PSEB SST CLASS 8TH Chapter - 2 ਕੁਦਰਤੀ ਸਾਧਨ ਮਹੱਤਵ ਪੁਰਨ ਪ੍ਰਸ਼ਨ


SST CLASS 8TH   Chapter - 2 ਕੁਦਰਤੀ ਸਾਧਨ Important Question Answer 


ਪ੍ਰਸ਼ਨ . ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ? ਭਾਰਤ ਵਿੱਚ ਪਾਈਆਂ  ਜਾਂਦੀਆਂ    ਮਿਟੀ ਦੀਆਂ  ਕਿਸਮਾਂ ਦੇ ਨਾਮ ਲਿਖੋ। 

ਉੱਤਰ - ਭਾਰਤ ਵਿੱਚ ਛੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ।

ਮਿੱਟੀ ਦੀਆਂ ਕਿਸਮਾਂ:- 1. ਜਲੋਢੀ ਮਿੱਟੀ, 2. ਕਾਲੀ ਮਿੱਟੀ, 3. ਮਾਰੂਥਲੀ ਮਿੱਟੀ 4. ਲਾਲ ਮਿੱਟੀ 5. ਲੈਟਰਾਈਟ ਮਿੱਟੀ    6. ਜੰਗਲੀ ਅਤੇ ਪਰਬਤੀ ਮਿੱਟੀ।


ਪ੍ਰਸ਼ਨ . ਕਾਲੀ ਮਿੱਟੀ ਵਿੱਚ ਉਗਾਈਆਂ ਜਾ ਸਕਣ ਵਾਲਿਆਂ  ਫਸਲਾਂ  ਦੇ ਨਾਮ ਦਸੋ ?


ਉੱਤਰ-  ਅਲਸੀ, ਤੰਬਾਕੂ, ਸੂਰਜਮੁਖੀ , ਕਪਾਹ ਕਣਕ, ਜਵਾਰ,  ਆਦਿ


ਪ੍ਰਸ਼ਨ . ਭੂਮੀ ਨੂੰ ਮੁੱਖ ਤੌਰ ਤੇ ਕਿਹੜੇ ਕਿਹੜੇ ਧਰਾਤਲੀ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ?

ਉੱਤਰ -ਪਹਾੜ, ਪਠਾਰ, ਮੈਦਾਨ।


ਪ੍ਰਸ਼ਨ . ਮੈਦਾਨਾਂ ਦਾ ਕੀ ਮਹੱਤਵ ਹੈ? ਜਾਂ ਮੈਦਾਨ ਸਾਡੇ ਲਈ ਕਿਵੇਂ ਮਹਕਵਪੂਰਨ ਹਨ? 

ਉੱਤਰ- ਮੈਦਾਨ ਖੇਤੀਯੋਗ ਅਤੇ ਸੰਘਣੀ ਵਸੋਂ ਵਾਲੇ ਖੇਤਰ ਹੁੰਦੇ ਹਨ। ਭਾਰਤ ਦੇ ਕੁੱਲ ਰਕਬੇ ਦਾ 43% ਭਾਗ ਮੈਦਾਨੀ ਹੈ। ਮੈਦਾਨ ਮਨੁੱਖ ਦੀਆਂ ਅਨੇਕਾਂ ਲੋੜਾਂ ਪੂਰੀਆਂ ਕਰਦੇ ਹਨ। ਖੇਤੀਬਾੜੀ ਅਤੇ ਬਨਸਪਤੀ ਦੇ ਪੱਖੋਂ ਮੈਦਾਨੀ ਭੂਮੀ ਬਹੁਤ ਹੀ ਕੀਮਤੀ ਮੰਨੀ ਜਾਂਦੀ ਹੈ।


ਪ੍ਰਸ਼ਨ . ਪਾਣੀ  ਦੇ ਮੁੱਖ ਸੋਮਿਆਂ ਦੇ ਨਾਮ ਲਿਖੋ।


ਉੱਤਰ- ਨਦੀਆਂ, ਨਹਿਰਾਂ, ਧਰਤੀ ਹੇਠਲਾ ਪਾਈ, ਵਰਖਾ, ਦਰਿਆ, ਤਲਾਬ ਆਦਿ ।


ਪ੍ਰਸ਼ਨ . ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਕੀ ਕੁਝ ਪ੍ਰਾਪਤ ਕਰਦਾ  ਹੈ? 

ਉੱਤਰ- ਕੁਦਰਤੀ ਬਨਸਪਤੀ ਤੋਂ ਮਨੁੱਖ  ਕਈ ਤਰ੍ਹਾਂ ਦੇ ਫਲ, ਦਵਾਈਆਂ, ਲੱਕੜ ਆਦਿ ਪ੍ਰਾਪਤ ਕਰਦਾ ਹੈ।   ਕੁਦਰਤੀ ਬਨਸਪਤੀ ਵਰਖਾ ਲਿਆਉਣ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ।


ਪ੍ਰਸ਼ਨ . ਪ੍ਰਵਾਸੀ ਪੰਛੀ ਕੀ  ਹੁੰਦੇ ਹਨ ਅਤੇ ਇਹ ਪੰਛੀ ਕਿੱਥੋਂ ਆਉਂਦੇ ਹਨ?

ਉੱਤਰ- ਬਹੁਤ  ਪ੍ਰਕਾਰ ਦੇ  ਪੰਛੀ ਸਰਦੀਆਂ ਦੇ ਮੌਸਮ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਾਰਤ ਵਿੱਚ ਆਉਂਦੇ ਹਨ, ਇਨ੍ਹਾਂ ਨੂੰ ਪ੍ਰਵਾਸੀ ਪੰਛੀ ਕਿਹਾ ਜਾਂਦਾ ਹੈ। ਇਹ ਪ੍ਰਵਾਸੀ ਪੰਛੀ ਠੰਢੇ ਦੇਸ਼ਾਂ ਠੰਢੇ ਦੇਸ਼ਾਂ ਤੌਂ  ਆਉਂਦੇ ਹਨ।  ਜਿਵੇਂ ਚੀਨ, ਸਾਇਬੇਰੀਆ ਆਦਿ ਤੋਂ ਇਹ ਪੰਛੀ  ਭਾਰਤ ਵਿੱਚ ਆਉਂਦੇ ਹਨ। 

 

ਪ੍ਰਸ਼ਨ . ਮਿੱਟੀ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? 

ਉੱਤਰ- 1. ਪਹਾੜਾਂ ਦੀਆਂ ਢਲਾਣਾਂ ਉੱਤੇ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਪਾਈ ਦੀ ਤੇਜ਼ ਚਾਲ ਨੂੰ ਰੋਕਿਆ ਜਾ ਸਕੇ।

2. ਵਾਧੂ ਪਾਣੀ ਦਾ ਨਿਕਾਸ ਕਰਕੇ ਮਿੱਟੀ ਨੂੰ ਸੇਮ ਦੀ ਸਮੱਸਿਆ ਤੋਂ ਰੋਕਿਆ ਜਾਵੇ। 

3. ਹੜ੍ਹਾਂ ਨੂੰ ਨਦੀਆਂ ਤੇ ਬੰਨ੍ਹ ਲਗਾ ਕੇ ਰੋਕਣਾ ਚਾਹੀਦਾ ਹੈ।

4. ਖੇਤੀ ਕਰਨ ਲਈ ਵਧੀਆ ਢੰਗ ਤਰੀਕੇ ਵਰਤੇ ਜਾਣੇ ਚਾਹੀਦੇ ਹਨ। 

ਪ੍ਰਸ਼ਨ . ਪਾਣੀ ਦੇ ਸੋਮਿਆਂ ਵਿੱਚੋਂ ਦਰਿਆ ਅਤੇ ਨਦੀਆਂ ਦੀ ਮਹੱਤਤਾ ਬਾਰੇ ਨੋਟ ਲਿਖੋ। 

ਉੱਤਰ- ਪੁਰਾਣੇ ਸਮਿਆਂ ਤੋਂ ਹੀ ਦਰਿਆਵਾਂ ਅਤੇ ਨਦੀਆਂ ਦੇ ਕਿਨਾਰੇ ਹੀ ਮਨੁੱਖੀ ਬਸੇਰੇ ਦੀ ਸ਼ੁਰੂਆਤ ਹੋਈ। ਹੁਣ ਮਨੁੱਖ ਨੇ ਇਹਨਾਂ ਦਰਿਆਵਾਂ ਅਤੇ ਨਦੀਆਂ ਤੇ ਬੰਨ੍ਹ ਬਣਾ ਕੇ ਆਪਣੀ ਜ਼ਰੂਰਤ ਲਈ ਨਹਿਰਾਂ ਦਾ ਨਿਰਮਾਣ ਕੀਤਾ ਹੈ।ਇਹਨਾਂ ਨਹਿਰਾਂ ਦਾ ਪਾਣੀ ਖੇਤੀਬਾੜੀ ਅਤੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ।


ਪ੍ਰਸ਼ਨ . ਪੱਤਝੜੀ ਜੰਗਲ ਕੀ ਹੁੰਦੇ ਹਨ ? ਪੱਤਝੜੀ ਜੰਗਲਾਂ ਤੇ ਇੱਕ ਨੋਟ ਲਿਖੋ।


ਉੱਤਰ- ਪੱਤਝੜੀ ਜੰਗਲ: ਪੱਤਝੜੀ ਜੰਗਲ ਉਹ ਜੰਗਲ ਹਨ, ਜਿਨ੍ਹਾਂ ਦਰਖੱਤਾਂ ਦੇ ਪੱਤੇ ਇੱਕ ਮੌਸਮ ਵਿਚ ਝੜ ਜਾਂਦੇ ਹਨ, ਬਸੰਤ ਰੁੱਤ ਵਿਚ ਪੱਤੇ ਦੁਬਾਰਾ ਆ ਜਾਂਦੇ ਹਨ। 

ਇਸ ਤਰ੍ਹਾਂ ਦੀ ਬਨਸਪਤੀ ਦੱਖਣੀ ਭਾਰਤ ਵਿੱਚ ਜ਼ਿਆਦਾ ਮਿਲਦੀ ਹੈ। ਲੱਕੜ ਦੀ ਪ੍ਰਾਪਤੀ ਪੱਖੋਂ ਇਹ ਜੰਗਲ ਬਹੁਤ ਮਹੱਤਤਾ ਰੱਖਦੇ ਹਨ। ਇਨ੍ਹਾਂ ਜੰਗਲਾਂ ਤੋਂ ਸਾਨੂੰ ਮੁੱਖ ਤੌਰ ਤੇ ਟੀਕ, ਬਾਂਸ,  ਸਾਲ, ਟਾਹਲੀ ਆਦਿ ਕਿਸਮ ਦੀ ਲੱਕੜੀ ਮਿਲਦੀ ਹੈ।


ਪ੍ਰਸ਼ਨ . ਜੰਗਲੀ ਜੀਵਾਂ ਦੇ ਬਚਾਅ ਅਤੇ ਸਾਂਭ ਸੰਭਾਲ ਲਈ ਸਰਕਾਰ ਕੀ ਕੀ ਕਦਮ ਉਠਾਏ ਹਨ


ਉੱਤਰ; 1952 ਵਿੱਚ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕੀਤੀ ਗਈ ਸੀ। 1972 ਵਿੱਚ ਅਤੇ ਫਿਰ 2002 ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਐਕਟ ਪਾਸ ਕੀਤੇ ਗਏ। ਬਹੁਤ ਸਾਰੇ ਕੌਮੀ ਪਾਰਕਾਂ ਅਤੇ ਜੰਗਲੀ ਜੀਵ ਪਨਾਹਗਾਹਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। 



Featured post

HOLIDAY DECLARED: ਪੰਜਾਬ ਸਰਕਾਰ ਵੱਲੋਂ 10 ਮਈ ਦੀ ਛੁੱਟੀ ਘੋਸ਼ਿਤ

Government Holiday Announced in Punjab on May 10th Chandigarh: There will be a government holiday throughout Punjab on Friday, May 10th. On ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends