ਸੀਐੱਚਟੀਜ ਦੀ ਸੰਨਿਆਰਟੀ ਨੂੰ ਸਟੇਟ ਤੋਂ ਜਿਲੇ੍ਵਾਰ ਕਰਨ ਦੀ ਸਿੱਖਿਆਂ ਵਿਭਾਗ ਕੋਲੋਂ ਜੋਰਦਾਰ ਮੰਗ : - ਪੰਨੂੰ , ਲਾਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਸੀਐੱਚਟੀਜ ਦੀ ਸੰਨਿਆਰਟੀ ਪਹਿਲਾਂ ਜਿਲੇ੍ਵਾਰ ਹੀ ਸੀ ਪਰ ਪਹਿਲਾਂ ਰਹੇ ਸਿੱਖਿਆਂ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੁਆਰਾ ਸੀਐੱਚਟੀਜ ਦੀ ਸੰਨਿਆਰਟੀ ਨੂੰ ਸਟੇਟ ਵਾਇਜ਼ ਕਰ ਦਿੱਤਾ ਗਿਆ ਸੀ । ਲਾਹੌਰੀਆ ਨੇ ਦੱਸਿਆ ਕਿ ਇਸ ਸਟੇਟ ਵਾਇਜ਼ ਸੰਨਿਆਰਟੀ ਨਾਲ ਸੀਐੱਚਟੀਜ ਬਨਣ ਵਾਲੇ ਐੱਚਟੀਜ ਨੂੰ ਬਡ਼ੀ੍ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉ ਕਿ ਇਹਨਾਂ ਐੱਚਟੀਜ ਨੂੰ ਦੁਰ-ਦਰਾਡੇ ਦੂਸਰੇ ਜਿਲੇ੍ ਵਿੱਚ ਜਾ ਕੇ ਸੀਐੱਚਟੀਜ ਦੀ ਪੋਸਟ ਤੇ ਹਾਜ਼ਰ ਹੋਣਾ ਫਿਰ ਜਿਲਾ੍ ਦੂਰ ਹੋਣ ਕਾਰਨ ਸੀਐੱਚਟੀਜ ਨੂੰ ਡੇਲੀ ਅੱਪ-ਡਾਉਨ ਕਰਨ ਦੀ ਵੀ ਬਹੁਤ ਮੁਸ਼ਕਿਲ ਆਉਦੀ ਜਾਂ ਫਿਰ ਦੂਸਰੇ ਜਿਲੇ੍ ਵਿੱਚ ਰਹਿਣ-ਸਹਿਣ ਦਾ ਪ੍ਰਬੰਧ ਕਰਨਾ ਪੈਂਦਾ ਹੈ , ਜੋ ਕਿ ਬਹੁਤ ਵੱਡੀ ਸਮੱਸਿਆ ਹੈ । ਦੁਸਰੇ ਜਿਲੇ੍ ਚ' ਸਭ ਲੋਕ ਨਵੇ , ਹਰ ਚੀਜ ਨਵੀਂ ਅਧਿਆਪਕ ਵੀ ਪਹਿਲੀ ਵਾਰ ਮਿਲਦੇ ਹਨ ਤੇ ਹੋਰ ਵੀ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਸੀਐੱਚਟੀਜ ਨੂੰ ਫੇਸ ਕਰਨਾ ਪੈਂਦਾ ਹੈ । ਲਾਹੌਰੀਆ ਨੇ ਪੰਜਾਬ ਸਰਕਾਰ , ਸਿੱਖਿਆਂ ਮੰਤਰੀ ਪੰਜਾਬ ਤੇ ਸਿੱਖਿਆਂ ਵਿਭਾਗ ਪੰਜਾਬ ਕੋਲੋ ਪੁਰਜੋਂਰ ਮੰਗ ਕੀਤੀ ਹੈ ਕਿ ਦੂਸਰੇ ਜਿਲੇ੍ ਵਿੱਚ ਜਾ ਕੇ ਸੀਐੱਚਟੀਜ ਨੂੰ ਆਉਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਸੀਐੱਚਟੀਜ ਦੀ ਸੰਨਿਆਰਟੀ ਨੂੰ ਪਹਿਲਾਂ ਵਾਂਗ ਹੀ ਸਟੇਟ ਵਾਇਜ਼ ਤੋਂ ਜਿਲੇ੍ਵਾਰ ਕੀਤਾ ਜਾਵੇ ਤਾਂ ਜੋ ਸੀਐੱਚਟੀ ਬਨਣ ਵਾਲੇ ਹਰ ਐੱਚਟੀ ਨੂੰ ਰਾਹਤ ਮਿਲ ਸਕੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਸੀਐੱਚਟੀਜ ਹਾਜ਼ਰ ਸਨ ।