ਡੀ.ਟੀ.ਐੱਫ. ਨੇ ਸੂਬਾ ਕਮੇਟੀ ਮੀਟਿੰਗ ਵਿੱਚ ਉਲੀਕੀ ਸੰਘਰਸ਼ ਦੀ ਰਣਨੀਤੀ

 // ਡੀ.ਟੀ.ਐੱਫ. ਨੇ ਸੂਬਾ ਕਮੇਟੀ ਮੀਟਿੰਗ ਵਿੱਚ ਉਲੀਕੀ ਸੰਘਰਸ਼ ਦੀ ਰਣਨੀਤੀ //


ਓ.ਡੀ.ਐੱਲ. ਅਧਿਆਪਕਾਂ ਦੇ ਪੈਂਡਿੰਗ ਆਰਡਰ ਤੇ ਹੋਰ ਮਸਲੇ ਹੱਲ ਕਰਨ ਦੀ ਮੰਗ 


7 ਫਰਵਰੀ, ਲੁਧਿਆਣਾ ( ): ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੀ ਸੂਬਾ ਕਮੇਟੀ ਵੱਲੋਂ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਓ.ਡੀ.ਐੱਲ. ਅਧਿਆਪਕਾਂ ਦੇ ਜ਼ਿਲ੍ਹਾ ਆਗੂ ਵੀ ਬਲਜਿੰਦਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਮੌਜੂਦ ਰਹੇ। ਜਿਸ ਦੌਰਾਨ ਸਿੱਖਿਆ ਮੰਤਰੀ ਤੋਂ ਓ.ਡੀ.ਐੱਲ. ਅਧਿਆਪਕਾਂ ( ਵਿਭਾਗੀ ਭਰਤੀਆਂ 3442,7654, 5178) ਦੇ 11-11 ਸਾਲ ਤੋਂ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਨ ਅਤੇ ਪੈਂਡਿੰਗ ਵਿਕਟਿਮਾਇਜੇਸ਼ਨਾਂ ਦੇ ਮਾਮਲੇ ਫੌਰੀ ਹੱਲ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਗਈ ਹੈ।



ਡੀ.ਟੀ.ਐੱਫ. ਪੰਜਾਬ ਦੇ ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੂਬਾ ਮੀਤ ਪ੍ਰਧਾਨਾਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ ਅਤੇ ਬੇਅੰਤ ਫੁੱਲੇਵਾਲਾ ਨੇ ਦੱਸਿਆ ਕੇ ਮੀਟਿੰਗ ਦੌਰਾਨ ਪਿਛਲੇ ਸਮੇਂ ਦੌਰਾਨ ਹੋਏ ਜਥੇਬੰਦਕ ਐਕਸ਼ਨਾਂ ਦਾ ਰਿਵਿਊ ਕੀਤਾ ਗਿਆ ਹੈ। ਇਸ ਤੋਂ ਇਲਾਵਾ 180 ਈ.ਟੀ.ਟੀ. 'ਤੇ ਮੁਢਲੀ ਭਰਤੀ (4500 ਈ.ਟੀ.ਟੀ.) ਦੇ ਨਿਯਮ, ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਦੀਆਂ ਪੈਂਡਿੰਗ ਪ੍ਰੋਮੋਸ਼ਨਾਂ, ਸੀਨੀਆਰਤਾ ਸੂਚੀਆਂ ਦੀ ਅਪਡੇਸ਼ਨ, ਪਹਿਲਾਂ ਹੋਈਆਂ ਬਦਲੀਆਂ ਲਾਗੂ ਕਰਨ ਅਤੇ ਰਹਿੰਦੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਣ, ਸਾਲ 2018 ਦੇ ਵਿਭਾਗੀ ਨਿਯਮਾਂ ਵਿਚ ਸੋਧ ਕਰਵਾਕੇ ਵਿਭਾਗੀ ਤੇ ਕੰਪਿਊਟਰ ਪ੍ਰੀਖਿਆਵਾਂ ਰੱਦ ਕਰਵਾਉਣ, ਪੈਂਡਿੰਗ ਨਵੀਆਂ ਭਰਤੀਆਂ ਨੂੰ ਮੁਕੰਮਲ ਕਰਨ, ਕੱਚੇ ਅਧਿਆਪਕਾਂ ਨੂੰ ਪੱਕੇ ਕਾਰਵਾਉਣ ਅਤੇ ਕੰਪਿਊਟਰ ਅਧਿਆਪਕਾਂ ਦੀ ਵਿਭਾਗੀ ਸ਼ਿਫਟਿੰਗ 'ਤੇ ਹੋਰ ਮੰਗਾਂ, 5178/8886/3582 ਅਧਿਆਪਕਾਂ ਦੇ ਪੈਂਡਿੰਗ ਮਾਮਲੇ, ਹੈੱਡਮਾਸਟਰਾਂ ਦੇ ਪਰਖ ਕਾਲ ਪਾਰ ਕਰਵਾਉਣ ਅਤੇ ਮੰਗ ਪੱਤਰ ਵਿੱਚ ਦਰਜ਼ ਹੋਰਨਾਂ ਮਾਮਲਿਆਂ ਦਾ ਸਿੱਖਿਆ ਮੰਤਰੀ ਵੱਲੋਂ ਕੀਤੇ ਵਾਅਦੇ ਅਨੁਸਾਰ ਸਮਾਂਬੱਧ ਹੱਲ ਨਾ ਹੋਣ ਦੀ ਸੂਰਤ ਵਿੱਚ ਭਵਿੱਖ ਦੇ ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਸੰਘਰਸ਼ਾਂ ਦੀ ਠੋਸ ਰਣਨੀਤੀ ਉਲੀਕੀ ਦਿੱਤੀ ਗਈ ਹੈ, ਜਿਸ ਨੂੰ ਸਿੱਖਿਆ ਮੰਤਰੀ ਵੱਲੋਂ ਮੀਟਿੰਗਾਂ ਵਿੱਚ ਦਿੱਤੇ ਭਰੋਸਿਆਂ 'ਤੇ ਖਰੇ ਨਾਂ ਉਤਰਨ ਦੀ ਸੂਰਤ ਵਿੱਚ ਐਲਾਨਿਆ ਜਾਵੇਗਾ। ਇਸ ਦੇ ਨਾਲ਼ ਹੀ 19 ਫਰਵਰੀ ਨੂੰ ਚੰਡੀਗੜ੍ਹ ਵਿਖੇ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਵਿੱਚ ਅਧਿਆਪਕਾਂ ਦੀ ਵੱਡੀ ਗਿਣਤੀ ਸ਼ਾਮਿਲ ਕਾਰਵਾਉਣ ਅਤੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ 11 ਫਰਵਰੀ ਨੂੰ ਲੁਧਿਆਣਾ ਵਿਖੇ ਹੋਣ ਜਾ ਰਹੇ ਸੈਮੀਨਾਰ ਵਿੱਚ ਹਿੱਸਾ ਬਨਣ ਦਾ ਫੈਸਲਾ ਕੀਤਾ ਗਿਆ ਹੈ। 


ਮੀਟਿੰਗ ਵਿੱਚ ਸੰਯੁਕਤ ਸਕੱਤਰ ਕੁਲਵਿੰਦਰ ਸਿੰਘ ਜੋਸ਼ਨ , ਪਵਨ ਕੁਮਾਰ ਮੁਕਤਸਰ (ਪ੍ਰੈਸ ਸਕੱਤਰ), ਜਥੇਬੰਦਕ ਸਕੱਤਰ: ਮਹਿੰਦਰ ਕੌੜੀਆਂਵਾਲੀ ਅਤੇ ਰੁਪਿੰਦਰ ਪਾਲ ਗਿੱਲ, ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ: ਅਤਿੰਦਰ ਪਾਲ ਸਿੰਘ ਘੱਗਾ, ਪ੍ਰਿੰਸੀਪਲ ਲਖਵਿੰਦਰ ਸਿੰਘ ਫ਼ਤਹਿਗੜ੍ਹ ਸਾਹਿਬ, ਪਰਮਿੰਦਰ ਮਾਨਸਾ, ਗਿਆਨ ਚੰਦ ਰੂਪਨਗਰ, ਵਿਕਰਮ ਜੀਤ ਮਾਲੇਰਕੋਟਲਾ, ਬੀ.ਪੀ.ਈ.ਓ. ਰਮਨਜੀਤ ਸਿੰਘ ਸੰਧੂ, ਗੁਰਦਿਆਲ ਚੰਦ ਗੁਰਦਸਪੂਰ ਅਤੇ ਡੀ.ਟੀ.ਐੱਫ. ਆਗੂ ਹਰਿੰਦਰ ਪਟਿਆਲਾ, ਕਰਨਦੀਪ ਸਿੰਘ ਤਰਨਤਾਰਨ, ਗੁਰਜਿੰਦਰ ਮੰਝਪੁਰ ਹੁਸ਼ਿਆਰਪੁਰ, ਓ.ਡੀ.ਐੱਲ. ਅਧਿਆਪਕ ਯੂਨੀਅਨ (3442, 7654) ਤੋਂ ਦਰਸ਼ਨ ਲਾਲ ਫਿਰੋਜ਼ਪੁਰ, ਮਨਿੰਦਰ ਸਿੰਘ, ਲਖਵਿੰਦਰ ਸਿੰਘ ਬਠਿੰਡਾ, ਲਵਦੀਪ ਰੌਕੀ, ਪ੍ਰਭਜੋਤ ਸਿੰਘ, ਰਮੇਸ਼ ਕੁਮਾਰ, ਕੁਲਵਰਨ ਸਿੰਘ, ਅਵਤਾਰ ਸਿੰਘ ਖਾਲਸਾ ਅਤੇ ਗੁਰਪ੍ਰੀਤ ਸਿੰਘ ਮੌਜੂਦ ਰਹੇ। 





Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ

ਪੰਜਾਬ 'ਚ 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ  ਮੋਗਾ, 29 ਨਵੰਬਰ: ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ  ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ...

RECENT UPDATES

Trends