9998 ਟੀਚਿੰਗ ਫੈਲੋ ਭਰਤੀ: ਵਿਜੀਲੈਂਸ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੋਂ ਸਮੂਚਾ ਰਿਕਾਰਡ ਪੇਸ਼ ਕਰਨ ਦੇ ਹੁਕਮ
ਚੰਡੀਗੜ੍ਹ, 20 ਮਈ 2023
ਉਪ ਕਪਤਾਨ, ਪੁਲਿਸ, ਵਿਜੀਲੈਂਸ ਬਿਊਰੋ, ਅ.ਅ, ਸਾਖਾ, ਪੰਜਾਬ, ਐਸ.ਏ.ਐਸ. ਨਗਰ ਵੱਲੋਂ ਉਨ੍ਹਾਂ ਦੇ ਪੱਤਰ ਨੰ: 574/ਅ.ਅ.ਸ਼ਾਖਾ/ ਮਿਤੀ 19-05-2023 ਰਾਹੀਂ 9998 ਟੀਚਿੰਗ ਫੈਲੇ ਦੀ ਭਰਤੀ ਨਾਲ ਸਬੰਧਤ ਸਮੁੱਚਾ ਰਿਕਾਰਡ ਜਿਵੇਂ ਕਿ ਬੋਗਸ ਤਜਰਬਾ ਸਰਟੀਫਿਕੇਟਾਂ ਦੇ ਅਧਾਰ ਤੇ ਫਾਰਗ ਕੀਤੇ ਗਏ ਟੀਚਿੰਗ ਫੈਲੇਸ ਦੀ ਗਿਣਤੀ, ਨਾਮ, ਪਤਾ, ਫਾਰਗ ਕਰਨ ਸਬੰਧੀ ਸਪੀਕਿੰਗ ਆਰਡਰ, ਵੱਖ-ਵੱਖ ਦਰਜ ਕਰਵਾਈਆਂ ਗਈਆਂ ਐਫ.ਆਈ.ਆਰ, ਦੇ ਵੇਰਵੇ, ਜਿਵਾਰ ਤਰਤੀ ਨਾਲ ਸਬੰਧਤ ਜ਼ੌਕ ਲਿਸਟਾਂ, ਮੈਰਿਟ ਲਿਸਟਾਂ, ਇਵੈਲੂਏਸ਼ਨ ਲਿਸਟਾਂ ਆਦਿ ਦਾ ਰਿਕਾਰਡ ਮਿਤੀ 22-05-2023 ਨੂੰ ਸਵੇਰੇ 8.00 ਵਜੇ ਤੱਕ ਮੰਨਿਆ ਗਿਆ ਹੈ।
ਵਿਭਾਗ ਵੱਲੋਂ ਮਿਤੀ 05-09-2007 ਦੇ ਇਸ਼ਤਿਹਾਰ ਅਨੁਸਾਰ 9998 ਟੀਚਿੰਗ ਫੋਲੋਂ ਦੀ ਭਰਤੀ ਜਿਲਾ ਪੱਧਰ ਤੇ ਹੋਈ ਸੀ ਅਤੇ ਇਸ ਭਾਰਤੀ ਨਾਲ ਸਬੰਧਤ ਰਿਕਾਰਡ ਵੀ ਸਬੰਧਤ ਜਿਲਾ ਸਿੱਖਿਆ ਅਫਸਰ (ਐਸ) ਦਫ਼ਤਰ ਵਿਖੇ ਹੀ ਹੈ।
CHANDIGARH POLICE CONSTABLE RECRUITMENT 2023: 700 ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ
TEACHER TRANSFER 2023: ORDER UPLOADED, DOWNLOAD ALL PROFORMA HERE
ਇਸ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਕਤ ਅਨੁਸਾਰ ਰਿਕਾਰਡ ਲੈ ਕੇ ਮਿਤੀ 22-05- 2023 ਨੂੰ ਸਵੇਰੇ 8.00 ਵਜੇ ਦਫਤਰ ਵਿਜੀਲੈਂਸ ਬਿਊਰੋ, ਪੰਜਾਬ ਪੰਜਾਬ, ਅ.ਅ. ਸ਼ਾਖਾ, ਦੂਜੀ ਮੰਜਿਲ, ਵਿਜੀਲੈਂਸ ਤਵਨ, ਸੈਕਟਰ-68, ਐਸ.ਏ.ਐਸ. ਨਗਰ ਵਿਖੇ ਕਿਸੇ ਜਿੰਮੇਵਾਰ ਅਧਿਕਾਰੀ/ਕਰਮਚਾਰੀ ਦੇ ਹੱਥ ਭੇਜਣਾ ਯਕੀਨੀ ਬਣਾਇਆ ਜਾਵੇ। ਕਿਸੇ ਕਿਸਮ ਦੀ ਦੇਰੀ/ਅਣਗਹਿਲੀ ਨਾ ਵਰਤਣ ਲਈ ਕਿਹਾ ਗਿਆ ਹੈ। ਵਿਜੀਲੈਂਸ ਵਿਭਾਗ ਨੂੰ ਸਮੇਂ ਸਿਰ ਰਿਕਾਰਡ ਮੁਹੱਈਆ ਨਾ ਕਰਵਾਉਣ ਦੀ ਸੂਰਤ ਵਿੱਚ ਆਪ ਵਿਰੁੱਧ ਅਨੁਸ਼ਾਸਨੀ ਕਾਰਵਾਈ ਆਰੰਭੀ ਜਾਵੇਗੀ।