75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਹਿਸੀਲ ਖੰਨਾ ਦੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ

 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਹਿਸੀਲ ਖੰਨਾ ਦੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ  


ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਜੀ ਦੀ ਰਹਿਨੁਮਾਈ ਅਤੇ ਸਿੱਖਿਆ ਵਿਭਾਗ ਦੇ ਸਮੂਹ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ (ਐ ਸਿੱ) ਲੁਧਿਆਣਾ ਜਸਵਿੰਦਰ ਕੌਰ ਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐ ਸਿੱ) ਜਸਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਵਿਖੇ ਤਹਿਸੀਲ ਖੰਨਾ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਖੰਨਾ -1 ਤੇ ਖੰਨਾ-2 ਦੇ ਬਲਾਕ ਪੱਧਰ ਤੇ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ ।



 ਇਸ ਮੌਕੇ ਸ.ਜਸਵਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਲੁਧਿਆਣਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਉਨ੍ਹਾਂ ਦੇ ਨਾਲ ਸ. ਗੁਰਪ੍ਰੀਤ ਸਿੰਘ ਜੀ ਖੱਟੜਾ ਅਤੇ ਸ੍ਰੀ ਸੰਜੀਵ ਕੁਮਾਰ ਵੀ ਮੌਕੇ ਤੇ ਪਹੁੰਚੇ 

 ਖੰਨਾ 1 ਅਤੇ ਖੰਨਾ 2 ਦੇ ਸਾਰੇ ਸੈਂਟਰ ਇੰਚਾਰਜਾਂ ਨੇ ਇਸ ਪ੍ਰੋਗਰਾਮ ਵਿੱਚ ਆਪਣੇ ਬੱਚਿਆਂ ਨੂੰ ਭਾਗ ਦਿਵਾਇਆ ਜਿਸ ਵਿਚ ਸੁੰਦਰ ਲਿਖਾਈ -ਪੰਜਾਬੀ ,ਅੰਗਰੇਜ਼ੀ ਅਤੇ ਹਿੰਦੀ। ਸਕਿੱਟ ਮੁਕਾਬਲੇ , ਕਵਿਤਾ ਗਾਇਨ ਮੁਕਾਬਲਾ , ਪੇਂਟਿੰਗ ਮੁਕਾਬਲਾ, ਸਲੋਗਨ ਮੁਕਾਬਲੇ , ਪੋਸਟਰ ਮੇਕਿੰਗ ਮੁਕਾਬਲਾ ਆਦਿ ਸ਼ਾਮਲ ਸੀ ।ਸੀ.ਐਚ.ਟੀ ਮੈਡਮ ਗਲੈਕਸੀ ਸੋਫ਼ਤ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਸਾਰੇ ਸਟਾਫ਼ ਅਤੇ ਸਾਰੇ ਬਲਾਕ ਦੇ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸੋਸ਼ਲ ਅਤੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਅੰਜੂ ਸੂਦ ਨੇ ਦੱਸਿਆ ਕਿ ਸਕਿੰਟ ਮੁਕਾਬਲੇ ਵਿਚ ਖੰਨਾ ਨੰਬਰ 8 ਪਹਿਲੇ ਅਤੇ ਘੁਰਾਲਾ ਦੂਜੇ ਨੰਬਰ ਤੇ, ਕਵਿਤਾ ਗਾਇਨ ਮੁਕਾਬਲੇ ਵਿਚ ਘੁੰਗਰਾਲੀ ਰਾਜਪੂਤਾਂ ਦੀ ਤਲਵਿੰਦਰ ਕੌਰ ਪਹਿਲੇ ਅਤੇ ਭੁਮੱਦੀ ਦੀ ਅਰਸ਼ਪ੍ਰੀਤ ਕੌਰ ਦੂਜੇ, ਪੋਸਟਰ ਮੇਕਿੰਗ ਮੁਕਾਬਲੇ ਵਿਚ ਲਲੌੜੀ ਖੁਰਦ ਦਾ ਅਮਰ ਕੁਮਾਰ ਪਹਿਲੇ ਅਤੇ ਭੁਮੱਦੀ ਦਾ ਮੰਨਤ ਮਹਿਰਾ ਦੂਜੇ, ਸਲੋਗਨ ਮੁਕਾਬਲੇ ਵਿਚ ਕੰਮਾਂ ਦੀ ਮਹਿਕਪ੍ਰੀਤ ਕੌਰ ਅਤੇ ਕੌੜੀ ਦੀ ਤਰਨਪ੍ਰੀਤ ਕੌਰ ਦੂਜੇ, ਪੇਟਿੰਗ ਮੁਕਾਬਲੇ ਵਿਚ ਭੁਮੱਦੀ ਦੀ ਜਸਮੀਤ ਕੌਰ ਪਹਿਲੇ ਅਤੇ ਬੀਜਾ ਦੀ ਵੰਦਨਾ ਕੁਮਾਰੀ ਤੇ ਖੰਨਾ ਨੰਬਰ 8 ਦਾ ਅਤਿੰਦਰਜੀਤ ਸਿੰਘ ਦੂਜੇ ਨੰਬਰ ਤੇ, ਸੁੰਦਰ ਲਿਖਾਈ ਪੰਜਾਬੀ ਵਿਚ ਕੰਮਾਂ ਦੀ ਪਵਲੀਨ ਕੌਰ ਪਹਿਲੇ ਅਤੇ ਘੁੰਗਰਾਲੀ ਰਾਜਪੂਤਾਂ ਦੀ ਮੁਸਕਾਨਦੀਪ ਕੌਰ ਦੂਜੇ ਨੰਬਰ ਤੇ, ਸੁੰਦਰ ਲਿਖਾਈ ਹਿੰਦੀ ਵਿਚ ਬੀਜਾ ਦੀ ਇਤੀ ਸ਼ਿਰੀ ਪਹਿਲੇ ਨੰਬਰ ਤੇ ਅਤੇ ਘੁੰਗਰਾਲੀ ਰਾਜਪੂਤਾਂ ਦੀ ਰਾਜਪ੍ਰੀਤ ਕੌਰ ਦੂਜੇ ਨੰਬਰ ਤੇ, ਸੁੰਦਰ ਲਿਖਾਈ ਅੰਗਰੇਜ਼ੀ ਵਿੱਚ ਮਾਜਰੀ ਦਾ ਸਾਹਿਲਪਰੀਤ ਸਿੰਘ ਪਹਿਲੇ ਅਤੇ ਕੰਮਾਂ ਦੀ ਗੁਰਲੀਨ ਕੌਰ ਦੂਜੇ ਨੰਬਰ ਤੇ ਰਹੀ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਉਪ ਜਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਨੇ ਜਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

 ਇਸ ਮੌਕੇ ਸੀਐਚਟੀ ਰੈਨੂੰ ਬਾਲਾ, ਸੀਐਚਟੀ ਰਣਜੋਧ ਸਿੰਘ, ਬੀਐਮਟੀ ਰੁਪਿੰਦਰ ਸਿੰਘ, ਬੀਐਮਟੀ ਕੁਲਵਿੰਦਰ ਸਿੰਘ, ਬੀਐਮਟੀ ਸੁਖਵਿੰਦਰ ਸਿੰਘ ਅਤੇ ਹਾਜਰ ਸਮੂਹ ਅਧਿਆਪਕਾਂ ਵਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends