WINTER HOLIDAYS IN SCHOOLS: 5 ਦਸੰਬਰ ਤੋਂ ਹੋਣਗੀਆਂ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ
Srinagar, 26 ਦਸੰਬਰ
ਸਰਦੀਆਂ ਦਾ ਮੌਸਮ ਆਉਂਦੇ ਹੀ ਸਕੂਲਾਂ ਵਿੱਚ ਛੁੱਟੀਆਂ ਦੀ ਘੋਸ਼ਣਾ ਕੀਤੀ ਜਾ ਰਹੀ ਹੈ। ਜੰਮੂ ਕਸ਼ਮੀਰ ਦੇ ਸਕੂਲਾਂ ਵਿੱਚ ਛੁੱਟੀਆਂ ਦੀ ਘੋਸ਼ਣਾ ਕਰ ਦਿਤੀ ਗਈ ਹੈ।ਸਕੂਲ ਸਿੱਖਿਆ ਵਿਭਾਗ ਨੇ ਕਸ਼ਮੀਰ ਅਤੇ ਜੰਮੂ ਡਿਵੀਜ਼ਨ ਦੇ ਸਰਦ ਰੁੱਤ ਜ਼ੋਨਾਂ ਵਿੱਚ 5 ਦਸੰਬਰ ਤੋਂ 28 ਫਰਵਰੀ ਤੱਕ ਪੜਾਅਵਾਰ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਰਦੀਆਂ ਦੀਆਂ ਛੁੱਟੀਆਂ ਲਈ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਇਸ ਕਾਰਨ ਕੀਤਾ ਗਿਆ ਹੈ ਕਿਉਂਕਿ ਠੰਡ ਜ਼ਿਆਦਾ ਪੈ ਰਹੀ ਹੈ ਅਤੇ ਕਲਾਸਰੂਮ ਹੀਟਿੰਗ ਸੁਵਿਧਾਵਾਂ ਤੋਂ ਬਿਨਾਂ ਹਨ।
ALSO READ:
SCHOOL HOLIDAYS IN DECEMBER 2022: ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦੀ ਸੂਚੀ ਦੇਖੋ ਇਥੇ
ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨੇ ਕਸ਼ਮੀਰ ਅਤੇ ਜੰਮੂ ਦੇ ਸਰਦੀਆਂ ਵਾਲੇ ਖੇਤਰਾਂ ਵਿੱਚ ਪੜਾਅਵਾਰ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
5 ਦਸੰਬਰ ਤੋਂ ਸਕੂਲਾਂ ਵਿੱਚ ਛੁੱਟੀਆਂ ਸ਼ੁਰੂ :-
ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਵੀਂ ਜਮਾਤ ਤੱਕ ਦੇ ਪ੍ਰਾਇਮਰੀ ਸਕੂਲ 5 ਦਸੰਬਰ ਤੋਂ ਸਰਦੀਆਂ ਦੀਆਂ ਛੁੱਟੀਆਂ ਲਈ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਕੂਲ 12 ਦਸੰਬਰ ਨੂੰ ਬੰਦ ਹੋਣਗੇ। 9 ਵੀਂ ਤੋਂ 12 ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ 19 ਦਸੰਬਰ ਤੋਂ ਸਕੂਲਾਂ ਵਿੱਚ ਛੁੱਟੀਆਂ ਹੋਣਗੀਆਂ। ਸਕੂਲ ਛੁੱਟੀਆਂ ਉਪਰੰਤ 28 ਫਰਵਰੀ ਨੂੰ ਖੁੱਲਣਗੇ।