ਪੁਰਾਣੀ ਪੈਂਨਸ਼ਨ ਬਹਾਲੀ ਦੇ ਫੈਸਲੇ ਦਾ ਸੁਆਗਤ--ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ

 ਪੁਰਾਣੀ ਪੈਂਨਸ਼ਨ ਬਹਾਲੀ ਦੇ ਫੈਸਲੇ ਦਾ ਸੁਆਗਤ--ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ

" ਨੋਟੀਫਿਕੇਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਵਿਚਾਰ ਚਰਚਾ ਲਈ ਸਮਾਂ ਮੰਗਿਆ"


ਬਲਾਚੌਰ,30 ਅਕਤੂਬਰ ,2022 (ਪ੍ਰਮੋਦ ਭਾਰਤੀ) 

ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਪਿਛਲੇ ਗਿਆਰਾਂ ਸਾਲਾਂ ਤੋਂ ਵੀ ਵੱਧ ਦੇ ਸਮੇਂ ਐਂਨ ਪੀ ਐਸ ਮੁਲਾਜਮਾਂ ਦੇ ਹਿਤ ਵਿਚ ਕੰਮ ਕਰਦੀ ਆ ਰਹੀ ਹੈ। ਭਾਵੇਂ ਕਿ ਪਿਛਲੀਆਂ ਸਰਕਾਰਾਂ ਪੁਰਾਣੀ ਪੈਂਨਸ਼ਨ ਬਹਾਲੀ ਦੀ ਮੰਗ ਸਬੰਧੀ ਲਾਰੇ ਲਾਉਂਦੀਆਂ ਰਹੀਂਆਂ ਪਰ ਕਿਸੇ ਸਰਕਾਰ ਵੱਲੋਂ ਇਸ ਮੰਗ ਪ੍ਰਤੀ ਸੰਜੀਦਗੀ ਨਹੀਂ ਦਿਖਾਈ ਗਈ। ਪਰ ਇਸ ਬਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ 183000 ਮੁਲਾਜ਼ਮਾਂ ਹਿਤਾਂ ਪ੍ਰਤੀ ਗੰਭੀਰਤਾ ਅਤੇ ਸਕਾਰਾਤਮਕਤਾ ਵਿਖਾਈ ਹੈ ਤੇ ਇਸਦੀ ਸਭ ਨੂੰ ਆਪ ਸਰਕਾਰ ਤੋਂ ਉਮੀਦ ਵੀ ਸੀ। ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਸ਼੍ਰੀਮਤੀ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਬਲਾਚੌਲ  ਨੂੰ ਲਿਖਤੀ ਦਿੱਤੇ ਮੰਗ ਪੱਤਰ ਰਾਹੀਂ ਮੁੱਖ ਮੰਤਰੀ ਜੀ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਦੇ ਫੈਸਲੇ ਦਾ ਸੁਆਗਤ ਕਰਦਿਆਂ ਇਹ ਮੰਗ ਕੀਤੀ ਹੈ ਕਿ ਇਸ ਸਬੰਧੀ ਨੋਟੀਫਿਕੇਸ਼ਨ ਵਿਚ ਸ਼ਾਮਲ ਕੀਤੇ ਜਾਣ ਵਾਲੇ ਅਹਿਮ ਤੱਤਾਂ ਨੂੰ ਵਿਚਾਰਨ ਲਈ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂਆਂ ਦੀ ਮੁੱਖ ਮੰਤਰੀ ਜੀ ਨਾਲ ਮੀਟਿੰਗ ਕਰਾਵਾਈ ਜਾਵੇ। ਕਮੇਟੀ ਇਹ ਉਮੀਦ ਕਰਦੀ ਹੈ ਕਿ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਪੂਰੇ ਭਾਰਤ ਵਿੱਚ ਉਦਾਹਰਣ ਹੋਵੇਗਾ ਇਸ ਨੋਟੀਫਿਕੇਸ਼ਨ ਤੋਂ ਹੋਰ ਰਾਜਾਂ ਦੀਆਂ ਸਰਕਾਰਾਂ ਵੀ ਸੇਧ ਲੈ ਸਕਣਗੀਆਂ। ਅੱਜ ਐਮ ਐਲ ਏ ਨੂੰ ਸੌਪੇ ਮੰਗ ਪੱਤਰ ਦੀ ਜਾਣਕਾਰੀ ਦਿੰਦੇ ਹੋਏ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਆਪਣੇ ਮੰਗ ਪੱਤਰ ਰਾਂਹੀ ਮੰਗ ਕੀਤੀ ਹੈ ਕਿ ਮੁਲਾਜਮ  ਜੋ ਐਨ ਪੀ ਐਸ ਤਹਿਤ ਕੁਝ ਸਾਲ ਪਹਿਲਾਂ ਰਿਟਾਇਰ ਹੋ ਚੁੱਕੇ ਹਨ ਉਨ੍ਹਾਂ ਨੂੰ ਵੀ ਨੋਟੀਫਿਕੇਸ਼ਨ ਵਿੱਚ ਸ਼ਾਮਲ ਕੀਤਾ ਜਾਵੇ ਇਸ ਤੋਂ ਇਲਾਵਾ ਜੋ ਮੁਲਾਜ਼ਮ 2004 ਤੋਂ ਬਾਅਦ ਚ ਭਰਤੀ ਹੋਏ ਹਨ ,ਉਨ੍ਹਾਂ ਵਿੱਚੋ ਬਹੁਤਾਤ ਵਿੱਚ ਪਹਿਲਾਂ ਠੇਕਾ ਅਧਾਰ ਤੇ ਕੰਮ ਕਰ ਚੁੱਕੇ ਹਨ, ਸੇਵਾ ਮੁਕਤੀ ਸਮੇਂ ਪੈਂਨਸ਼ਨ ਦੀ ਗਣਨਾ ਕਰਨ ਲਈ ਠੇਕੇ ਤੇ ਨਿਭਾਈ ਸੇਵਾ ਵਿ ਗਿਣੀ ਜਾਵੇ। ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਰਮਚਾਰੀਆਂ ਦੀ ਜਮਾਂ ਐਨ ਪੀ ਐਸ ਰਾਸ਼ੀ ਨੂੰ ਇੱਕਮੁਸ਼ਤ ਜੀ ਪੀ ਐਫ ਵਿੱਚ ਜਮ੍ਹਾਂ ਕੀਤਾ ਜਾਵੇ ਅਤੇ ਪੂਰੀ  ਪੈਂਨਸ਼ਨ ਲਈ 20 ਸਾਲ ਦੀ ਸੇਵਾ ਨੂੰ ਪੂਰੀ ਪੈਨਸ਼ਨ ਦਾ ਲਾਭ ਲੈਣ ਲਈ ਮਿਥਿਆ ਜਾਣਾ ਆਦਿ ਸ਼ਾਮਲ ਹਨ। ਇਸ ਮੌਕੇ ਹਲਕਾ ਬਲਾਚੌਰ ਦੇ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਭਰੋਸਾ ਦਿਵਾਇਆ ਕਿ ਮੇਰੇ ਵੱਲੋਂ ਮੁਲਾਜ਼ਮ ਆਗੂਆਂ ਦੀ ਮੀਟਿੰਗ ਮੁੱਖ ਮੰਤਰੀ ਜੀ ਨਾਲ ਕਰਵਾਉਣ ਦੇ ਹਰ ਉਪਰਾਲੇ ਕੀਤੇ ਜਾਣਗੇ। ਇਸ ਮੌਕੇ  ਜ਼ਿਲ੍ਹਾ ਕਨਵੀਨਰ ਸ਼੍ਰੀ ਗੁਰਦਿਆਲ ਮਾਨ ਦੇ ਨਾਲ ਅੰਮਿਤ ਜਗੋਤਾ,ਸੁਰਜੀਤ ਹੈਪੀ,ਨਾਗੇਸ਼ ਕੁਮਾਰ,ਸ਼ੁਸ਼ੀਲ ਕੁਮਾਰ,ਗਿਆਨ ਕਟਾਰੀਆ,ਧਰਮਪਾਲ,ਮਦਨਪਾਲ ਸਿੰਘ,ਜਸ਼ਨਦੀਪ ਸਿੰਘ,ਸੁੱਚਾ ਸਿੰਘ ਸਤਨਾਮ ਧੌਲ,ਦਲੀਪ ਕੁਮਾਰ,ਵਰਿੰਦਰ ਕੁਮਾਰ,ਰਵਿੰਦਰ ਨੱਥਾ ਨੰਗਲ,ਵਿਕਰਮ ਸਿੰਘ,ਰਜਿੰਦਰ ਬਛੌੜੀ,ਟਵਿੰਕਲ ਕੌਸ਼ਲ ਅਤੇ ਸੁਮਨ ਬਾਲਾ ਆਦਿ ਹਾਜਰ ਸਨ।

ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਮੈਂਬਰ ਹਲਕਾ ਵਿਧਾਇਕ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਦੇ ਹੋਏ


Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends