ਸਾਲ 2012-23 ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲਾ ਵਿੱਚ ਪ੍ਰੀ ਪ੍ਰਾਇਮਰੀ ਜਮਾਤ ਦੇ ਸਮੂਹ ਵਿਦਿਆਰਥੀਆ (ਲੜਕੇ ਅਤੇ ਲੜਕੀਆਂ) ਨੂੰ ਮੁਫ਼ਤ ਵਰਦੀਆਂ ਮੁਹੱਈਆ ਕਰਵਾਉਣ ਸਬੰਧੀ ਦਿਸਾ ਨਿਰਦੇਸ ਜਾਰੀ ਕੀਤੇ ਗਏ ਹਨ।
ਡੀਪੀਆਈ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਾਲ 2022-23 ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਮੁਫਤ ਵਰਤੀਆ ਮੁਹੱਈਆ ਕਰਵਾਉਣ ਲਈ ਫੰਡ ਜਾਰੀ ਕੀਤੇ ਗਏ ਹਨ ਇਹਨਾਂ ਵਰਦੀਆਂ ਦੀ ਖ੍ਰੀਦ ਸਬੰਧੀ ਕੀਤੀ ਗਈ ਸਮੂਹ ਪ੍ਰਕ੍ਰਿਆ ਦਾ ਰਿਕਾਰਡ ਮੇਨਟੇਨ ਕਰਨਾ ਯਕੀਨੀ ਬਣਾਇਆ ਜਾਵੇ
ਹਰੇਕ ਵਿਦਿਆਰਥੀ ਨੂੰ ਉਸਦੇ ਨਾਪ(ਸਾਈਜ) ਮੁਤਾਬਿਕ ਦੀ ਸਿਲਾਈ ਕੀਤੀ ਹੋਈ ਵਰਦੀ ਦਿੱਤੀ ਜਾਵੇ। ਵਰਦੀਆਂ ਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਨੂੰ ਦਿੱਤਿਆਂ ਜਾ ਰਹੀਆਂ ਵਰਦੀਆਂ ਦਾ ਰੰਗ ਉਨਾਂ ਦੇ ਸਕੂਲ ਵਿਚ ਲੱਗੀ ਵਰਦੀ ਦਾ ਰੰਗ ਇਕ ਹੀ ਹੋਣਾ ਚਾਹੀਦਾ ਹੈ।
ਸਮੱਗਰਾ ਸਿਖਿਆ ਅਭਿਆਨ ਅਧੀਨ ਦਿਤੀਆਂ ਜਾਂਦੀਆਂ ਵਰਦੀਆਂ ਦੀ ਸਪੈਸੀਫਿਕੇਸ਼ਨ ਅਨੁਸਾਰ ਵਿਦਿਆਰਥੀਆਂ ਨੂੰ ਵਰਦੀਆਂ ਦਿੰਦੇ ਹੋਏ ਟਾਈ ਬੋਲਟ ਦਸਤਾਨ ਅਤੇ ਆਈ ਕਾਰਡ ਨੂੰ ਵੀ ਸ਼ਾਮਲ ਕੀਤਾ ਜਾਵੇ।
ਖਰੀਦੀਆਂ ਗਈਆਂ ਸਮੂਹ ਵਰਦੀਆਂ ਦੀ ਸਟਾਕ ਐਟਰੀ ਸਟਾਕ ਰਜਿਸਟਰ ਵਿੱਚ ਕੀਤੀ ਜਾਵੇ ਅਤੇ ਇਸ ਉਪਰੰਤ ਹੀ ਵਿਦਿਆਰਥੀਆਂ ਨੂੰ ਵਰਦੀਆਂ ਦਿੱਤੀਆਂ ਜਾਣ। ਹਰੇਕ ਵਿਦਿਆਰਥੀ ਨੂੰ ਵਰਦੀ ਮੁਹਈਆ ਕਰਨ ਤੋਂ ਪਹਿਲਾਂ ਉਸਦੇ ਮਾਤਾ ਪਿਤਾ ਸਰਪ੍ਰਸਤ ਦੇ ਹਸਤਾਖਰ ਸਟਾਕ ਰਜਿਸਟਰ ਵਿੱਚ ਕਰਵਾਏ ਜਾਣ । ਵਰਦੀਆਂ ਦਾ ਸਾਰਾ ਖਰਚਾ ਨਿਯਮਾਂ ਅਨੁਸਾਰ ਆਪਣੇ ਪੱਧਰ ਤੇ ਕੀਤਾ ਜਾਵੇ।ਵਰਦੀਆਂ ਦੀ ਵੰਡ ਉਪਰੰਤ ਹਰੇਕ ਸਕੂਲ ਮੁੱਖੀ ਤੋਂ ਇਹ ਸਰਟੀਫਿਕੇਟ ਪ੍ਰਾਪਤ ਕੀਤਾ ਜਾਵੇ ਕਿ ਉਨ੍ਹਾਂ ਦੇ ਸਕੂਲ ਦੇ ਪੀ ਪ੍ਰਾਇਮਰੀ ਜਮਾਤਾਂ ਦੇ ਸਮੂਹ ਵਿਦਿਆਰਥੀਆਂ ਨੂੰ ਸਾਲ 2022-23 ਲਈ ਵਰਦੀ ਮੁਹਈਆ ਕਰਵਾਈ ਜਾ ਚੁਕੀ ਹੈ।