PICTES EMPLOYEES REGULAR: ਪੰਜਾਬ ਸਰਕਾਰ ਵੱਲੋਂ ਪਿਕਟਸ ਸੁਸਾਇਟੀ ਅਧੀਨ ਕੰਮ ਕਰਦੇ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ,

 


ਪੰਜਾਬ ਆਈ.ਸੀ.ਟੀ. ਸਿੱਖਿਆ ਸੁਸਾਇਟੀ ( ਪਿਕਟਸ) ਵਿੱਚ ਠੇਕੇ ਦੇ ਆਧਾਰ ਤੇ ਕੰਮ ਕਰ ਰਹੇ 33 ਨਾਨ-ਟੀਚਿੰਗ ਸਟਾਫ਼ ਪਟੀਸ਼ਨਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ

ਚੰਡੀਗੜ੍ਹ 27 ਜਨਵਰੀ ( pbjobsoftoday) 

ਮੰਤਰੀ ਪ੍ਰੀਸ਼ਦ ਵੱਲੋਂ ਮਿਤੀ 06.01,2023 ਨੂੰ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਪੰਜਾਬ ,ਪੰਜਾਬ ਆਈ.ਸੀ.ਟੀ. ਸਿੱਖਿਆ ਸੁਸਾਇਟੀ ( ਪਿਕਟਸ) ਅਧੀਨ ਕੰਮ ਕਰ ਰਹੇ ਨਾਨ ਟੀਚਿੰਗ ਕਾਡਰ ਦੇ 33 ਕਰਮਚਾਰੀਆ/ਸਟਾਕ/ਪਟੀਸ਼ਨਰਾ ਦੀਆਂ ਸੇਵਾਵਾਂ ਕੰਪਿਊਟਰ ਫੈਕਲਟੀਜ਼ ਦੀ ਤਰਜ਼ ਤੇ ਹੀ  ਪੰਜਾਬ ਆਈ.ਸੀ.ਟੀ. ਸਿੱਖਿਆ ਸੁਸਾਇਟੀ (ਪਿਕਟਸ) ਅਧੀਨ ਹੇਠ ਲਿਖਿਆਂ ਸ਼ਰਤਾਂ ਅਨੁਸਾਰ ਮਿਤੀ 01.07 2011 ਤੇ ਰੈਗੂਲਰ/ ਨਿਯਮਿਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ 

 ੳ) ਉਕਤ ਨਾਨ ਟੀਚਿੰਗ ਸਟਾਫ, ਕਰਮਚਾਰੀਆਂ ਨੂੰ ਪਿਕਟਸ ਵਿੱਚ ਹੀ ਰੈਗੂਲਰ ਕੀਤਾ ਜਾਵੇਗਾ। ਮਾਨਯੋਗ ਹਾਈਕੋਰਟ ਦੇ ਹੁਕਮਾ ਮਿਤੀ 0.12.2018 ਦੇ ਸਨਮੁੱਖ ਕੇਵਲ ਉਨ੍ਹਾਂ ਪਟੀਸ਼ਨਰਾਂ  ਨੂੰ ਹੀ ਰੈਗੂਲਰ ਕੀਤਾ ਜਾਵੇਗਾ ਜਿਨ੍ਹਾਂ ਨੇ ਮਿਤੀ 01.07 2011 ਨੂੰ ਅਤੇ ਇਸ ਤੋਂ ਬਾਅਦ ਢਾਈ ਸਾਲ ਦੀ ਸੇਵਾ ਪੂਰੀ ਕਰ ਲਈ ਗਈ ਹੋਵੇ। ਇਸਦੇ ਨਾਲ ਹੀ ਉਨ੍ਹਾਂ ਦਾ ਕੰਮ ਅਤੇ ਪਰਫਾਰਮੈਂਸ ਵੀ ਠੀਕ ਰਹੀ ਹੋਵੇ ਅਤੇ ਉਨ੍ਹਾਂ ਵਿਰੁੱਧ ਕੋਈ ਵਿਭਾਗੀ ਅਨੁਸ਼ਾਸਨੀ ਕਾਰਵਾਈ ਲੰਬਿਤ ਨਾ ਹੋਵੇ। 

 ਇਨ੍ਹਾਂ ਕਰਮਚਾਰੀਆਂ ਨੂੰ ਆਪਣੇ ਕਾਡਰ ਅਨੁਸਾਰ ਤਨਖਾਹ ਸਕੇਲ ਜਿਵੇਂ ਕਿ ਪ੍ਰਾਜੈਕਟ ਕੋਆਰਡੀਨੇਟਰ ਅਤੇ ਸਹਾਇਕ ਮੈਨੇਜਰ ਦਾ ਤਨਖਾਹ ਸਕੇਲ 10300-34800+4200 ਗਰੇਡ ਪੇਅ ਮੁੱਢਲੀ ਤਨਖਾਹ 16290, ਅਕਾਊਟੈਂਟ ਅਤੇ ਆਫ਼ਿਸ਼ ਅਸਿਸਟੈਂਟ ਕਮ ਡਾਟਾ ਐਂਟਰੀ ਆਪਰੇਟਰ ਤਨਖਾਹ ਸਕੇਲ 10900-34800 +3200 ਗਰੇਡ ਪੇਅ ਮੁੱਢਲੀ ਤਨਖਾਹ 13500 (ਅਨੁਲੋਗ ਅ ਅਨੁਸਾਰ ) ਅਤੇ ਹੋਰ ਮਿਲਣਯੋਗ ਤੱਤੇ ਦਿੱਤੇ ਜਾਣਗੇ । ਇਹਨਾਂ ਕਰਮਚਾਰੀਆਂ ਦੀ ਨਿਯੁਕਤੀ ਕਰਨ ਦੀ ਸਮਰੱਥ ਅਥਾਰਟੀ ਡਾਇਰੈਕਟਰ, ਸਕੂਲ ਸਿੱਖਿਆ (ਸੈ.ਸਿ.) ਕਮ ਮੈਂਬਰ ਸਕੱਤਰ ਪਿਕਟਸ ਹੋਣਗੇ।


 

Featured post

BFUHS NURSING ADMISSION 2024-25 : ਬਾਬਾ ਫਰੀਦ ਯੂਨੀਵਰਸਿਟੀ ਤੋਂ ਕਰੋ ਬੀਐਸਸੀ ਨਰਸਿੰਗ, 23 ਮਈ ਤੱਕ ਕਰੋ ਅਪਲਾਈ

  Baba Farid University of Health Sciences Invites Applications for Basic B.Sc. Nursing Course Baba Farid University of Health Sciences, Far...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends