ਓ.ਐਸ.ਡੀ. ਮੁੱਖ ਮੰਤਰੀ ਪੰਜਾਬ ਨੂੰ ਟੀਚਿੰਗ ਕੇਡਰ ਵਿਚ ਰੈਗੂਲਰ ਕਰਨ ਲਈ ਸੌਂਪਿਆ ਮੰਗ ਪੱਤਰ


 ਓ.ਐਸ.ਡੀ. ਮੁੱਖ ਮੰਤਰੀ ਪੰਜਾਬ ਨੂੰ ਟੀਚਿੰਗ ਕੇਡਰ ਵਿਚ ਰੈਗੂਲਰ ਕਰਨ ਲਈ ਸੌਂਪਿਆ ਮੰਗ ਪੱਤਰ 

ਪ੍ਰਮੋਦ ਭਾਰਤੀ

ਨਵਾਂ ਸ਼ਹਿਰ 20 ਸਤੰਬਰ,2022

 ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਟੀਚਰਜ਼ (ਡੀ.ਐਸ.ਈ.ਟੀ.) ਰਮਸਅ ਯੂਨੀਅਨ ਵੱਲੋਂ ਸ. ਓਕਾਰ ਸਿੰਘ ਓ.ਐਸ.ਡੀ. ਮੁੱਖ ਮੰਤਰੀ ਪੰਜਾਬ ਨੂੰ ਆਪਣਾ ਮੰਗ ਪੱਤਰ ਦਿੰਦੇ ਹੋਏ ਜਾਣਕਾਰੀ ਦਿੱਤੀ ਗਈ ਕਿ ਪਹਿਲਾਂ ਜਦੋਂ ਸਾਲ 2018 ਵਿੱਚ 8886 ਰਮਸਅ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਸੀ ਉਸ ਸਮੇਂ 15 ਸਪੈਸ਼ਲ ਐਜੂਕੇਸ਼ਨ ਟੀਚਰਜ਼ ਨੂੰ ਛੱਡ ਦਿੱਤਾ ਗਿਆ ਸੀ ਅਤੇ ਤਨਖ਼ਾਹ ਇਹਨਾਂ ਸਪੈਸ਼ਲ ਟੀਚਰਜ਼ ਦੀ ਤਨਖਾਹ ਵੀ 42,805 ਤੋ ਘਟਾ ਕੇ 25,000 ਕਰ ਦਿੱਤੀ ਗਈ ਸੀ। ਇਸ ਲਈ ਸਾਡੀ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ ਕਿ ਜੋ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਪਾਲਸੀ ਤਿਆਰ ਕੀਤੀ ਜਾ ਰਹੀ ਹੈ, ਉਸ ਪਾਲਸੀ ਅਧੀਨ 14 ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਟੀਚਰਜ਼ (ਡੀ.ਐਸ.ਈ.ਟੀ.) ਨੂੰ ਵੀ 8886 ਰਮਸਅ ਅਧਿਆਪਕਾਂ ਦੀ ਤਰਜ਼ ਤੇ ਟੀਚਿੰਗ ਕੇਡਰ ਵਿਚ ਰੈਗੂਲਰ ਕੀਤਾ ਜਾਵੇ|

 ਇਸ ਸੰਬੰਧ ਵਿੱਚ ਯੂਨੀਅਨ ਵਲੋਂ ਓ ਐਸ ਡੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਨੌਵੀਂ ਤੋ ਬਾਰਵੀ ਜਮਾਤ ਦੇ ਦਿਵਿਆਂਗ ਵਿਦਿਆਰਥੀਆ ਨੁੰ ਪੜਾਉਣ ਵਾਲੇ ਜ਼ਿਲ੍ਹਾ ਸਪੈਸ਼ਲ ਐਜ਼ੂਕੇਸ਼ਨ ਟੀਚਰਜ਼ (ਰਮਸਅ) ਦੀ ਭਰਤੀ ਤੇ ਉਹੀ ਸ਼ਰਤਾਂ ਲਾਗੂ ਕੀਤੀਆਂ ਗਈਆਂ ਸੀ ਜੋ 8886 ਰਮਸਅ ਅਧਿਆਪਕਾਂ ਦੀ ਭਰਤੀ ਤੇ ਲਾਗੂ ਸਨ ਅਤੇ 8886 ਰਮਸਅ ਅਧਿਆਪਕਾਂ ਵਾਂਗ ਇਹਨਾਂ ਸਪੈਸ਼ਲ ਟੀਚਰਜ਼ ਨੂੰ 5000 ਗ੍ਰੇਡ ਪੇ ਵੀ ਦਿੱਤਾ ਗਿਆ ਹੈ। ਹੁਣ 14 ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਟੀਚਰਜ਼ (ਰਮਸਅ) ਨੂੰ ਨਾੱਨ-ਟੀਚਿੰਗ ਗ੍ਰੇਡ ਵਿੱਚ ਰੈਗੂਲਰ ਕਰਨਾ ਇਹਨਾਂ ਅਧਿਆਪਕਾਂ ਦੇ ਨਾਲ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਦਿਵਿਆਂਗ ਵਿਦਿਆਰਥੀਆਂ ਨਾਲ ਵੀ ਅਨਿਆ ਹੋਵੇਗਾ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends