ਸਿੱਖਿਆ ਵਿਭਾਗ ਹੋਵੇਗਾ ਹਾਈਟੈਕ , ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਹੈ ਕੰਪਿਊਟਰ ਟ੍ਰੇਨਿੰਗ

 ਸਿੱਖਿਆ ਵਿਭਾਗ ਹੋਵੇਗਾ ਹਾਈਟੈਕ 


ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਹੈ ਕੰਪਿਊਟਰ ਟ੍ਰੇਨਿੰਗ 

ਫਾਜ਼ਿਲਕਾ ( ਇੰਕਲਾਬ ਗਿਲ)

ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਤੇ ਪਹਿਰਾ ਦਿੰਦਿਆਂ ਸਿੱਖਿਆ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਲਈ ਜੋਰਦਾਰ ਉਪਰਾਲੇ ਕੀਤੇ ਜਾ ਰਹੇ ਹਨ। 


ਇਸ ਕੜੀ ਨੂੰ ਅੱਗੇ ਤੋਰਦਿਆਂ ਜਿਲ੍ਹਾ ਫਾਜਿਲਕਾ ਦੇ ਸਮੂਹ ਸੀਐਚਟੀ ਅਤੇ ਅਧਿਆਪਕਾਂ ਨੂੰ ਪੜਾਅ ਵਾਰ ਕੰਪਿਊਟਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਫਾਜਿਲਕਾ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਅੱਜ ਸੂਚਨਾ ਤਕਨੋਲਜੀ ਦੇ ਯੁੱਗ ਵਿੱਚ ਕੰਪਿਊਟਰ ਦੀ ਮਹੱਤਤਾ ਬਹੁਤ ਜਿਆਦਾ ਹੈ। ਉਹਨਾਂ ਕਿਹਾ ਕਿ ਸਾਡੇ ਹਰ ਕਲਾਸ ਰੂਮ ਵਿੱਚ ਪ੍ਰੋਜੈਕਟਰ ਅਤੇ ਐਲਈਡੀ ਨਾਲ ਈਕੰਟੈਂਟ ਰਾਹੀ ਸਿੱਖਿਆ ਦਿੱਤੀ ਜਾ ਰਹੀ। ਅਧਿਆਪਕਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਲਈ ਇਹ ਟ੍ਰੇਨਿੰਗ ਸਹਾਈ ਸਿੱਧ ਹੋਵੇਗੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਅਤੇ ਡੀਐਮ ਕੰਪਿਊਟਰ ਸਿਕੰਦਰ ਸਿੰਘ ਨੇ ਦੱਸਿਆ ਕਿ ਇਸ ਟ੍ਰੇਨਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਿਲ੍ਹੇ ਨੂੰ ਦੋ ਜੋਨਾ ਵਿਚ ਵੰਡ ਕੇ ਪਹਿਲੇ ਚਰਨ ਵਿੱਚ ਸਮੂਹ ਸੀਐਚਟੀਜ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਬਲਾਕ ਜਲਾਲਾਬਾਦ 1,ਜਲਾਲਾਬਾਦ 2, ਫਾਜਿਲਕਾ 1,ਫਾਜਿਲਕਾ 2 ਅਤੇ ਗੁਰੂ ਹਰਸਹਾਏ 3 ਦੇ ਸੀਐਚਟੀਜ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੁਆੜਿਆਵਲੀ ਵਿੱਖੇ ਅਤੇ ਦੂਸਰੇ ਜੋਨ ਦੇ ਬਲਾਕ ਅਬੋਹਰ 1, ਅਬੋਹਰ 2 ਅਤੇ ਬਲਾਕ ਖੂਈਆਂ ਸਰਵਰ ਦੇ ਸੀਐਚਟੀਜ ਨੂੰ ਬਲਾਕ ਰਿਸੋਰਸ ਸੈਂਟਰ ਅਬੋਹਰ ਵਿਖੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਇਹ ਟ੍ਰੇਨਿੰਗ ਸਹਾਈ ਸਿੱਧ ਹੋਣਗੀਆਂ। 

ਬੀਐਮ ਵਿਓਮ ਕੁੱਕੜ, ਬੀਐਮ ਪਰਵਿੰਦਰ ਸਿੰਘ ,ਬੀਐਮ ਵਿਸ਼ਾਲ ਤਰਿੱਖਾ, ਬੀਐਮ ਰਾਜੇਸ਼ ਸ਼ਰਮਾ ,ਬੀਐਮਟੀ ਅਸ਼ਵਨੀ ਖੁੰਗਰ, ਬੀਐਮਟੀ ਤਰਵਿੰਦਰ ਸਿੰਘ, ਬੀਐਮਟੀ ਸੰਜੇ ਬਲਿਆਨ ਅਤੇ ਸੀਐਚਟੀ ਅਭੀਜੀਤ ਵਧਵਾ ਵੱਲੋ ਬਤੌਰ ਰਿਸੋਰਸ ਪਰਸਨ ਹਾਜਰੀਨ ਨੂੰ ਟ੍ਰੇਨਿੰਗ ਦਿੱਤੀ ਗਈ। ਸਿੱਖਿਆ ਸੁਧਾਰ ਟੀਮ ਮੈਂਬਰ ਅਮਨ ਸੇਠੀ ਵੱਲੋ ਉਚੇਚੇ ਤੌਰ ਤੇ ਉਕਤ ਟ੍ਰੇਨਿੰਗ ਸੈਸ਼ਨ ਵਿੱਚ ਸਿਰਕਤ ਕੀਤੀ ਗਈ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends