ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਨਾਮ ਬਦਲ ਕੇ ਕੀਤਾ ਗਿਆ ਅੰਮ੍ਰਿਤ ਉਦਾਨ
ਨਵੀਂ ਦਿੱਲੀ
15 ਏਕੜ ਵਿੱਚ ਫੈਲਿਆ ਮੁਗਲ ਗਾਰਡਨ , ਜਿਸਨੂੰ ਕਿ ਰਾਸ਼ਟਰਪਤੀ ਭਵਨ ਦੀ ਰੂਹ ਵੀ ਕਿਹਾ ਜਾਂਦਾ ਸੀ, ਹੁਣ ਇਸ ਦਾ ਨਾਮ ਕੇਂਦਰ ਸਰਕਾਰ ਬਦਲ ਦਿੱਤਾ ਹੈ। ਮੁਗਲ ਗਾਰਡਨ ਦਾ ਨਵਾਂ ਨਾਮ "ਅੰਮ੍ਰਿਤ ਉਦਯਾਨ" ਹੋਵੇਗਾ।
Amrit udyan (pic source Twitter) |
“ਰਾਸ਼ਟਰਪਤੀ ਭਵਨ ਦੇ ਸਾਰੇ ਬਾਗਾਂ ਦੀ ਸਮੂਹਿਕ ਪਛਾਣ ‘ਅੰਮ੍ਰਿਤ ਉਦਯਾਨ’ ਹੋਵੇਗੀ।
MUGHAL WERE KNOWN TO APPRECIATE GARDENS
ਮੁਗਲ ਬਾਗਾਂ ਦੀ ਕਦਰ ਕਰਨ ਲਈ ਜਾਣੇ ਜਾਂਦੇ ਸਨ। ਬਾਬਰ ਨਾਮਾ ਅਨੁਸਾਰ ਬਾਬਰ ਦਾ ਮਨਪਸੰਦ ਕਿਸਮ ਦਾ ਬਾਗ ਫ਼ਾਰਸੀ ਚਾਰਬਾਗ ਸ਼ੈਲੀ (ਸ਼ਾਬਦਿਕ, ਚਾਰ ਬਾਗ) ਹੈ। ਚਾਰਬਾਗ ਢਾਂਚੇ ਦਾ ਉਦੇਸ਼ ਇੱਕ ਧਰਤੀ ਦੇ ਯੂਟੋਪੀਆ - ਜੰਨਤ - ਦੀ ਨੁਮਾਇੰਦਗੀ ਬਣਾਉਣਾ ਸੀ ਜਿਸ ਵਿੱਚ ਮਨੁੱਖ ਕੁਦਰਤ ਦੇ ਸਾਰੇ ਤੱਤਾਂ ਦੇ ਨਾਲ ਸੰਪੂਰਨ ਇਕਸੁਰਤਾ ਵਿੱਚ ਸਹਿ-ਮੌਜੂਦ ਹਨ।