Teacher transfer 2023: ਅਧਿਆਪਕਾਂ ਦੀਆਂ ਬਦਲੀਆਂ ਲਈ 31 ਮਾਰਚ ਤੱਕ ਅਰਜ਼ੀਆਂ ਦੀ ਮੰਗ
ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੇ ਪੱਤਰ ਨੰ 11/35/2018-1edu6/1508658, ਮਿਤੀ 25.06.2019 ਰਾਹੀਂ ਅਧਿਆਪਕਾਂ ਦੀ Teachers Transfer Policy-2019 ਜਾਰੀ ਕੀਤੀ ਗਈ ਸੀ ਅਤੇ ਉਸ ਉਪਰੰਤ ਸਮੇਂ ਸਮੇਂ ਤੇ ਸੋਧਾਂ ਜਾਰੀ ਕੀਤੀਆਂ ਗਈਆਂ ਸਨ।
ਇਸ ਤੋਂ ਇਲਾਵਾ Punjab ICT Education Society (PICTES) ਅਧੀਨ ਕੰਮ ਕਰ ਰਹੇ ਕੰਪਿਊਟਰ ਫੈਕਲਟੀ ਲਈ ਤਬਾਦਲਾ ਨੀਤੀ ਮੀਮੋ ਨੰ 5/3-ICT- 2019/Trans/303800, ਮਿਤੀ 13.09.2019 ਅਤੇ ਨਾਨ ਟੀਚਿੰਗ ਸਟਾਫ ਲਈ ਤਬਾਦਲਾ ਨੀਤੀ ਮੀਮੋ ਨੰ: 2/14/2020-2edu3/2020487/1 ਮਿਤੀ 27.05.2020 ਜਾਰੀ ਕੀਤੀ ਗਈ ਸੀ। ਜੋ ਸ਼ੋਧਾਂ ਅਧਿਆਪਕਾਂ ਦੇ ਤਬਾਦਲਿਆਂ ਲਈ ਜਾਰੀ ਕੀਤੀਆਂ ਗਈਆਂ ਹਨ ਉਹ ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਤੇ ਬਦਲੀਆਂ ਲਈ ਲਾਗੂ ਹੋਣਗੀਆਂ।
ਸਾਲ 2023 ਦੌਰਾਨ ਜੋ ਅਧਿਆਪਕ, ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ ਅਤੇ ਬਦਲੀ ਕਰਵਾਉਣਾ ਚਾਹੁੰਦੇ ਹਨ ਉਹ ਆਪਣੇ ਵੇਰਵੇ fire for General Details, Results, Service Record fist 28.03.2023 31.03.2023 ਤੱਕ epunjabschoolportal ਤੇ ਆਪਣੇ employee login Id ਤੇ login ਕਰਕੇ ਭਰ ਸਕਦੇ ਹਨ। ਵੇਰਵੇ ਕੇਵਲ Online ਹੀ ਭਰੇ ਜਾ ਸਕਦੇ ਹਨ।
ਦਰਖਾਸਤ ਕਰਤਾਵਾਂ ਵੱਲੋਂ ਆਪਣੀ ਪ੍ਰਤੀਬੇਨਤੀਆਂ ਸਬੰਧੀ ਵੱਖ-ਵੱਖ Modules ਭਰੇ ਜਾਣੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:
(1) Update General Details(ii) Update Results(iii) Update Service Record
ਉਪਰੋਕਤ modules ਵਿੱਚ ਮੁਕੰਮਲ ਵੇਰਵੇ ਭਰਨ ਉਪਰੰਤ Approve Data ਦਾ Button ਕਲਿਕ ਕੀਤਾ ਜਾਣਾ ਹੈ।
ਅਧਿਆਪਕ/ ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਜਿਨ੍ਹਾਂ ਨੇ ਵੱਖ-ਵੱਖ ਜੋਨਾਂ ਵਿੱਚ ਸੇਵਾ ਕੀਤੀ ਹੈ ਉਹ ਡਾਟਾ Approve ਕਰਨ ਤੋਂ ਪਹਿਲਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕਿ ਉਨ੍ਹਾਂ ਵੱਲੋਂ ਵੱਖ-ਵੱਖ ਜੋਨਾਂ ਵਿੱਚ ਕੀਤੀ ਸੇਵਾ ਅਤੇ ਸਿੱਖਿਆ ਵਿਭਾਗ ਵਿੱਚ ਕੀਤੀ ਗਈ ਕੁੱਲ ਸੇਵਾ ਦੇ ਸਮੇਂ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ। ਜੇਕਰ ਕਿਸੇ ਕਾਰਨ ਅੰਤਰ ਹੈ ਤਾਂ ਉਹ ਇਸ ਸਬੰਧੀ Remarks ਦੇਣਗੇ । Remarks ਵਿੱਚ ਠੋਸ ਕਾਰਨ ਨਾ ਹੋਣ ਦੀ ਸੂਰਤ ਵਿੱਚ ਸਬੰਧਤ ਨੂੰ ਬਦਲੀ ਲਈ ਨਹੀਂ ਵਿਚਾਰਿਆ ਜਾਵੇਗਾ।
ਬਦਲੀ ਸਬੰਧੀ ਦਰਖਾਸਤਾ ਵਿੱਚ ਭਰੇ ਗਏ ਡਾਟਾ ਨੂੰ Approve Data ਦਾ ਬਟਨ ਕਲਿੱਕ ਕਰਨ ਤੋਂ ਬਾਅਦ ਵੀ ਅੰਤਿਮ ਮਿਤੀ 31.03.2023 ਤੱਕ Data Editting ਜਿੰਨੀ ਵਾਰ ਮਰਜੀ ਕੀਤੀ ਜਾ ਸਕੇਗੀ। ਪਰੰਤੂ ਅੰਤਿਮ ਮਿਤੀ ਉਪਰੰਤ ਡਾਟਾ ਵਿੱਚ ਕੋਈ ਤਬਦੀਲੀ ਨਹੀਂ ਹੋ ਸਕੇਗੀ।
ਅਧੂਰੇ ਜਾਂ ਗਲਤ ਵੇਰਵੇ ਪਾਏ ਜਾਣ ਤੇ ਸਬੰਧਤ ਦੀ ਬਦਲੀ ਦੀ ਬੇਨਤੀ ਤੇ ਵਿਚਾਰ ਨਹੀਂ ਕੀਤਾ
ਜਾਵੇਗਾ।
Also read:
- SSA TEACHER TRANSFER POLICY 2022 DOWNLOAD HERE
- SSA TRANSFER POLICY 2019 PDF DOWNLOAD HERE
- MUTUAL TRANSFER INSTRUCTION DOWNLOAD HERE
- ONLINE TEACHER TRANSFER: ਜ਼ਿਲ੍ਹਾ ਪ੍ਰੀਸ਼ਦ ਅਧੀਨ ਨਿਯੁਕਤ ਅਧਿਆਪਕਾਂ ਨੂੰ ਨਹੀਂ ਮਿਲੇਗੀ ਸੀਨੀਆਰਤਾ ਦਾ ਲਾਭ, ਪੜ੍ਹੋ ਹੁਕਮ DOWNLOAD HERE
- ONLINE TEACHER TRANSFER: ਅਧਿਆਪਕ ਬਦਲੀਆਂ ਲਈ ਇੰਜ ਕਰੋ ਅਪਲਾਈ DOWNLOAD HERE
- ONLINE TEACHER TRANSFER 2022-23: ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਵੀ ਕਰ ਸਕਣਗੇ ਅਪਲਾਈ, ਹਦਾਇਤਾਂ ਜਾਰੀ DOWNLOAD HERE
Special Category/Exempted Category ਅਧੀਨ ਅਪਲਾਈ ਕਰਨ ਵਾਲੇ ਅਧਿਆਪਕ। ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਆਪਣੀ Category ਸਬੰਧੀ ਦਸਤਾਵੇਜ ਨਾਲ ਨੱਥੀ ਕਰਨਗੇ। ਦਸਤਾਵੇਜ ਨੱਥੀ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀ ਬੇਨਤੀ ਨੂੰ Special Category/Exempted Category ਅਧੀਨ ਨਹੀਂ ਵਿਚਾਰਿਆ ਜਾਵੇਗਾ।Special Category/Exempted Category ਦੇ ਅਧਿਆਪਕ/ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਸਟਾਫ ਦੀਆਂ ਬਦਲੀਆਂ ਕੇਵਲ Online ਹੀ ਵਿਚਾਰੀਆਂ ਜਾਣਗੀਆਂ, ਆਫਲਾਈਨ ਵਿਧੀ ਰਾਹੀਂ ਪ੍ਰਾਪਤ ਪ੍ਰਤੀਬੇਨਤੀਆਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।
ਦਰਖਾਸਤ ਕਰਤਾ ਅਧਿਆਪਕ/ ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਸਟਾਫ ਜਿੰਨਾਂ ਦੇ ਵੇਰਵੇ ਸਹੀ ਪਾਏ ਜਾਣਗੇ ਉਨ੍ਹਾਂ ਤੋਂ ਹੀ ਬਦਲੀ ਲਈ Station Choice ਲਈ ਜਾਵੇਗੀ। ਵੱਖ-ਵੱਖ ਗੇੜ ਦੀਆਂ ਬਦਲੀਆਂ ਲਈ ਅਧਿਆਪਕ, ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਤੋਂ ਵਾਰ-ਵਾਰ ਡਾਟਾ ਨਹੀਂ ਭਰਵਾਇਆ ਜਾਵੇਗਾ, ਬਦਲੀ ਲਈ ਡਾਟਾ ਕੇਵਲ ਮਿਤੀ 28.03.2023 ਤੋਂ 31.03.2023 ਤੱਕ ਹੀ ਭਰਿਆ ਜਾ ਸਕੇਗਾ, ਇਸ ਉਪਰੰਤ ਕੋਈ ਦਰਖਾਸਤ ਨਹੀਂ ਲਈ ਜਾਵੇਗੀ। ਇਸ ਡਾਟਾ ਅਤੇ Station Choice ਦੇ ਅਧਾਰ ਤੇ ਹੀ ਵੱਖ-ਵੱਖ ਗੇੜ ਦੀਆਂ ਬਦਲੀਆਂ ਪਾਲਿਸੀ ਅਨੁਸਾਰ ਕੀਤੀਆਂ ਜਾਣਗੀਆਂ।
Station Choice ਲੈਣ ਲਈ ਵੱਖਰੇ ਤੌਰ ਤੇ ਜਨਤਕ ਸੂਚਨਾਂ ਜਾਰੀ ਕੀਤੀ ਜਾਵੇਗੀ।
ਬਦਲੀਆਂ ਲਈ ਸਾਲ 2021-22 ਦੀ ACR ਵਿਚਾਰੀ ਜਾਵੇਗੀ।