*ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਬੀ ਪੀ ਈ ਓ ਸ.ਇਤਬਾਰ ਸਿੰਘ ਨੱਥੋਵਾਲ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਸ੍ਰੀ ਬਲਦੇਵ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ.ਜਸਵਿੰਦਰ ਸਿੰਘ ਵਿਰਕ ਵੱਲੋਂ ਸਿੱਧਵਾਂ ਬੇਟ-1, ਸਿੱਧਵਾਂ ਬੇਟ-2 ਅਤੇ ਸੁਧਾਰ ਤਿੰਨ ਬਲਾਕਾਂ ਦਾ ਵਾਧੂ ਚਾਰਜ ਸੰਭਾਲ਼ ਦਿੱਤਾ ਹੈ। ਇਸ ਪ੍ਰਕਾਰ ਉਹਨਾਂ ਕੋਲ਼ ਹੁਣ ਚਾਰ ਬਲਾਕਾਂ ਦਾ ਚਾਰਜ ਹੋ ਗਿਆ ਹੈ। ਉਹਨਾਂ ਵੱਲੋਂ ਚਾਰਜ ਸੰਭਾਲਣ ਸਮੇਂ ਵੱਖ-ਵੱਖ ਸਕੂਲਾਂ ਦੇ ਸੀ ਐੱਚ ਟੀ ਅਤੇ ਐੱਚ ਸਹਿਬਾਨਾਂ ਸਮੇਤ ਬਲਾਕ ਮਾਸਟਰ ਟ੍ਰੇਨਰ, ਹੋਰ ਅਧਿਆਪਕ ਸਹਿਬਾਨ ਅਤੇ ਦਫ਼ਤਰੀ ਅਮਲੇ ਦੇ ਮੈਂਬਰ ਹਾਜ਼ਰ ਸਨ। ਇਸ ਸਮੇਂ ਸ.ਇਤਬਾਰ ਸਿੰਘ ਦਾ ਗੁਲਦਸਤੇ, ਬੁੱਕੇ ਆਦਿ ਦੇ ਕੇ ਅਤੇ ਗਲ਼ੇ ਵਿੱਚ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਬੀ ਪੀ ਈ ਓ ਸਾਹਿਬ ਨੇ ਕਿਹਾ ਕਿ ਉਹ ਅਧਿਅਪਕਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਨਗੇ ਅਤੇ ਬੱਚਿਆਂ ਦੀ ਬੇਹਤਰੀ ਵਾਸਤੇ ਹਰ ਜ਼ਰੂਰੀ ਕਦਮ ਉਠਾਉਣਗੇ।.
ਇਸ ਸਮੇਂ ਵਧਾਈਆਂ ਦਿੰਦੇ ਹੋਏ ਜੀ. ਟੀ. ਯੂ. (ਵਿਗਿਆਨਕ) ਲੁਧਿਆਣਾ ਦੇ ਆਗੂ ਸ੍ਰੀ ਜਗਦੀਪ ਸਿੰਘ ਜੌਹਲ ਨੇ ਕਿਹਾ ਕਿ ਉਹਨਾਂ ਨੂੰ ਇੰਨੇ ਬਲਾਕਾਂ ਦਾ ਵਾਧੂ ਕਾਰਜ਼-ਭਾਗ ਸੰਭਾਲ਼ ਕੇ ਵਿਭਾਗ ਨੇ ਉਹਨਾਂ ਨੂੰ ਤਿੰਨ ਤਹਿਸੀਲਾਂ ਦਾ ਸਿੱਖਿਆ ਅਫ਼ਸਰ ਬਣਾ ਦਿੱਤਾ ਹੈ ਉਹਨਾਂ ਨੇ ਸਰਕਾਰ/ਸਿੱਖਿਆ ਵਿਭਾਗ ਤੋਂ ਇਹ ਵੀ ਮੰਗ ਕੀਤੀ ਕਿ ਇੱਕ ਤੋਂ ਵੱਧ ਬਲਾਕਾਂ ਦਾ ਵਾਧੂ ਚਾਰਜ ਸੰਭਾਲ਼ ਰਹੇ ਸਾਰੇ ਬੀ ਪੀ ਈ ਓਜ਼ ਲਈ ਅਲੱਗ ਤੋਂ ਵਾਧੂ ਏ / ਡੀ ਏ ਦਾ ਪ੍ਰਬੰਧ ਵੀ ਕੀਤਾ ਜਾਵੇ I ਇਸ ਮੌਕੇ ਤੇ ਸੀ ਐੱਚ ਟੀਜ਼ ਗੁਰਦੇਵ ਕੌਰ, ਅੰਮ੍ਰਿਤਪਾਲ ਕੌਰ, ਰਾਜਮਿੰਦਰਪਾਲ ਸਿੰਘ ਪਰਮਾਰ, ਗੁਰਮੇਲ ਸਿੰਘ, ਰਛਪਾਲ ਸਿੰਘ, ਵਰਿੰਦਰਪਾਲ ਸਿੰਘ, ਗੁਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਮਨਜੀਤ ਸਿੰਘ ਰਿਟਾ:, ਪੜੋ ਪੰਜਾਬ ਟੀਮ ਵੱਲੋਂ ਮਨਮੀਤਪਾਲ ਸਿੰਘ, ਹਰਪ੍ਰੀਤ ਸਿੰਘ, ਬਲਵੀਰ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਨਛੱਤਰ ਸਿੰਘ, ਮਹਿੰਦਰਪਾਲ ਸਿੰਘ, ਦਲਜੀਤ ਸਿੰਘ, ਉਰਵਿੰਦਰ ਸਿੰਘ, ਜਸਵੀਰ ਸਿੰਘ, ਮੋਹਣ ਸਿੰਘ , ਰਾਜ ਨਰਿੰਦਰ ਪਾਲ ਸਿੰਘ, ਰੁਪਿੰਦਰ ਸਿੰਘ, ਸੁਖਦੀਪ ਸਿੰਘ, ਮੈਡਮ ਜਸਵਿੰਦਰ ਕੌਰ, ਸੁਰਿੰਦਰ ਕੌਰ, ਹਰਪ੍ਰੀਤ ਕੌਰ ਅਤੇ ਪੂਨਮ ਖੰਨਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ / ਅਧਿਆਪਕਾਵਾਂ ਅਤੇ ਅਧਿਆਪਕ ਆਗੂ ਹਾਜ਼ਰ ਸਨ ।*