30 ਦਸੰਬਰ 2022
ਬ੍ਰਾਜ਼ੀਲ ਦੇ ਮਹਾਨ ਫੁਟਬਾਲ ਖਿਡਾਰੀ ਪੇਲੇ ਦਾ ਦੇਹਾਂਤ ਹੋ ਗਿਆ । ਇਹ ਖਬਰ ਸਾਹਮਣੇ ਆਉਣ 'ਤੇ ਫੁੱਟਬਾਲ ਜਗਤ 'ਚ ਸੋਗ ਦੀ ਲਹਿਰ ਦੌੜ ਗਈ। ਬ੍ਰਾਜ਼ੀਲ ਦੇ ਮਹਾਨ ਫੁਟਬਾਲ ਖਿਡਾਰੀ ਪੇਲੇ 82 ਸਾਲਾਂ ਦੇ ਸਨ ਅਤੇ ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ।
ਫੁੱਟਬਾਲ ਦੇ ਮੈਦਾਨ 'ਤੇ ਪੇਲੇ ਨੇ ਜੋ ਰਿਕਾਰਡ ਬਣਾਏ, ਉਹ ਹਮੇਸ਼ਾ ਉਨ੍ਹਾਂ ਦੀ ਯਾਦ ਦਿਵਾਉਂਦੇ ਰਹਿਣਗੇ। ਪੇਲੇ ਨੇ ਆਪਣੇ ਕਰੀਅਰ 'ਚ ਕਈ ਰਿਕਾਰਡ ਬਣਾਏ ਹਨ। ਇਹਨਾਂ ਰਿਕਾਰਡਾਂ ਨੂੰ ਤੋੜਨਾ ਬਹੁਤ ਮੁਸ਼ਕਲ ਲੱਗਦਾ ਹੈ।
ਮਹਾਨ ਫੁਟਬਾਲ ਖਿਡਾਰੀ ਪੇਲੇ ਦੁਆਰਾ ਬਣਾਏ ਗਏ ਰਿਕਾਰਡ
ਸਭ ਤੋਂ ਵੱਧ ਵਿਸ਼ਵ ਕੱਪ ਖਿਤਾਬ ਜਿੱਤਣ ਦਾ ਰਿਕਾਰਡ ਬ੍ਰਾਜ਼ੀਲ ਦੇ ਖਿਡਾਰੀ ਪੇਲੇ ਦੇ ਨਾਂਮ ਹੈ। ਬ੍ਰਾਜ਼ੀਲ ਨੇ ਹੁਣ ਤੱਕ 5 ਵਾਰ ਵਿਸ਼ਵ ਕੱਪ ਖਿਤਾਬ ਜਿੱਤੇ ਹੈ, ਜਿਸ 'ਚ ਪੇਲੇ ਦੀ ਮੌਜੂਦਗੀ 'ਚ ਟੀਮ 3 ਵਾਰ ਚੈਂਪੀਅਨ ਬਣੀ।
3 ਬਾਰ ਪੇਲੇ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤੇ ਵਿਸ਼ਵ ਕੱਪ
ਪੇਲੇ ਨੇ ਆਪਣੀ ਸ਼ਾਨਦਾਰ ਪ੍ਰਦਰਸ਼ਨ ਨਾਲ 1958, 1962, 1970 ਵਿਸ਼ਵ ਕੱਪ ਜਿੱਤੇ ਹੈ। ਕਿਸੇ ਹੋਰ ਫੁਟਬਾਲ ਖਿਡਾਰੀ ਲਈ ਆਪਣੇ ਕਰੀਅਰ ਦੌਰਾਨ 3 ਵਾਰ ਆਪਣੀ ਟੀਮ ਨੂੰ ਵਿਸ਼ਵ ਕੱਪ ਜਿਤਾਉਣਾ ਆਸਾਨ ਨਹੀਂ ਹੋਵੇਗਾ ।
ਕਰੀਅਰ ਦੇ ਸਭ ਤੋਂ ਵੱਧ ਗੋਲ ਕਰਨ ਦਾ ਗਿਨੀਜ਼ ਰਿਕਾਰਡ
ਪੇਲੇ ਨੇ ਆਪਣੇ ਕਰੀਅਰ 'ਚ ਕੁੱਲ 1361 ਮੈਚਾਂ 'ਚ 1283 ਗੋਲ ਕੀਤੇ ਅਤੇ ਇਸੇ ਕਾਰਨ ਉਨ੍ਹਾਂ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਹੈ। ਪੇਲੇ ਦੇ ਨਾਂ ਦੋ ਸਾਲਾਂ ਵਿੱਚ 100 ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਹੈ। ਉਸਨੇ 1959 ਵਿੱਚ 127 ਅਤੇ 1961 ਵਿੱਚ 110 ਗੋਲ ਕੀਤੇ। ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਪਹਿਲਾ ਅਤੇ ਇਕਲੌਤਾ ਖਿਡਾਰੀ ਹੈ।
ਪੇਲੇ ਹਨ ਸੰਸਾਰ ਦੇ ਸਭ ਤੋਂ ਵੱਧ ਹੈਟ੍ਰਿਕ ਵਾਲੇ ਖਿਡਾਰੀ : ਸਭ ਤੋਂ ਵੱਧ ਹੈਟ੍ਰਿਕ ਲਗਾਉਣ ਦਾ ਰਿਕਾਰਡ ਬ੍ਰਾਜ਼ੀਲ ਦੇ ਇਸ ਜਹਾਨ ਖਿਡਾਰੀ ਪੇਲੇ ਦੇ ਨਾਂ ਹੀ ਦਰਜ ਹੈ। ਪੇਲੇ ਨੇ ਆਪਣੇ ਫੁਟਬਾਲ ਕਰੀਅਰ ਵਿੱਚ ਸਭ ਤੋਂ ਵੱਧ 92 ਹੈਟ੍ਰਿਕ ਬਣਾਈਆਂ ਹਨ।
ਹੈਟ੍ਰਿਕ ਲਗਾਉਣ ਦੇ ਰਿਕਾਰਡ ਦੂਜੇ ਨੰਬਰ ਤੇ ਕ੍ਰਿਸਟੀਆਨੋ ਰੋਨਾਲਡੋ ਅਤੇ ਤੀਜੇ ਨੰਬਰ 'ਤੇ ਲਿਓਨੇਲ ਮੇਸੀ ਹਨ।ਕ੍ਰਿਸਟੀਆਨੋ ਰੋਨਾਲਡੋ ਨੇ (60) ਅਤੇ ਲਿਓਨੇਲ ਮੇਸੀ ਨੇ (56) ਹੈਟ੍ਰਿਕ ਬਣਾਈਆਂ ਹਨ।
ਬ੍ਰਾਜ਼ੀਲ ਦੇ ਸਭ ਤੋਂ ਵਧੀਆ ਫੁੱਟਬਾਲ ਕਲੱਬ ਸੈਂਟੋਸ ਸੀ, ਜਿਸ ਨੇ ਪੇਲੇ ਨੂੰ ਦੁਨੀਆ ਭਰ ਵਿੱਚ ਆਪਣਾ ਨਾਮ ਚਮਕਾਉਣ ਲਈ ਕੰਮ ਕੀਤਾ।
ਪੇਲੇ ਨੇ ਸੈਂਟੋਸ ਕਲੱਬ ਲਈ 656 ਮੈਚਾਂ ਵਿੱਚ 643 ਗੋਲ ਕੀਤੇ। ਸੰਤੋਸ਼ ਕਲੱਬ ਲਈ ਕਿਸੇ ਖਿਡਾਰੀ ਵੱਲੋਂ ਸਭ ਤੋਂ ਵੱਧ ਗੋਲ ਕਰਨ ਦਾ ਇਹ ਰਿਕਾਰਡ ਹੈ ਅਤੇ ਕਿਸੇ ਵੀ ਨਵੇਂ ਖਿਡਾਰੀ ਲਈ ਉਸ ਦਾ ਰਿਕਾਰਡ ਤੋੜਨਾ ਅਸੰਭਵ ਹੈ। ਪੇਲੇ ਨੇ 15 ਸਾਲ ਦੀ ਉਮਰ ਵਿੱਚ ਸੈਂਟੋਸ ਲਈ ਖੇਡਣਾ ਸ਼ੁਰੂ ਕੀਤਾ ।
Pele did it first
— Troll Football (@TrollFootball) December 29, 2022
RIP Legend 🙏pic.twitter.com/KVb1hIRgZi
Oh Pele, GOAT was so close to making it to 2023. So sad. RIP Legend🙏 pic.twitter.com/mSMSPzbrMf
— Sweet Israel (@SweetIsrael_) December 29, 2022