, ਉਹਨਾਂ ਦੇ ਫਾਰਮ ਨੰ. 6 ਏ ਭਰਵਾਏ ਜਾਣ। ਜਿਨ੍ਹਾਂ ਵੋਟਰਾਂ ਦੇ ਅਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਹੋਣ ਤੋਂ ਰਹਿੰਦੇ ਹਨ, ਉਹਨਾਂ ਦੇ ਅਧਾਰ ਕਾਰਡ ਲਿੰਕ ਕਰਨੇ ਯਕੀਨੀ ਬਣਾਏ ਜਾਣ। ਜੇਕਰ ਇਨ੍ਹਾਂ ਵੋਟਰਾਂ ਵਿੱਚ ਕੋਈ ਵੋਟਰ, ਵੋਟਰ ਸੂਚੀ ਵਿੱਚ ਦਿੱਤੇ ਪਤੇ ਤੇ ਨਹੀਂ ਰਹਿੰਦਾ ਜਾਂ ਉਸਨੇ ਆਪਣੀ ਰਿਹਾਇਸ਼ ਬਦਲ ਲਈ ਹੈ ਤਾਂ ਉਹ ਫਾਰਮ ਨੰਬਰ 7 ਭਰਕੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਸ ਦੀ ਵੋਟ ਕੱਟਣੀ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਫੀਲਡ ਵੈਰੀਫਿਕੇਸ਼ਨ ਦੌਰਾਨ ਬੀ.ਐਲ.ਓ. ਵੋਟਰਾਂ ਪਾਸੋਂ ਲੋਕ ਸਭਾ ਚੋਣਾਂ-2019 ਦੌਰਾਨ ਘੱਟ ਟਰਨਆਊਟ ਦੇ ਕਾਰਨਾਂ ਦਾ ਪਤਾ ਲਗਾਉਣਗੇ, ਤਾਂ ਜੋ ਅਗਾਮੀ ਲੋਕ ਸਭਾ ਚੋਣਾਂ-2024 ਦੌਰਾਨ ਇਹਨਾਂ ਕਾਰਨਾ ਨੂੰ ਦੂਰ ਕਰਕੇ ਵੋਟਰ ਟਰਨਆਊਟ ਵਧਾਈ ਜਾ ਸਕੇ। ਉਹਨਾਂ ਕਿਹਾ ਕਿ ਸੁਪਰਵਾਈਜ਼ਰ ਆਪਣੇ ਅਧੀਨ ਆਉਂਦੇ ਬੀ.ਐਲ.ਓ. ਦੇ ਕੰਮ ਦੀ ਪ੍ਰੋਗਰੈਸ ਰਿਪੋਰਟ ਹਰ ਹਫਤੇ ਵੀਰਵਾਰ ਵਾਲੇ ਦਿਨ ਆਪਣੇ ਈ.ਆਰ.ਓ. ਨੂੰ ਭੇਜਣੀ ਯਕੀਨੀ ਬਣਾਉਣਗੇ।
ਉਹਨਾਂ ਕਿਹਾ ਕਿ ਸਮੂਹ ਸੁਪਰਵਾਈਜ਼ਰ ਆਪਣੇ ਅਧੀਨ ਆਉਂਦੇ ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾਂ ਦੀ ਖੁਦ ਵੈਰੀਫਿਕੇਸ਼ਨ ਕਰਨਗੇ ਅਤੇ ਜੇਕਰ ਕੋਈ ਬਿਲਡਿੰਗ ਖਸਤਾ ਹਾਲਤ ਵਿੱਚ ਹੈ ਜਾਂ ਬੰਦ ਹੋ ਚੁੱਕੀ ਹੈ ਜਾਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਹੀਂ ਹੈ ਤਾਂ ਉਸ ਦੀ ਜਗ੍ਹਾ ਤੇ ਨਵੀਂ ਬਿਲਡਿੰਗ ਦੀ ਭਾਲ ਕੀਤੀ ਜਾਵੇ ਅਤੇ ਇਸ ਦੀ ਜਾਣਕਾਰੀ ਆਪਣੇ ਚੋਣਕਾਰ ਰਜਿਸਟੇਸ਼ਨ ਅਫਸਰ ਨੂੰ ਤੁਰੰਤ ਦਿੱਤੀ ਜਾਵੇ।