ਸਰਕਾਰੀ ਹਾਈ ਸਕੂਲ ਕੁਹਾੜਾ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ।
ਕੁਹਾੜਾ ( )-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ 'ਚ ਸਰਕਾਰੀ ਹਾਈ ਸਕੂਲ ਕੁਹਾੜਾ ਦੇ ਵਿਦਿਆਰਥੀਆਂ ਨੇ ਹਰ ਸਾਲ ਵਾਂਗ ਐਤਕੀਂ ਵੀ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦੇ ਚੰਗੇ ਨਤੀਜੇ ਦੇਣ ਦੀ ਰਵਾਇਤ ਨੂੰ ਮੁੜ ਦੁਹਰਾਇਆ ਹੈ। ਮੁੱਖ ਅਧਿਆਪਕ ਸ਼੍ਰੀ ਨੀਰਜ ਕੁਮਾਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸੁਨੈਨਾ ਨੇ 87.3% ਨੰਬਰ ਲੈ ਕੇ ਸਕੂਲ ਚੋਂ ਪਹਿਲਾ ਨੰਬਰ ਪ੍ਰਾਪਤ ਕੀਤਾ।
ਸਪਨਾ ਅਤੇ ਆਰਤੀ ਦੋਹਾਂ ਨੇ 86.3%, ਅੰਕ ਪ੍ਰਾਪਤ ਕਰਕੇ ਦੂਜਾ ਅਤੇ ਪ੍ਰਭਜੋਤ ਕੌਰ ਨੇ 84.2%ਅੰਕ ਲੈ ਕੇ ਸਕੂਲ ਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਤੇ ਰਹੇ ਹਨ। ਸਕੂਲ ਦੀ ਪ੍ਰਬੰਧਕ ਕਮੇਟੀ , ਸਰਪੰਚ ਸਤਵੰਤ ਸਿੰਘ ਗਰਚਾ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਸਕੂਲੀ ਬੱਚਿਆਂ ਦੀ ਇਸ ਪ੍ਰਾਪਤੀ ਤੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਹੈ। ਇਸ ਸਮੇਂ ਮੈਡਮ ਅਮਿਤਾ, ਸ੍ਰੀ ਗੁਰਪ੍ਰੀਤ ਸਿੰਘ, ਮੈਡਮ ਅਨੀਤਾ ਸ਼ਰਮਾ, ਮੈਡਮ ਮਿਨਾਕਸ਼ੀ ਗੋਇਲ, ਪ੍ਰਭਜੀਤ ਸਿੰਘ , ਰਾਹੁਲ ਕੁਮਾਰ, ਰਵਿੰਦਰ ਕੁਮਾਰ, ਹਰਵਿੰਦਰ ਸਿੰਘ, ਕੁਲਵੰਤ ਸਿੰਘ, ਵਿਸ਼ਾਲ ਪੁਰੀ,
ਮੈਡਮ ਹਰਪ੍ਰੀਤ ਕੌਰ ਇੰਗਲਿਸ਼ ਮਿਸਟਰੈਸ, ਸੇਵਕ ਸੋਨੀ ਪੰਜਾਬੀ ਮਾਸਟਰ, ਗੁਰਪ੍ਰੀਤ ਕੌਰ ਕੰਪਿਊਟਰ ਫੈਕਲਟੀ, ਜਸਵਿੰਦਰ ਸਿੰਘ ਤਲਵਾੜ , ਮੈਡਮ ਮੋਨਿਕਾ ਧੀਮਾਨ, ਹਰਪ੍ਰੀਤ ਕੌਰ ਸਾਇੰਸ ਮਿਸਟਰੈਸ, , ਮੈਡਮ ਸੁਰਜੀਤ ਕੌਰ , ਮੈਡਮ ਜਸ਼ਨਦੀਪ ਕੌਰ, ਕਰਨਦੀਪ ਸਿੰਘ ਜਲਾਜਣ, ਹਰਪ੍ਰੀਤ ਕੌਰ ਮੈਥ ਮਿਸਟਰੈਸ ਅਤੇ ਸਾਰੇ ਸਟਾਫ ਮੈਂਬਰ ਹਾਜ਼ਰ ਸਨ। ਸਾਰੇ ਸਟਾਫ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਹਨਾਂ ਨੇ ਵਧਾਈ ਦਿੰਦਿਆ ਅੱਗੇ ਤੋਂ ਹੋਰ ਮਿਹਨਤ ਕਰਨ ਕਰਨ ਦੀ ਪ੍ਰੇਰਨਾ ਦਿੱਤੀ।
Caption
ਸਰਕਾਰੀ ਹਾਈ ਸਕੂਲ ਕੁਹਾੜਾ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਉਪਰੰਤ ਮੁੱਖ ਅਧਿਆਪਕ ਸ਼੍ਰੀ ਨੀਰਜ ਕੁਮਾਰ ਅਤੇ ਸ ਹ ਸ ਕੁਹਾੜਾ ਦਾ ਸਾਰਾ ਸਟਾਫ