ਤਰਨਤਾਰਨ 28 ਜੁਲਾਈ
ਮੁੱਖ ਅਧਿਆਪਕ, ਸਰਸ ਬੋਪਾਰਾਏ, ਤਰਨਤਾਰਨ ਵਿਰੁੱਧ ਲੇਡੀਜ਼ ਸਟਾਫ ਵਲੋਂ ਉਨ੍ਹਾਂ ਪ੍ਰਤੀ ਗਲਤ ਸ਼ਬਦਾਵਲੀ ਵਰਤਣ, ਪ੍ਰੀਖਿਆ ਕੇਂਦਰ ਵਿੱਚ ਜਾ ਕੇ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਤੰਗ ਪਰੇਸ਼ਾਨ ਕਰਨ ਅਤੇ ਪੇਪਰ ਖਰਾਬ ਕਰਨ, ਮਾੜਾ ਵੜੀਂਦਾ ਰੱਖਣ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਸਬੰਧੀ ਸ਼ਿਕਾਇਤ ਕੀਤੀ ਗਈ ਸੀ।
ਜਿਸਦੀ ਮੁੱਢਲੀ ਪੜਤਾਲ ਸਿੱਖਿਆ ਵਿਭਾਗ ਵੱਲੋਂ, ਜਿਲਾ ਸਿੱਖਿਆ ਅਫਸਰ (ਸੈ.ਸਿ) ਤਰਨਤਾਰਨ ਵਲੋਂ ਕਰਵਾਈ ਗਈ ( READ OFFICIAL LETTER HERE) । ਜਿਲਾ ਸਿੱਖਿਆ ਅਫਸਰ (ਸੈ.ਸਿ) ਤਰਨਤਾਰਨ ਵਲੋਂ ਭੇਜੀ ਗਈ ਮੁੱਢਲੀ ਪੜਤਾਲ ਰਿਪੋਰਟ ਨੂੰ ਵਿਚਾਰਦੇ ਹੋਏ , ਮੁੱਖ ਅਧਿਆਪਕ, ਸਹਸ ਬੋਪਾਰਾਏ, ਤਰਨਤਾਰਨ ਨੂੰ ਤੱਤਕਾਲ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ।