ਮੈਰੀਟੋਰੀਅਸ ਸਕੂਲਾਂ ਦੀ ਨੌਵੀਂ ਅਤੇ ਗਿਆਰਵੀਂ ਵਿੱਚ ਦਾਖਲੇ ਸੰਬੰਧੀ ਮਿਤੀ 11.06.2023 ਨੂੰ ਹੋਣ ਵਾਲੀ ਦਾਖਲਾ ਪ੍ਰਵੇਸ਼ ਪ੍ਰੀਖਿਆ ਲਈ ਰੋਲ ਨੰਬਰ ਡਾਊਨਲੋਡ ਕਰਨ ਦਾ ਲਿੰਕ operational ਕਰ ਦਿੱਤਾ ਗਿਆ ਹੈ। ਸਮੂਹ ਪ੍ਰੀਖਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਵਿਭਾਗ ਦੀ ਵੈਬਸਾਈਟ www.meritoriousschools.com ਤੋਂ ਆਪਣੇ ਰੋਲ ਨੰਬਰ ਡਾਊਨਲਾਊਡ ਕਰ ਲੈਣ।
DOWNLOAD HERE https://www.meritoriousschools.com/get-admit-card.aspx
ਪ੍ਰੀਖਿਆਰਥੀ ਪ੍ਰੀਖਿਆ ਸਮੇਂ ਇਹ ਰੋਲ ਨੰਬਰ ਨਾਲ ਲੈ ਕੇ ਆਉਣਗੇ। ਰੋਲ ਨੰਬਰ ਤੋਂ ਬਿਨਾਂ ਦਾਖਲਾ ਪ੍ਰੀਖਿਆ ਵਿੱਚ ਬੈਠਣਾ ਵਰਜਿਤ ਹੋਵੇਗਾ। ਉਮੀਦਵਾਰਾਂ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ 9ਵੀਂ ਜਮਾਤ ਵਿੱਚ ਦਾਖਲੇ ਹਿੱਤ ਪੇਪਰ ਦੇਣ ਵਾਲੇ ਪ੍ਰੀਖਿਆਰਥੀ ਬੋਰਡ ਨਾਲ ਸਬੰਧਤ 8ਵੀਂ ਜਮਾਤ ਦਾ ਰੋਲ ਨੰਬਰ ਅਤੇ 11ਵੀਂ ਜਮਾਤ ਵਿੱਚ ਦਾਖਲੇ ਹਿੱਤ ਪੇਪਰ ਦੇਣ ਵਾਲੇ ਪ੍ਰੀਖਿਆਰਥੀਆਂ ਬੋਰਡ ਨਾਲ ਸਬੰਧਤ ਦਸਵੀਂ ਜਮਾਤ ਦਾ ਰੋਲ ਨੰਬਰ ਵੀ ਲੈ ਕੇ ਆਉਣਗੇ, ਇਹ ਜਰੂਰੀ ਹੋਵੇਗਾ
। ਜਿਹੜੇ ਪ੍ਰੀਖਿਆਰਥੀਆਂ ਦੀ ਰੋਲ ਨੰਬਰ ਸਲਿੱਪ ਉੱਪਰ ਫੋਟੋ ਨਹੀਂ ਆ ਰਹੀ ਹੈ, ਉਹ ਪ੍ਰੀਖਿਆਰਥੀ ਆਪਣੀ ਪਾਸਪੋਰਟ ਸਾਈਜ ਫੋਟੋ ਰੋਲ ਨੰਬਰ ਸਲਿੱਪ ਉਪਰ ਚਿਪਕਾ ਕੇ ਆਪਣੇ ਸਕੂਲ ਮੁੱਖੀ ਤੋਂ ਤਸਦੀਕ ਕਰਵਾ ਕੇ ਲਿਆਉਣਗੇ। ਇਸ ਦੇ ਨਾਲ ਹੀ ਪ੍ਰੀਖਿਆਰਥੀ ਆਪਣੇ ਨਾਲ ਕੋਈ ਸਨਾਖਤੀ ਆਈ.ਡੀ. ਜਿਵੇਂ ਕਿ ਅਧਾਰ ਕਾਰਡ ਵੀ ਲੈ ਕੇ ਆਉਣ।
ਸਿੱਖਿਆ ਵਿਭਾਗ ਪੰਜਾਬ ਵੱਲੋਂ ਸੋਸਾਇਟੀ ਫਾਰ ਪ੍ਰੋਮੋਸ਼ਨ ਆਫ ਕੋਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਦਫਤਰ ਵੱਲੋਂ ਜਨਤਕ ਨੋਟਿਸ ਜਾਰੀ ਕਰਦਿਆਂ ਇਹ ਸੂਚਨਾ ਜਾਰੀ ਕੀਤੀ ਗਈ ਹੈ ਕਿ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਮਿਤੀ 11 ਜੂਨ 2023 ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 12.00 ਕਰਵਾਈ ਜਾ ਰਹੀ ਹੈ, ਇਹ ਪ੍ਰੀਖਿਆ 100 ਅੰਕਾਂ ਦੀ ਹੋਵੇਗੀ। ਪ੍ਰੀਖਿਆਂ ਵਿੱਚ 100 ਪ੍ਰਸ਼ਨ ਹੋਣਗੇ ਅਤੇ ਪ੍ਰੀਖਿਆ ਲਈ ਸਮਾਂ 2 ਘੰਟੇ ਦਾ ਹੋਵੇਗਾ। ਜਿਨ੍ਹਾਂ ਉਮੀਦਵਾਰਾਂ ਵੱਲੋਂ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਹਿੱਤ ਰਜਿਸਟ੍ਰੇਸ਼ਨ ਕਰਵਾਈ ਗਈ ਹੈ, ਉਨ੍ਹਾਂ ਉਮੀਦਵਾਰ ਮਿਤੀ 11 ਜੂਨ 2023 ਅਨੁਸਾਰ ਉਮੀਦਵਾਰ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਰੱਖਣ। ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕਰਵਾਈ ਜਾਣ ਵਾਲੀ ਪ੍ਰਵੇਸ਼ ਪ੍ਰੀਖਿਆ ਦਾ ਸਿਲੇਬਸ ਨੌਵੀਂ ਜਮਾਤ ਵਿੱਚ ਦਾਖ਼ਲੇ ਲਈ ਪੇਪਰ ਅੱਠਵੀਂ ਪੱਧਰ ਤੱਕ ਦਾ ਅਤੇ 11ਵੀਂ ਜਮਾਤ ਵਿੱਚ ਦਾਖ਼ਲੇ ਲਈ 10ਵੀਂ ਪੱਧਰ ਦਾ ਪੇਪਰ ਹੋਵੇਗਾ। ਨੌਵੀਂ ਜਮਾਤ ਦੇ ਦਾਖ਼ਲੇ ਲਈ ਅੰਗਰੇਜ਼ੀ (30), ਗਣਿਤ (35), ਵਿਗਿਆਨ (35) ਨੰਬਰ ਦੀ ਪ੍ਰੀਖਿਆ ਹੋਵੇਗੀ। ਇਹ ਪ੍ਰੀਖਿਆ ਅੱਠਵੀਂ ਸਟੈਂਡਰਡ (PSEB ਸਿਲੇਬਸ) 'ਤੇ ਆਧਾਰਿਤ ਹੋਵੇਗੀ। ਇਸੇ ਤਰ੍ਹਾਂ 11ਵੀਂ ਜਮਾਤ ਦੇ ਦਾਖ਼ਲੇ ਲਈ ਅੰਗਰੇਜ਼ੀ (30), ਗਣਿਤ (35), ਵਿਗਿਆਨ (35) ਨੰਬਰ ਦੀ ਪ੍ਰੀਖਿਆ ਲਈ ਜਾਵੇਗੀ। ਇਹ ਪ੍ਰੀਖਿਆ 10 ਸਟੈਂਡਰਡ (PSEB ਸਿਲੇਬਸ) 'ਤੇ ਆਧਾਰਿਤ ਹੋਵੇਗੀ।