DRIVING LICENCE TEST : ਆਮ ਜਨਤਾ ਦੀ ਸਹੂਲਤ ਲਈ ਵਟ੍ਹਸਐਪ ਨੰਬਰ ਕੀਤਾ ਜ਼ਾਰੀ


ਆਰ.ਟੀ.ਏ. ਲੁਧਿਆਣਾ ਵੱਲੋਂ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ

- ਬਿਨੈਕਾਰਾਂ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਸੁਣਦਿਆਂ ਮੌਕੇ 'ਤੇ ਹੀ ਨਿਪਟਾਰਾ ਵੀ ਕੀਤਾ ਗਿਆ

- ਆਮ ਜਨਤਾ ਦੀ ਸਹੂਲਤ ਲਈ ਵਟ੍ਹਸਐਪ ਨੰਬਰ 98145-77277 ਵੀ ਕੀਤਾ ਜ਼ਾਰੀ

ਲੁਧਿਆਣਾ, 29 ਮਾਰਚ (pbjobsoftoday) ਟਰਾਂਸਪੋਰਟ ਵਿਭਾਗ ਦੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.), ਲੁਧਿਆਣਾ ਡਾ: ਪੂਨਮਪ੍ਰੀਤ ਕੌਰ ਪੀ.ਸੀ.ਐਸ ਵੱਲੋਂ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ ਕੀਤੀ ਗਈ।



ਉਨ੍ਹਾਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋ ਪਹਿਲਾਂ ਉਨ੍ਹਾਂ ਸਟਾਫ ਦੀ ਹਾਜ਼ਰੀ ਚੈਕ ਕੀਤੀ ਜਿਸ ਵਿੱਚ ਸਾਰਾ ਸਟਾਫ ਹਾਜ਼ਰ ਪਾਇਆ ਗਿਆ। ਇਸ ਤੋਂ ਇਲਾਵਾ ਡਰਾਈਵਿੰਗ ਟੈਸਟ ਟਰੈਕ 'ਤੇ ਆਏ ਹੋਏ ਬਿਨੈਕਾਰਾਂ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਸੁਣਿਆਂ ਤੇ ਮੌਕੇ 'ਤੇ ਹੀ ਨਿਪਟਾਰਾ ਵੀ ਕੀਤਾ ਗਿਆ।


ਉਨ੍ਹਾਂ ਅੱਗੇ ਦੱਸਿਆ ਕਿ ਕਿ ਡਰਾਈਵਿੰਗ ਟੈਸਟ ਟਰੈਕ 'ਤੇ ਜਿਹੜੇ ਐਰੋ ਦੇ ਨਿਸ਼ਾਨ ਲੱਗੇ ਹੋਏ ਸਨ ਉਹ ਧੁੰਦਲੇ ਦਿਖਾਈ ਦੇ ਰਹੇ ਸਨ ਜਿਸ ਸਬੰਧੀ ਐਕਸੀਅਨ ਪੀ.ਡਬਲਿਊ.ਡੀ ਨੂੰ ਐਰੋ ਦੇ ਨਿਸ਼ਾਨ ਲਗਾਉਣ ਅਤੇ ਟਰੈਕ ਦੀ ਸੜ੍ਹਕ ਦੀ ਮੁਰੰਮਤ ਕਰਨ ਲਈ ਲਿਖਿਆ ਗਿਆ ਹੈ।


ਉਨ੍ਹਾਂ ਇਹ ਵੀ ਦੱਸਿਆ ਕਿ ਆਮ ਜਨਤਾ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਵਟ੍ਹਸਐਪ ਨੰਬਰ 98145-77277 ਜਾਰੀ ਕੀਤਾ ਗਿਆ ਹੈ ਜਿਸ 'ਤੇ ਆਮ ਜਨਤਾ ਦਫ਼ਤਰੀ ਕੰਮ ਸਬੰਧੀ ਆ ਰਹੀਆਂ ਔਕੜਾਂ ਨੂੰ ਆਪਣੇ ਘਰ ਬੈਠੇ ਹੀ ਮੈਸਿਜ ਰਾਹੀਂ ਹੱਲ ਕਰਵਾ ਕਰੇਗੀ।


ਇਸ ਤੋ ਇਲਾਵਾ ਉਨ੍ਹਾਂ ਦੱਸਿਆ ਕਿ ਵਾਹਨਾਂ ਦੀ ਪਾਸਿੰਗ ਦੀ ਅਪਰੂਵਲ ਸਮੇਂ ਕੰਪਿਊਟਰ 'ਤੇ ਕੁਝ ਬਕਾਇਆ ਰਕਮ ਸ਼ੋਅ ਹੁੰਦੀ ਹੈ ਜਿਸ ਕਾਰਨ ਅਪਰੂਵਲ ਨਹੀ ਹੋ ਪਾਉਂਦੀ, ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰੋਜ਼ਾਨਾ ਇੱਕ ਸੂਚੀ ਆਰ.ਟੀ.ਏ. ਦਫ਼ਤਰ ਦੇ ਨੋਟਿਸ ਬੋਰਡ 'ਤੇ ਲਗਾਈ ਜਾਵੇਗੀ ਤਾਂ ਜੋ ਬਿਨੈਕਾਰ ਉਸ ਸੂਚੀ ਵਿੱਚ ਦਰਸਾਈ ਬਕਾਇਆ ਰਾਸ਼ੀ ਨੂੰ ਭਰ ਸਕੇ ਅਤੇ ਦਫ਼ਤਰ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਦੇ ਬੇਲੋੜੇ ਗੇੜਿਆਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ।

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends