SCIENCE MASTER CADRE RECRUITMENT: ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਆਖਰੀ ਮੌਕਾ

 ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਭਰਤੀ ਦੀਆਂ ਕੁੱਲ 4767 ਅਸਾਮੀਆਂ (ਜੇਲ ਵਿਭਾਗ, ਨਵੀਂ ਅਤੇ ਬੈਕਲਾਗ) ਅਧੀਨ ਸਾਇੰਸ ਵਿਸ਼ੇ ਦੀ Final Answer Key ਮਿਤੀ 18-11-2022 ਨੂੰ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਸੀ।




 ਇਸ ਸਬੰਧੀ ਨੋਟਿਸ ਵਿੱਚ ਦਿੱਤੇ ਗਏ ਸ਼ਡਿਊਲ ਅਨੁਸਾਰ ਉਮੀਦਵਾਰਾਂ ਨੂੰ ਮਿਤੀ 24-11-2022, 25-11-2022 ਅਤੇ 29-11-2022 ਨੂੰ ਆਪਣੇ ਅਸਲ ਦਸਤਾਵੇਜਾਂ ਦੀ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਸੀ। ਕੇਵਲ ਉਕਤ ਮਿਤੀਆਂ ਨੂੰ ਗੈਰ ਹਾਜ਼ਰ ਰਹੇ ਉਮੀਦਵਾਰਾਂ ਨੂੰ ਇੱਕ ਮੋਕਾ ਦਿੰਦੇ ਹੋਏ ਆਪਣੇ ਅਸਲ ਦਸਤਾਵੇਜਾਂ ਦੀ ਸਕਰੂਟਨੀ ਲਈ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਈਕਰੋਸਾਫ਼ਟ ਬਿਲਡਿੰਗ ਫੇਜ਼-3 ਬੀ-1, ਐਸ.ਏ.ਐਸ.ਨਗਰ (ਮੋਹਾਲੀ) ਵਿਖੇ ਮਿਤੀ 01-12-2022 ਅਤੇ 02-12-2022 ਨੂੰ ਸਵੇਰੇ 9.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਸੱਦਾ ਦਿੱਤਾ ਜਾਂਦਾ ਹੈ।


 ਇਹਨਾਂ ਉਮੀਦਵਾਰਾਂ ਤੋਂ ਇਲਾਵਾ ਹੋਰ ਕਿਸੇ ਉਮੀਦਵਾਰ ਨੂੰ ਅਟੈਂਡ ਨਹੀਂ ਕੀਤਾ ਜਾਵੇਗਾ। ਬਾਕੀ ਸ਼ਰਤਾਂ ਅਤੇ ਬਾਨ੍ਹਾਂ ਦੇ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਦਰਸਾਏ ਅਨੁਸਾਰ ਪਹਿਲਾਂ ਵਾਂਗ ਹੀ ਰਹਿਣਗੀਆਂ।

Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends