ਰੁਪਿੰਦਰ ਕੌਰ ਦੇ ਪ੍ਰਿੰਸੀਪਲ ਬਨਣ ਤੇ ਭਲਾਣ ਸਕੂਲ ਵਲੋਂ ਨਿੱਘਾ ਸਵਾਗਤ

 ਰੁਪਿੰਦਰ ਕੌਰ ਦੇ ਪ੍ਰਿੰਸੀਪਲ ਬਨਣ ਤੇ ਭਲਾਣ ਸਕੂਲ ਵਲੋਂ ਨਿੱਘਾ ਸਵਾਗਤ

ਨੰਗਲ, ਰੂਪਨਗਰ, 1 ਅਪ੍ਰੈਲ 2023

ਬੀਤੇ ਦਿਨੀਂ ਪੰਜਾਬ ਸਿੱਖਿਆ ਵਿਭਾਗ ਵੱਲੋਂ 119 ਲੈਕਚਰਾਰ ਪਦਉਨਤ ਕੀਤੇ ਗਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਣ ਜ਼ਿਲ੍ਹਾ ਰੋਪੜ੍ਹ ਦੇ ਬਾਇਓਲੋਜੀ ਦੇ ਲੈਕਚਰਾਰ ਜਿਹਨਾਂ ਨੇ ਪ੍ਰਿੰਸੀਪਲ ਬਨਣ ਤੇ ਆਪਣਾ ਸਿਟਿੰਗ ਸਟੇਸ਼ਨ ਲਿਆ ਹੈ, ਉਨਾਂ ਦੇ ਸਮੂਹ ਸਟਾਫ ਵੱਲੋਂ ਜੀ ਆਇਆਂ ਕਿਹਾ ਗਿਆ।

ਇਸ ਮੌਕੇ ਪ੍ਰਿੰਸੀਪਲ ਰੁਪਿੰਦਰ ਕੌਰ ਨੇ ਸਟਾਫ ਵੱਲੋਂ ਕੀਤੇ ਨਿੱਘੇ ਸਵਾਗਤ ਦਾ ਧਨਵਾਦ ਕੀਤਾ। ਅਤੇ ਕਿਹਾ ਕਿ ਉਹ ਸਕੂਲ ਦੀ ਭਲਾਈ ਲਈ ਦਿਨ ਰਾਤ ਕੰਮ ਕਰਦੇ ਰਹਿਣਗੇ।



ਸਟਾਫ ਨੇ ਦੱਸਿਆ ਕਿ ਉਨ੍ਹਾਂ ਦਾ ਸੁਭਾਅ ਬਹੁਤ ਨਿੱਘਾ ਹੈ ਤੇ ਉਹਨਾਂ ਦੀ ਅਗਵਾਈ ਹੇਠ ਕੰਮ ਕਰਨ ਨਾਲ ਵਿਦਿਆਰਥੀਆਂ ਨੂੰ ਅਤੇ ਅਧਿਆਪਕਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਪਿੰਡ ਵਾਸੀਆਂ ਤੇ ਐੱਸ ਐਮ ਸੀ ਕਮੇਟੀ ਵੱਲੋ ਵੀ ਉਨਾਂ ਨੂੰ ਸੀਟਿਗ ਸਟੇਸ਼ਨ ਲੈਣ ਤੇ ਧੰਨਵਾਦ ਕੀਤਾ ਗਿਆ ਤੇ ਮੁਬਾਰਕਬਾਦ ਦਿੱਤੀ ਗਈ। ਇਸ ਮੋਕੇ ਤੇ ਲੈਕਚਰਾਰ ਦੇਵ ਰਾਜ,ਲੈਕਚਰਾਰ ਅਸੋਕ ਧੀਮਾਨ, ਲੈਕਚਰਾਰ ਰਵਿੰਦਰ ਸਿੰਘ, ਲੈਕਚਰਾਰ ਰਵਿੰਦਰ ਕੁਮਾਰ, ਧਰਮਪਾਲ, ਪੰਕਜ ਗੋਤਮ,ਸੁਸੀਲ ਕੁਮਾਰ, ਮਨੋਜ ਕੁਮਾਰ,ਇੰਦਰਜੀਤ ਸਿੰਘ, ਜਸਕਰਨ ਸੈਣੀ,ਨੀਰਜ ਪੁਰੀ,ਲਲਿਤਾ ਕੋਸਲ ,ਮੁਕੇਸ਼ ਲਤਾ, ਮੋਨਿਕਾ ਸ਼ਰਮਾ, ਪੂਨਮ ਰਾਣੀ,ਬਲਜੀਤ ਕੌਰ ,ਮੀਨਾਕਸ਼ੀ ਹਾਜਿਰ ਸਨ

Featured post

Punjab Board Class 10th/12th Result 2025 : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 10 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends