MOBILE ALLOWANCE : ਅਧਿਆਪਕਾਂ ਦੇ ਜਨਵਰੀ ਮਹੀਨੇ ਦੇ ਮੋਬਾਈਲ ਅੱਲਾਉਂਸ ਸਬੰਧੀ ਸਪਸ਼ਟੀਕਰਨ

MOBILE ALLOWANCE INSTRUCTIONS FOR EMPLOYEES OF EDUCATION DEPARTMENT 

ਐਸ ਏ ਐਸ ਨਗਰ, 28 ਜਨਵਰੀ 2023 ( pbjobsoftoday)

ਸਿੱਖਿਆ  ਵਿਭਾਗ ਦੇ ਮੁਲਾਜਮਾਂ  ( ਅਧਿਆਪਕਾਂ )   ਨੂੰ ਇਸ ਵਾਰ ਮੋਬਾਈਲ ਭੱਤਾ  ਮਿਲਣ ਦੇ ਆਸਾਰ  ਘਟ ਹੀ ਲਗ ਰਹੇ ਹਨ।  ਇਸਦਾ ਮੁੱਖ  ਕਾਰਨ ਜਨਵਰੀ ਮਹੀਨੇ ਵਿੱਚ  8 ਜਨਵਰੀ ਤੱਕ  ਸਕੂਲਾਂ ਵਿੱਚ  ਹੋਈਆਂ ਛੁੱਟੀਆਂ ਹਨ।  ਅਧਿਆਪਕਾਂ ਦੇ ਮੋਬਾਈਲ ਭਤੇ  ਸਬੰਧੀ ਜ਼ਿਲਾ ਖਜਾਨਾ ਅਫਸਰ ਮੁਕਤਸਰ  ਵਲੋਂ ਸਮੂਹ ਸਕੂਲ ਮੁਖੀਆਂ ਨੂੰ ਸੋਸ਼ਲ ਮੀਡੀਆ ਸੰਦੇਸ਼ ਜਾਰੀ ਕੀਤਾ ਹੈ ਕਿ ਇਸ ਮਹੀਨੇ ਟੀਚਿੰਗ ਅਤੇ ਵੋਕੇਸ਼ਨਲ ਸਟਾਫ ਦਾ ਮੋਬਾਈਲ ਭੱਤਾ ਨਾਂ ਲਗਾਇਆ ਜਾਵੇ ਅਤੇ ਸਿਰਫ ਨਾਨ ਟੀਚਿੰਗ ਸਟਾਫ ਦਾ ਹੀ ਮੋਬਾਈਲ ਭੱਤਾ ਲਗਾਇਆ ਜਾਵੇ। 

CLARIFICATION REGARDING MOBILE ALLOWANCE BY PUNJAB GOVERNMENT, FINANCE DEPARTMENT. 

ਪੰਜਾਬ ਸਰਕਾਰ  ਵਿੱਤ ਵਿਭਾਗ ਵੱਲੋਂ ਅਦਾਲਤਾਂ ਅਤੇ ਸਿੱਖਿਆ ਵਿਭਾਗ  ਦੇ ਮੁਲਾਜ਼ਮਾਂ ਦੇ  ਮੋਬਾਈਲ ਭੱਤੇ  ਸਬੰਧੀ  ਪੱਤਰ ਨੰਬਰ 23/3/2012-4 ਐਫ਼.ਪੀ 2/386  ਮਿਤੀ ਜਾਰੀ ਕਰ ਸਪਸ਼ਟੀਕਰਨ ਜਾਰੀ ਕੀਤਾ ਹੈ ( READ HERE) ਗਿਆ ਹੈ।  

Also read:

6TH PAY COMMISSION MOBILE ALLOWANCE  ALLOWANCES 

SALARY BILL JANUARY MONTH: ਜਨਵਰੀ ਮਹੀਨੇ ਦੇ ਤਨਖਾਹ ਬਿਲਾਂ ਸਬੰਧੀ ਨਵੀਂ ਅਪਡੇਟ ਪੜ੍ਹੋ ਇਥੇ 

ਪੱਤਰ ਅਨੁਸਾਰ  ਪੰਜਵੇਂ ਤਨਖਾਹ ਕਮਿਥਨ ਦੀਆ ਸਿਫਾਰਸਾ ਦੇ ਅਧਾਰ ਤੇ ਵੋਕੇਸ਼ਨਜ਼ ਵਿਭਾਗਾਂ ਵਿਚ ਮੋਬਾਇਲ ਭੱਤਾ ਲਾਗੂ ਕਰਨ ਸਬੰਧੀ ਸੱਪਸਟੀਕਰਨ ਇਸ ਪ੍ਰਕਾਰ ਹੈ   " ਪੰਜਾਬ ਸਰਕਾਰ, ਵਿੱਤ ਦੇ ਗਸਤੀ ਪੱਤਰ ਨੰ:3/28/2011-4ਐਫ.ਪੀ.2/612, ਮਿਤੀ 3-10-2011 ਅਤੇ ਨੰ. 23/3/2012-4ਐਫ.ਪੀ.2/501, ਮਿਤੀ 18-10- 2012 ਦੀ ਲਗਾਤਾਰਤਾ ਵਿੱਚ ਸਪੱਸ਼ਟ ਕੀਤਾ ਹੈ  ਕਿ ਮਾਨਯੋਗ ਅਦਾਲਤ, ਸਿੱਖਿਆ ਵਿਭਾਗ ਅਤੇ ਹੋਰ ਅਜਿਹੇ ਅਦਾਰੇ ਜਿਨ੍ਹਾਂ ਵਿਚੋਂ 10 ਦਿਨਾਂ ਤੋਂ ਵੱਧ ਲਗਾਤਾਰ ਛੁੱਟੀਆਂ (ਵੋਕੇਸ਼ਨਜ਼) ਹੁੰਦੀਆਂ ਹਨ, ਦੇ ਅਮਲੇ ਨੂੰ ਵੋਕੇਸਨਜ਼ ਦੇ ਸਮੇਂ ਦੌਰਾਨ ਮੋਬਾਇਲ ਭੱਤਾ ਮਿਲਣਯੋਗ ਨਹੀਂ ਹੋਵੇਗਾ। 

ALSO READ: ਸਰਕਾਰੀ ਸਕੂਲ ਦੇ ਅਧਿਆਪਕ ਨੇ ਅਠਵੀਂ ਜਮਾਤ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਨਾਲ ਕੀਤੀ ਛੇੜ ਛਾੜ, ਕੇਸ ਦਰਜ 

ਇਸ ਪੱਤਰ ਅਨੁਸਾਰ ਜੇਕਰ 10 ਦਿਨਾਂ ਤੋਂ ਵੱਧ ਲਗਾਤਾਰ ਛੁੱਟੀਆਂ ਹੁੰਦੀਆਂ ਹਨ ਤਾਂ ਮੋਬਾਈਲ ਭੱਤਾ ਮਿਲਣਯੋਗ ਨਹੀਂ ਹੋਵੇਗਾ।  ਪ੍ਰੰਤੂ ਇਸ ਪੱਤਰ ਵਿਚ ਅਜਿਹਾ ਜਿਕਰ ਨਹੀਂ ਕੀਤਾ ਗਿਆ ਕਿ ਇਹ ਛੁੱਟੀਆਂ 1 ਮਹੀਨੇ ਵਿਚ ਲਗਾਤਾਰ ਹੋਣ ਜਾਂ 2 ਮਹੀਨੇ ਦੀਆਂ ਛੁੱਟੀਆਂ ਨੂੰ ਮਿਲਾ ਕੇ ਵੀ ਇਸ ਪੱਤਰ ਅਨੁਸਾਰ ਕਾਰਵਾਈ ਕੀਤੀ ਜਾਵੇ।   

ਫਿਲਹਾਲ ਜ਼ਿਲਾ ਖਜਾਨਾ ਅਫਸਰ ਵਲੋਂ ਦਸੰਬਰ ਅਤੇ ਜਨਵਰੀ ਮਹੀਨੇ ਦੌਰਾਨ ਹੋਈਆਂ ਛੁੱਟੀਆਂ ਜੋ ਕਿ 10 ਦਿਨਾਂ ਤੋਂ ਵੱਧ ਬਣਦੀਆਂ ਹਨ ਉਨਹਾਂ ਦਾ ਹਵਾਲਾ ਦੇਕੇ ਮੋਬਾਈਲ ਭੱਤਾ ਨਾਂ ਲਗਾਉਣ ਲਈ ਕਿਹਾ ਗਿਆ ਹੈ।  

Featured post

PSEB CLASS 8 RESULT 2024 DIRECT LINK ACTIVE: ਵਿਦਿਆਰਥੀਆਂ ਲਈ ਨਤੀਜਾ ਦੇਖਣ ਲਈ ਲਿੰਕ ਐਕਟਿਵ

PSEB 8th Result 2024 : DIRECT LINK Punjab Board Class 8th result 2024 :  💥RESULT LINK PSEB 8TH CLASS 2024💥  Link for result active on 1 m...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends