PSEB SYLLABUS 2023-24 : ਸਿੱਖਿਆ ਬੋਰਡ ਵੱਲੋਂ ਗਣਿਤ ਤੇ ਸਾਇੰਸ ਦੀਆਂ ਪਾਠ ਪੁਸਤਕਾਂ ਨੂੰ ਬਦਲਿਆ
ਚੰਡੀਗੜ੍ਹ, 17 ਜਨਵਰੀ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿੱਦਿਅਕ ਵਰੇ 2023-24 ਲਈ ਅੱਠਵੀਂ ਜਮਾਤ ਦਾ ਸਾਇੰਸ ਤੇ ਗਣਿਤ ਦੀਆਂ ਪਾਠ-ਪੁਸਤਕਾਂ ਨੂੰ ਬਦਲ ਦਿੱਤਾ ਹੈ। ਨਵੇਂ ਵਿਦਿਅਕ ਵਰ੍ਹੇ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਨਵੀਆਂ ਪਾਠ ਪੁਸਤਕਾਂ ਪੜਨਗੇ।
ਨਵੇਂ ਅਕਾਦਮਿਕ ਸਾਲ 2023-24 ਲਈ ਸਾਇੰਸ ਅਤੇ ਗਣਿਤ ਦੀਆਂ ਪਾਠ-ਪੁਸਤਕਾਂ ‘ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਤੇ ਟ੍ਰੇਨਿੰਗ' ਵੱਲੋਂ ਜਾਰੀ ਪੈਟਰਨ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਮਾਧਿਅਮ 'ਚ ਆਪ ਤਿਆਰ ਕਰਵਾਈਆਂ ਹਨ।
9ਵੀਂ ਤੇ 10ਵੀਂ ਜਮਾਤ ਦੀਆਂ ਪਾਠ ਪੁਸਤਕਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਵਿਦਿਆਰਥੀ ਗਣਿਤ ਅਤੇ ਸਾਇੰਸ ਦਾ ਮੌਜੂਦਾ ਪਾਠਕ੍ਰਮ ਪੜਨਗੇ।